ਦੁੱਖਭੰਜਨ ਸਿੰਘ ਰੰਧਾਵਾ
0351920036369
ਸੱਚਾ ਤੇਰਾ ਦਰਬਾਰ ਮੇਰਿਆ ਨਾਨਕਾ,
ਏਹ ਜੱਗ ਤੇਰਾ ਪਰਿਵਾਰ ਮੇਰਿਆ ਨਾਨਕਾ,
ਸੱਚਾ ਤੇਰਾ ਦਰਬਾਰ ਮੇਰਿਆ ਨਾਨਕਾ |
ਖੁਦ ਨੂੰ ਮੈਂ ਸਮਝਾ ਲੈਨਾਂ ਵਾਂ,
ਜਦ ਵੀ ਤੇਰਾ ਨਾਂ ਲੈਨਾਂ ਵਾਂ,
ਜਾਵਾਂ ਤੈਥੋਂ ਬਲਿਹਾਰ ,
ਮੇਰਿਆ ਨਾਨਕਾ |
ਸੱਚਾ ਤੇਰਾ ਦਰਬਾਰ ਮੇਰਿਆ ਨਾਨਕਾ,
ਤੂੰ ਸੂਰਜ,ਚੰਨ ਤੇ ਤਾਰੇ ਅੰਦਰ,
ਤੂੰ ਕਣ-ਕਣ ਤੇ ਜੱਗ ਸਾਰੇ ਅੰਦਰ,
ਨਹੀਂ ਤੇਰਾ ਕੋਈ ਆਕਾਰ,
ਮੇਰਿਆ ਨਾਨਕਾ |
ਸੱਚਾ ਤੇਰਾ ਦਰਬਾਰ ਮੇਰਿਆ ਨਾਨਕਾ,
ਤੂੰ ਤਾਂ ਘਟ-ਘਟ ਵਿੱਚ ਵਾਸ ਕਰੇਂਦਾ,
ਜੋ ਵੀ ਮੰਗਦਾ ਤੂੰ ਉਸਨੂੰ ਦੇਂਦਾ,
ਤੂੰ ਹੀ ਤੂੰ ਅੰਦਰ-ਬਾਹਰ ,
ਮੇਰਿਆ ਨਾਨਕਾ |
ਸੱਚਾ ਤੇਰਾ ਦਰਬਾਰ ਮੇਰਿਆ ਨਾਨਕਾ,
ਤੈਨੂੰ ਜਪ-ਜਪ ਜੀਵੇ ਹਰ ਇੱਕ ਪ੍ਰਾਣੀਂ,
ਕਰੇ ਪੂਰਨ ਤੇਰੀ ਇਲਾਹੀ ਬਾਣੀਂ,
ਤੂੰ ਸਭ ਤੋਂ ਵੱਡਾ ਫਨਕਾਰ ,
ਮੇਰਿਆ ਨਾਨਕਾ |
ਸੱਚਾ ਤੇਰਾ ਦਰਬਾਰ ਮੇਰਿਆ ਨਾਨਕਾ,
ਨਾਨਕਾ ਤੇਰੀ ਧੁੱਪ ਤੇ ਤੇਰੀ ਛਾਂ,
ਸਭ ਤੇਰੇ ਸ਼ਹਿਰ ਤੇ ਤੇਰੇ ਗਰਾਂ,
ਤੈਨੂੰ ਸਿਮਰਾਂ ਕਰਾਂ ਸਤਿਕਾਰ,
ਮੇਰਿਆ ਨਾਨਕਾ |
ਸੱਚਾ ਤੇਰਾ ਦਰਬਾਰ ਮੇਰਿਆ ਨਾਨਕਾ,
ਤੂੰ ਡੂੱਬਦੇ ਨੂੰ ਤਾਰ ਕੇ ਰੱਖ ਦਏਂ,
ਤੂੰ ਕੌਡੇ ਨੂੰ ਮਾਰ ਕੇ ਰੱਖ ਦਏਂ,
ਤੇਰੀ ਲਹਿਰ ਤੇਰੀ ਪਤਵਾਰ,
ਮੇਰਿਆ ਨਾਨਕਾ |
ਸੱਚਾ ਤੇਰਾ ਦਰਬਾਰ ਮੇਰਿਆ ਨਾਨਕਾ,
ਹੋਈ ਗਲਤੀ ਤੋਂ ਮੁਆਫ ਕਰੀਂ ਤੂੰ,
ਮੈਨੂੰ ਧੁਰ ਅੰਦਰ ਤੱਕ ਸਾਫ ਕਰੀਂ ਤੂੰ,
ਮੈਂ ਪਾਪੀ ਗੁਨਾਂਹਗਾਰ,
ਮੇਰਿਆ ਨਾਨਕਾ |
ਸੱਚਾ ਤੇਰਾ ਦਰਬਾਰ ਮੇਰਿਆ ਨਾਨਕਾ,
ਤੇਰਾ ਬਾਲਿਆ ਚੁੱਲਾ ਅੱਜ ਵੀ ਬਲਦਾ,
ਤੇਰੇ ਵੀਹਾਂ ਦਾ ਅੱਜ ਵੀ ਲੰਗਰ ਚੱਲਦਾ,
ਲਵਾਂ ਜਲ ਛੱਕ ਕੇ ਰੂਹ ਠਾਰ,
ਮੇਰਿਆ ਨਾਨਕਾ |
ਸੱਚਾ ਤੇਰਾ ਦਰਬਾਰ ਮੇਰਿਆ ਨਾਨਕਾ,
ਸਿਰੋਂ ਜਾਦੀ ਤੇਰੀ ਓਟ ਨਈਂ ਬਾਬਾ,
ਤਾਈਓਂ ਤਾਂ ਕੋਈ ਤੋਟ ਨਈਂ ਬਾਬਾ,
ਤੇਰਾ ਸਾਹ-ਸਾਹ ਨਾ ਕਰਾਂ ਪ੍ਰਚਾਰ,
ਮੇਰਿਆ ਨਾਨਕਾ |
ਸੱਚਾ ਤੇਰਾ ਦਰਬਾਰ ਮੇਰਿਆ ਨਾਨਕਾ,
ਤੂੰ ਖਾਲੀ ਗੱਲੇ ਭਰ ਦੇਨਾ ਏਂ,
ਕਲਾ ਕੋਈ ਐਸੀ ਕਰ ਦੇਨਾ ਏਂ,
ਨਾ ਕੋਈ ਤੇਰੇ ਜਿਹਾ ਸ਼ਾਹੂਕਾਰ,
ਮੇਰਿਆ ਨਾਨਕਾ |
ਸੱਚਾ ਤੇਰਾ ਦਰਬਾਰ ਮੇਰਿਆ ਨਾਨਕਾ,
ਬਾਬਾ ਕਰ ਦੇਵੇਂ ਤੂੰ ਅੰਨੇਂ ਸੁਜਾਖੇ,
ਤੂੰ ਧੰਨ-ਧੰਨ ਦੁੱਖਭੰਜਨ ਆਖੇ,
ਕਰਜਾ ਨਾ ਸਕਾਂ ਉਤਾਰ,
ਮੇਰਿਆ ਨਾਨਕਾ |
ਸੱਚਾ ਤੇਰਾ ਦਰਬਾਰ ਮੇਰਿਆ ਨਾਨਕਾ,