ਅਸਲਮ ਨਾਜ਼ ਨੂੰ ਸੂਬਾ ਪ੍ਰਧਾਨ ਪੰਜਾਬ ਚੁਣਿਆ ਗਿਆ
ਮਾਲੇਰਕੋਟਲਾ, 23 ਅਗਸਤ (ਜਮੀਲ ਜੌੜਾ)
ਇੰਡੀਅਨ ਮੀਡੀਆ ਐਸੋਸੀਏਸ਼ਨ (ਆਈ.ਐਮ.ਏ.) ਦੀ ਹੋਈ ਆਨਲਾਈਨ ਚੁਨਾਵੀ ਮੀਟਿੰਗ ‘ਚ ਸਰਬਸੰਮਤੀ ਨਾਲ ਮਾਲੇਰਕੋਟਲਾ ਦੇ ਸੀਨੀਅਰ ਪੱਤਰਕਾਰ ਸ਼ੇਖ ਕਰਾਰ ਹੁਸੈਨ ਨੂੰ ਕੌਮੀ ਪ੍ਰਧਾਨ ਚੁਣਿਆ ਗਿਆ । ਮੀਟਿੰਗ ਦੌਰਾਨ ਅਰੁਣਾ ਸਿੰਘ ਦਿੱਲੀ ਅਭੇ ਕੁਮਾਰ ਬੱਦੀ (ਹਿਮਾਚਲ ਪ੍ਰਦੇਸ਼), ਸ੍ਰੀ ਹਰਸ਼ ਲੁਧਿਆਣਾ ਅਤੇ ਚੰਦਰ ਸੇਨ ਵਰਮਾ ਉਤਰ ਪ੍ਰਦੇਸ਼ ਨੂੰ ਐਸੋਸੀਏਸ਼ਨ ਦਾ ਸਰਪ੍ਰਸਤ ਚੁਣਿਆ ਗਿਆ । ਇਸ ਤੋਂ ਇਲਾਵਾ 10 ਸੂਬਿਆਂ ਦੇ ਚੁਣੇ ਗਏ ਸੂਬਾਈ ਪ੍ਰਧਾਨਾਂ ‘ਚ ਜਤਿੰਦਰ ਸ਼ਰਮਾ ਨੂੰ ਰਾਜਸਥਾਨ, ਵਿਨੀਤ ਮੱਧ ਪ੍ਰਦੇਸ਼, ਅੰਕੁਰ ਕਪੂਰ ਹਰਿਆਣਾ, ਮੁਹੰਮਦ ਆਸ਼ਿਕ ਹਿਮਾਚਲ ਪ੍ਰਦੇਸ਼, ਅਸਲਮ ਨਾਜ਼ ਪੰਜਾਬ, ਉਵੈਸ ਅਲੀ ਉਤਰਾਖੰਡ, ਤਹਿਸੀਨ ਜ਼ੈਦੀ ਛੱਤੀਸਗੜ੍ਹ, ਸੁਧਾ ਗੁਪਤਾ ਚੰਡੀਗੜ੍ਹ ਅਤੇ ਸਈਦ ਅਰਸ਼ਦ ਰਿਜ਼ਵੀ ਨੂੰ ਦਿੱਲੀ ਦਾ ਪ੍ਰਧਾਨ ਚੁਣਿਆ ਗਿਆ । ਇਸ ਮੌਕੇ ਐਸੋਸੀਏਸ਼ਨ ਦੇ ਨਵਨਿਯੁਕਤ ਕੌਮੀ ਪ੍ਰਧਾਨ ਐਸ.ਕੇ. ਹੁਸੈਨ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਐਸੋਸੀਏਸ਼ਨ ਦਾ ਮੰਤਵ ਪੱਤਰਕਾਰਤਾ ਦੇ ਖੇਤਰ ‘ਚ ਇੱਕਪਾਸੜ ਤੇ ਪੀਲੀ ਪੱਤਰਕਾਰੀ ਤੋਂ ਦੂਰ ਰਹਿੰਦੇ ਹੋਏ ਤੱਥ ਅਧਾਰਤ ਅਤੇ ਨਿਰਪੱਖ ਪੱਤਰਕਾਰੀ ਨੂੰ ਉਭਾਰਨਾ ਹੈ ।