ਪ੍ਰਭਜੋਤ ਕੌਰ (ਸਕਾਟਲੈਂਡ)

ਅੱਜ ਜਿੱਥੇ ਪੂਰਾ ਵਿਸ਼ਵ ਆਰਥਿਕ ਮੰਦੀ ਨਾਲ ਜੂਝ ਰਿਹਾ ਹੈ ਓਥੇ ਹੀ ਪਰਵਾਸੀ ਭਾਰਤੀ ਜੋ ਯੂ. ਕੇ ਵਿੱਚ ਗ਼ੈਰ ਕੰਨੂਨੀ ਢੰਗ ਨਾਲ ਰਹਿ ਰਹੇ ਹਨ, ਉਹਨਾਂ ‘ਤੇ ਸਮੇਂ ਦੀ ਦੂਹਰੀ ਮਾਰ ਪਈ ਹੈ। ਲਾਕ ਡੌਨ ਦੇ ਚੱਲਦੇ ਜਿਥੇ ਸਾਰੇ ਕੰਮ ਕਾਜ ਠੱਪ ਪਏ ਹਨ, ਓਥੇ ਗ਼ੈਰ ਕਾਨੂੰਨੀ ਢੰਗ ਨਾਲ ਕੰਮ ਕਰ ਰਹੇ ਕਾਮਿਆਂ ਦੀ ਹਾਲਤ ਮੰਦੀ ਹੋ ਗਈ ਹੈ। ਨਾ ਤਾ ਓਹਨਾਂ ਨੂੰ ਕੋਈ ਕੰਮ ਮਿਲ ਰਿਹਾ ਹੈ ਤੇ ਨਾ ਹੀ ਉਹ ਕੋਈ ਸਰਕਾਰੀ ਮਦਦ ਲੈਣ ਦੇ ਹੱਕਦਾਰ ਹਨ। ਇਥੇ ਇਹ ਜਿਕਰਯੋਗ ਹੈ ਇਹ ਉਹ ਪ੍ਰਵਾਸੀ ਭਾਰਤੀ ਹਨ, ਜੋ ਕੰਮ ਕਾਜ ਕਰ ਕੇ ਪਰਿਵਾਰ ਦਾ ਪਾਲਣ ਕਰਦੇ ਹਨ ਤੇ ਓਹਨਾਂ ਦੇ ਪਰਿਵਾਰ ਭਾਰਤ ਵਿੱਚ ਵੀ ਆਰਥਿਕ ਤੰਗੀ ਤੇ ਭੁੱਖਮਰੀ ਦਾ ਸ਼ਿਕਾਰ ਹੋਣ ਲਈ ਮਜਬੂਰ ਹਨ। ਜਿਕਰਯੋਗ ਹੈ ਕੇ ਗ਼ੈਰ ਕੰਨੂਨੀ ਢੰਗ ਨਾਲ ਰਹਿ ਰਹੇ ਭਾਰਤੀਆਂ ਦੀ ਗਿਣਤੀ 75, 000 ਤੋਂ 100, 000 ਹੈ ਜਿਨ੍ਹਾਂ ਵਿੱਚੋ ਜਿਆਦਾਤਰ ਪੰਜਾਬੀ ਅਤੇ ਕਸ਼ਮੀਰੀ ਭਾਈਚਾਰੇ ਨਾਲ ਸੰਬੰਧ ਰੱਖਦੇ ਹਨ। ਇਹਨਾਂ ਵਿੱਚੋ ਬਹੁਤ ਸਾਰੇ ਆਪਣੇ ਪਰਿਵਾਰਾਂ ਨਾਲ ਰਹਿੰਦੇ ਹਨ ਜਿਨ੍ਹਾਂ ਦੀਆਂ ਮੁਢਲੀਆਂ ਜਰੂਰਤਾਂ ਪੂਰੀਆਂ ਕਰਨ ਵਿੱਚ ਅਸਮਰਥ ਹਨ। ਨੈਸ਼ਨਲ ਇੰਸਟੀਟਿਊਟ ਓਫ ਇਕੋਨਾਮਿਕ ਰਿਸਰਚ ਨੇ ਅਨੁਮਾਨ ਲਗਾਇਆ ਹੈ ਕਿ ਯੂ. ਕੇ ਦੀ ਜੀ. ਡੀ. ਪੀ 15% ਤੋ 25% ਗਿਰਾਵਟ ਕੋਵਿਦ 19 ਦੇ ਚਲਦਿਆਂ ਵਾਲੇ ਆਉਣ ਸਮੇ ਵਿੱਚ ਆ ਸਕਦੀ ਹੈ। ਜੋ ਕਿ ਇੱਕ ਚਿੰਤਾ ਦਾ ਵਿਸ਼ਾ ਹੈ। ਜਿਵੇ ਕਿ ਪ੍ਰਵਾਸੀ ਭਾਰਤੀਆਂ ਦੀ ਸਰਕਾਰੀ ਸਹੂਲਤਾਂ ਲੈਣ ਤੋ ਮਨਾਹੀ ਹੈ, ਅੱਜ ਲੋੜ ਹੈ ਸਮੇ ਦੀਆਂ ਸਰਕਾਰਾਂ ਨੂੰ ਇਸ ਬਾਰੇ ਵਿਚਾਰ ਕਰਨ ਦੀ ਕੇ ਇਸ ਔਖੀ ਘੜੀ ਵਿੱਚ ਭਾਰਤੀਆਂ ਨੂੰ ਹਰ ਸੰਭਵ ਮਦਦ ਮੁਹੱਈਆ ਕੀਤੀ ਜਾਵੇ।