3.5 C
United Kingdom
Sunday, March 8, 2026

More

    ਬੋਰਿਸ ਲੈ ਰਹੇ ਨੇ ਸਕਾਟਿਸ਼ ਕੁਦਰਤੀ ਨਜ਼ਾਰਿਆਂ ਦਾ ਆਨੰਦ: ਨਤੀਜਿਆਂ ‘ਚ ਗੜਬੜ ਬਾਰੇ ਜ਼ੁਬਾਨ ਬੰਦ

    ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)

    ਏ-ਲੈਵਲ ਅਤੇ ਜੀਸੀਐਸਈ ਨਤੀਜਿਆਂ ਦੇ ਕਹਿਰ ਦੇ ਵਿਚਕਾਰ ਪ੍ਰਧਾਨ ਮੰਤਰੀ ਚੁੱਪ ਹੈ ਅਤੇ ਇੰਗਲੈਂਡ ਵਿੱਚ ਵਿਦਿਆਰਥੀਆਂ ਦੇ ਤਕਰੀਬਨ 40% ਨਤੀਜਿਆਂ ਵਿੱਚ ਗੜਬੜੀ ਤੋਂ ਬਾਅਦ ਉਹਨਾਂ ਦੇ ਬੋਲਣ ਦੀ ਉਡੀਕ ਕੀਤੀ ਜਾ ਰਹੀ ਹੈ। ਪਰ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਵੱਲੋਂ ਕੋਈ ਟਿੱਪਣੀ ਤਾਂ ਕੀ ਕਰਨੀ ਸੀ ਸਗੋਂ ਸਕਾਟਲੈਂਡ ਦੇ ਸਮੁੰਦਰ ਤੱਟ ਕਿਨਾਰੇ ਕੁਦਰਤੀ ਨਜ਼ਾਰਿਆਂ ਦਾ ਆਨੰਦ ਮਾਣ ਰਹੇ ਹਨ। ਸਮੁੰਦਰ ਕਿਨਾਰੇ ਇਕੱਲੇ ਖੜ੍ਹੇ ਤਿੰਨ ਬੈੱਡਰੂਮ ਕੌਟੇਜ ਵਿੱਚ ਉਹ ਖੁਦ, ਉਹਨਾਂ ਦੀ ਸਾਥਣ, ਪੁੱਤਰ ਤੇ ਕੁੱਤਾ ਠਹਿਰੇ ਹੋਏ ਹਨ। ਇਸ ਰਿਹਾਇਸ਼ ਦਾ ਇੱਕ ਹਫਤੇ ਦਾ ਕਿਰਾਇਆ ਵੀ £1500 ਦੱਸਿਆ ਜਾ ਰਿਹਾ ਹੈ। ਬੇਸ਼ੱਕ ਪ੍ਰਧਾਨ ਮੰਤਰੀ ਦੀ ਵਿਦਿਆਰਥੀਆਂ ਦੇ ਭਵਿੱਖ ‘ਤੇ ਸਵਾਲੀਆ ਨਿਸ਼ਾਨ ਵਰਗੀ ਚੁੱਪ ਦੀ ਚਰਚਾ ਹੋ ਰਹੀ ਹੈ ਪਰ ਪ੍ਰਧਾਨ ਮੰਤਰੀ ਸਾਹਿਬ ਸਮੁੰਦਰੀ ਤੱਟ ਕਿਨਾਰੇ ਇੱਕ ਤਿਕੋਣੇ ਟੈਂਟ ‘ਚ ਬੈਠ ਕੇ ਸਮੁੰਦਰੀ ਲਹਿਰਾਂ ਦਾ ਆਨੰਦ ਮਾਣਦੇ ਦੱਸੇ ਜਾ ਰਹੇ ਹਨ। ਸ਼ਾਇਦ ਉਹਨਾਂ ਦੀ ਇਸ ਫੇਰੀ ਦਾ ਪਤਾ ਨਾ ਲਗਦਾ, ਪਰ ਕੁਝ ਸੈਲਾਨੀਆਂ ਵੱਲੋਂ ਉਹਨਾਂ ਨੂੰ ਪਛਾਣ ਲਿਆ ਗਿਆ। ਉਹਨਾਂ ਨਾਲ ਉਹਨਾਂ ਦੀ ਛੇ ਜਣਿਆਂ ਦੀ ਸੁਰੱਖਿਆ ਟੀਮ ਵੀ ਗਈ ਹੋਈ ਹੈ। ਕਿਹਾ ਜਾਂਦਾ ਹੈ ਕਿ ਬੇਸ਼ੱਕ ਪ੍ਰਧਾਨ ਮੰਤਰੀ ਨੂੰ ਨਤੀਜਿਆਂ ਦੇ ਮਾਮਲੇ ਵਿੱਚ ਖੁਦ ਦਖਲ ਦੇਣਾ ਬਣਦਾ ਸੀ ਪਰ ਉਹ ਖੁਦ ਤਾਂ ਪੱਲਾ ਝਾੜ ਕੇ ਸਕਾਟਲੈਂਡ ਦੇ ਖੂਬਸੂਰਤ ਨਜ਼ਾਰਿਆਂ ਦਾ ਆਨੰਦ ਮਾਣ ਰਹੇ ਹਨ ਪਰ ਸਿੱਖਿਆ ਸਕੱਤਰ ਗੈਵਿਨ ਵਿਲੀਅਮਸਨ ਲਈ ਇਹ ਮਾਮਲਾ ਜੀਅ ਦਾ ਜੰਜਾਲ ਬਣਿਆ ਰਿਹਾ ਤੇ ਉਸਦੇ ਅਸਤੀਫੇ ਦੀ ਮੰਗ ਵੀ ਉੱਠਦੀ ਰਹੀ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!