9.6 C
United Kingdom
Sunday, May 19, 2024

More

    ਸੌਦੇਬਾਜ ਕਿਸਮਤ

    ਰਮਨ ਮੇਰੇ ਕੋਲ ਪੰਜਵੀ ਕਲਾਸ ਵਿੱਚ ਪੜੵਦੀ ਸੀ। ਭਾਵੇ ਇਸਦੇ ਮਾਪੇ ਅਨਪੜ੍ਹ ਸਨ ਤੇ ਗਰੀਬ ਸਨ, ਪਰ ਇਹ ਪੜੵਾਈ ਵਿੱਚ ਬਹੁਤ ਹੀ ਤੇਜ਼ ਸੀ। ਮੈਂ ਉਸਨੂੰ ਸਮਝਾਉਂਦਾ ਬੇਟੇ ਨਵੋਦਿਆ ਦਾ ਪੇਪਰ ਪਾਸ ਕਰਨਾ ਆਪਾਂ ਤੇ ਅਗਲੀ ਲੜਾਈ ਬਿਲਕੁਲ ਮੁਫ਼ਤ ਕਰਾਂਗੇ । ਹੋਇਆ ਵੀ ਇੰਝ ਹੀ ਉਸਨੇ, ਚੰਗੇ ਨੰਬਰ ਲੈਕੇ ਨਵੋਦਿਆ ਦੀ ਦਾਖਲਾ ਪ੍ਰੀਖਿਆ ਪਾਸ ਕੀਤੀ।
    ‌          ਮੈਂ ਦਾਖਲ ਕਰਵਾਉਣ ਆਪ ਉਸਦੇ ਨਾਲ ਗਿਆ।
    ‌               ਹੁਣ ਜਦੋਂ ਵੀ ਕਦੇ ਗੱਲ ਹੁੰਦੀ ਉਸਦੇ ਅਧਿਆਪਕ ਰਮਨ ਦੀਆਂ ਤਾਰੀਫਾਂ ਕਰਦੇ ਥੱਕਦੇ ਨਹੀਂ ਸਨ, ਕਰਦੇ ਵੀ ਕਿਉਂ ਨਾ ਹੁਸ਼ਿਆਰ, ਆਗਿਆਕਾਰੀ ਤੇ ਸ਼ਾਤ  ਸੁਭਾਅ ਦੀ ਸੀ ਰਮਨ…….!ਅਧਿਆਪਕਾਂ ਨੂੰ ਹੋਰ ਕਿਸੇ ਬੱਚੇ ਵਿੱਚੋਂ ਚਾਹੀਦਾ ਵੀ ਕੀ ਹੁੰਦਾ ਹੈ। ਪਰ ਅਚਾਨਕ ਰਮਨ ਦੀ ਕਿਸਮਤ ਨੇ ਪਲਟੀ ਮਾਰੀ, ਉਸਦੇ ਨਵੇਂ ਸਕੂਲ ਜਾਣ ਤੋਂ ਤਕਰੀਬਨ ਸੱਤ ਮਹੀਨੇ ਬਾਅਦ ਉਸਦੀ ਮਾਂ ਦੀ ਅਚਾਨਕ ਮੌਤ ਹੋ ਗਈ।
    ‌             ਰਮਨ ਫਿਰ ਵਾਪਸ ਨਹੀਂ ਗਈ, ਉਸਦੇ ਅਧਿਆਪਕਾਂ ਨੇ ਤੇ ਮੈਂ ਵੀ ਬਹੁਤ ਜੋਰ ਲਾਇਆ ਪਰ ਉਸਦੇ ਪਾਪਾਂ ਨਹੀਂ ਮੰਨੇ ਕਿ ਘਰ ਦੇਖਣ ਵਾਲਾ ਕੋਈ ਨਹੀਂ ਹੈ, ਬਸ ਬਹੁਤ ਹੋਗੀ ਪੜੵਾਈ ਹੁਣ ਇਹ ਘਰ ਦੀ ਦੇਖ ਭਾਲ ਕਰੇਗੀ ।
              ਅਸੀਂ ਮਿੰਨਤਾਂ ਕਰਦੇ ਹਾਰ ਗਏ, ਪਰ ਉਸਦੇ ਪਿਤਾ ਟੱਸ ਤੋਂ ਮੱਸ ਨਾ ਹੋਏ।
                ਅਜੇ ਇੱਥੇ ਵੀ ਕਿਸਮਤ ਹਾਰੀ ਨਹੀਂ ਸੀ, ਉਸਦੀ………. ਪਿਤਾ ਬਿਮਾਰ ਰਹਿਣ ਲੱਗ ਗਿਆ। ਉਸਨੇ ਇੱਕ ਲੜਕਾ ਦੇਖ ਆਪਣਾ ਭਾਰ ਹਲਕਾ ਕਰਨ ਬਾਰੇ ਸੋਚਿਆ, “ਕਹਿੰਦਾ ਇਸ ਤੋਂ ਪਹਿਲਾਂ ਮੈਨੂੰ ਕੁਝ ਹੋਵੇ, ਮੈਂ ਇਸਦੇ ਹੱਥ ਪੀਲੇ ਕਰ ਦੇਵਾਂ (ਕੁਝ ਲੋਕ ਗੱਲਾਂ ਕਰਦੇ ਸਨ ਕਿ ਇਸਨੇ ਪੈਸੇ ਲਏ ਨੇ ਮੁੰਡੇ ਵਾਲਿਆਂ ਤੋਂ)। ਸਾਰਿਆਂ ਦੇ ਮਨੵਾਂ ਕਰਨ ਦੇ ਬਾਵਜੂਦ ਵੀ ਉਸਨੇ ਸਤਾਰਾਂ ਸਾਲ ਪੂਰੇ ਹੋਣ ਤੋਂ ਪਹਿਲਾਂ ਹੀ ਉਸ ਦਾ ਵਿਆਹ ਕਰ ਦਿੱਤਾ।
             ਮੇਰੀ ਵੀ ਬਦਲੀ ਹੋ ਗਈ ਤੇ ਮੈਂ ਪਿੰਡ ਛੱਡ ਨਵੇਂ ਸਕੂਲ ਚਲਾ ਗਿਆ।
           ਲਗਭਗ ਤਿੰਨ ਸਾਲ ਬਾਅਦ ਰਮਨ ਮੈਨੂੰ ਇੱਕ ਬੱਸ ਵਿੱਚ ਮਿਲੀ। ਉਸਦੀ ਹਾਲਾਤ ਦੇਖ ਮੇਰੀਆ ਅੱਖਾਂ ਵਿੱਚ ਹੰਝੂ ਆ ਗਏ…… ਰਮਨ ਤੂੰ……… ਉਸਨੇ ਇੱਕ ਬੱਚਾ ਗੋਦੀ ਚੁਕਿਆ ਹੋਇਆ ਸੀ, ਇੱਕ ਉਗਲ ਨਾਲ ਤੇ ਇੱਕ ਉਸਦੇ ਪੇਟ ਵਿੱਚ ਸੀ। ਉਸਦੇ ਨਾਲ ਦੀਆਂ ਕੁੜੀਆਂ ਦਾ ਅਜੇ ਵਿਆਹ ਵੀ ਨਹੀਂ ਹੋਇਆ ਸੀ। ਮੈਂ ਉਸਦੇ ਪਿਤਾ ਬਾਰੇ ਪੁਛਿਆ, “ਕਹਿੰਦੀ ਵਧਿਆ ਹਨ, ਸਰ….ਉਹਨਾਂ ਨੂੰ ਤਾਂ ਕੁਝ ਨਹੀਂ ਹੋਇਆਂ ਪਰ ਮੈਨੂੰ ਜਰੂਰ ਜਿਉਂਦੇ ਹੀ ਮਾਰ ਦਿੱਤਾ ਉਹਨਾਂ ਨੇ……….. ਫਿਰ ਸੋਚਦੀ ਹਾਂ ਕਿ ਸ਼ਾਇਦ ਇਹ ਮੇਰੀ ਕਿਸਮਤ ਦੀ ਹੀ ਸੌਦੇਬਾਜੀ ਸੀ ਜੋ ਮੈਨੂੰ ਰਾਸ ਨਹੀ …… ਨਹੀ ਤਾਂ ਮੇਰੇ ਤੋਂ ਨਲਾਇਕ ਬੱਚੇ ਵੀ…ਸੈਟ ਹੋ ਗਏ ਤੇ ਮੈਂ…………..ਆਖ ਉਹ ਚੁੱਪ ਕਰ ਗਈ।
    ‌                                ਸੰਦੀਪ ਦਿਉੜਾ
    ‌                             8437556667

    PUNJ DARYA

    Leave a Reply

    Latest Posts

    error: Content is protected !!