16.9 C
United Kingdom
Sunday, June 7, 2026

More

    ਇਹ ਝੂਠੀ ਮੰਡੀ ਪੈਸੇ ਦੀ

    ਦੁਨੀਆਂ ਵਿੱਚੋਂ,
    ਹੱਕ ਮੁੱਕਿਆ,ਸੱਚ ਮੁੱਕਿਆ,
    ਮੁੱਕਿਆ ਚੱਜ ਆਚਾਰ।
    ਇਹ ਝੂਠੀ ਮੰਡੀ ਪੈਸੇ ਦੀ,
    ਬੰਦਿਆਂ ਚ ਮੁੱਕਿਆ ਪਿਆਰ।।

    ਦੁਨੀਆਂ ਵਿੱਚੋਂ,
    ਭਗਤੀ ਮੁੱਕੀ ਗਈ, ਸ਼ਕਤੀ ਮੁੱਕ ਗਈ,
    ਸੱਚ-ਸੁੱਚ ਦੀ ਹਸਤੀ ਮੁੱਕ ਗਈ।
    ਵਿਖਾਵਿਆਂ ਦੀ ਇਹ ਝੂਠੀ ਦੁਨੀਆਂ,
    ਵਧ ਗਏ ਦੇਹ ਵਪਾਰ।।

    ਦੁਨੀਆਂ ਵਿੱਚੋਂ,
    ਕਰਮ ਮੁੱਕ ਗਿਆ,ਧਰਮ ਮੁੱਕ ਗਿਆ।
    ਮੁੱਕ ਗਈ ਸ਼ਰਮ-ਹਯਾ,
    ਲੱਖ ਤਰਲੇ ਮਿੰਨਤਾਂ, ਨਹੀਂ ਮਿਲਦਾ ਨਿਆਂ

    ਦੁਨੀਆਂ ਵਿੱਚੋਂ,
    ਮਾਂ ਬਾਪ ਦੀ ਸੇਵਾ ਮੁੱਕ ਗਈ,
    ਖੋਰੇ, ਨਵੀਂ ਨਸਲ  ਨੂੰ ਹੋਇਆ ਕੀ ਸ਼ੁਦਾਅ
    ਈਰਖਾ ਵੱਧ ਗਈ, ਸਾੜੇ ਵੱਧ ਗੲੇ
    ਹਰ ਪਾਸੇ’ ਨਫਰਤ ਦਾ ਫੈਲਾਅ।।

    ਦੁਨੀਆਂ ਵਿੱਚੋਂ,
    ਨਾਨਕੇ ਮੁੱਕ ਗਏ,ਦਾਦਕੇ ਮੁੱਕ ਗਏ,
    ਮੁੱਕ ਗਏ ਰਿਸ਼ਤੇ-ਨਾਤੇ।
    ਕਲਯੁੱਗ ਦਾ ਪਹਿਰਾ ਵਧ ਗਿਆ,
    ਭਾਈਆਂ ਨਾਲ ਭਾਈ ਲੜਾਤੇ।।

    ਦੁਨੀਆਂ ਵਿੱਚੋਂ,
    ਭੋਗ ਮੁੱਕ ਗਏ,ਸੋਗ ਮੁੱਕ ਗਏ,
    ਦਿਲ ਦੇ ਡੂੰਘੇ ਰੋਗ ਮੁੱਕ ਗਏ।
    ਮੁੱਕ ਗਏ ਨੀਮ-ਹਕੀਮ,
    ਅੱਗੇ ਵਧਣ ਦੀਆਂ ਦੋੜਾਂ ਲੱਗੀਆਂ”
    ਮੁੱਕ ਗਿਆ ਕਿਸੇ ਤੇ ਯਕੀਨ।।

    ਮਾਸਟਰ ਲਾਡੀ ਸਲੋਤਰਾ।
    9780418356

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!