ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)
ਕੋਵਿਡ -19 ਦੀ ਸੰਭਾਵਿਤ ਦੂਜੀ ਲਹਿਰ ਤੋਂ ਪਹਿਲਾਂ 200 ਨਵੇਂ ਹੋਮ ਕੇਅਰ ਕਾਮੇ ਭਰਤੀ ਕੀਤੇ ਜਾਣਗੇ। ਗਲਾਸਗੋ ਸਿਟੀ ਕਾਉਂਸਲ ਸਰਦੀਆਂ ਤੋਂ ਪਹਿਲਾਂ ਘਰ ਦੀ ਦੇਖਭਾਲ, ਰਿਹਾਇਸ਼ੀ ਦੇਖਭਾਲ ਅਤੇ ਡੇਅ ਕੇਅਰ ਸਟਾਫ ਦੀ ਗਿਣਤੀ ਵਧਾਉਣ ਲਈ ਅਗਲੇ ਮਹੀਨੇ ਇੱਕ ਭਰਤੀ ਮੁਹਿੰਮ ਦੀ ਯੋਜਨਾ ਸ਼ੁਰੂ ਕਰਨ ਵਾਲੀ ਹੈ। ਲਾਕਡਾਊਨ ਦੇ ਨਿਯਮਾਂ ਨੇ ਕੌਂਸਲ ਨੂੰ ਹੁਣ ਤੱਕ ਹੋਰ ਸਟਾਫ ਰੱਖਣ ਤੋਂ ਰੋਕਿਆ ਸੀ। ਗਲਾਸਗੋ ਸਿਟੀ ਹੈਲਥ ਐਂਡ ਸੋਸ਼ਲ ਕੇਅਰ ਪਾਰਟਨਰਸ਼ਿਪ (ਜੀਸੀਐਚਐਸਸੀਪੀ) ਦੇ ਚੀਫ ਅਫਸਰ, ਸੁਜ਼ਨ ਮਿੱਲਰ ਨੇ ਕਿਹਾ ਹੈ ਕਿ “ਅਸੀਂ ਕਰਮਚਾਰੀਆਂ ਵਿਚ ਵਧੇਰੇ ਲਚਕੀਲਾਪਨ ਪੈਦਾ ਕਰਨ ਲਈ ਅਤੇ ਘਰਾਂ ਦੀ ਦੇਖਭਾਲ ਵਿਚ ਜ਼ਿਆਦਾ ਧਿਆਨ ਦੇ ਰਹੇ ਹਾਂ। ਇਸੇ ਕਰਕੇ ਅਸੀਂ ਇਸ ਭਰਤੀ ਨੂੰ ਅੱਗੇ ਵਧਾ ਰਹੇ ਹਾਂ।” ਇਹ ਵਾਧੂ ਸਟਾਫ ਮੌਜੂਦਾ ਹੋਮ ਕੇਅਰ ਕਰਮਚਾਰੀਆਂ ਦਾ ਸਮਰਥਨ ਕਰੇਗਾ ਜੋ ਮਹਾਂਮਾਰੀ ਦੌਰਾਨ ਨਿਰੰਤਰ ਮਿਹਨਤ ਕਰ ਰਹੇ ਹਨ।ਕੌਂਸਲ ਦੇ ਬੁਲਾਰੇ ਨੇ ਕਿਹਾ ਕਿ ਅਥਾਰਟੀ “ਆਦਰਸ਼ਕ ਤੌਰ‘ ਤੇ ਹੋਮ ਕੇਅਰ ਸੈਕਟਰ ਵਿੱਚ 150 ਤੋਂ 200 ਆਸਾਮੀਆਂ ਭਰਨ ਦੀ ਯੋਜ਼ਨਾ ਤੇ ਮਿਹਨਤ ਨਾਲ ਕੰਮ ਕਰ ਰਹੀ ਹੈ।