23.7 C
United Kingdom
Sunday, June 21, 2026

More

    ਸੁਭਾਅ ਵੱਖਰੇ

    ਰਜਨੀ ਵਾਲੀਆ, ਕਪੂਰਥਲਾ

    ਜਿਵੇਂ ਹੁੰਦੇ ਸਭਨਾਂ ਦੇ ਰਾਹ ਵੱਖਰੇ,
    ਉਵੇਂ ਈ ਹੁੰਦੇ ਸਭ ਦੇ ਸੁਭਾਅ ਵੱਖਰੇ,
    ਜਿਵੇਂ ਹੁੰਦੇ ਸਭਨਾਂ ਦੇ ਰਾਹ ਵੱਖਰੇ |

    ਚੰਗਾ ਬੰਦਾ ਚੰਗਾ ਈ ਸੋਚੇ,
    ਮਾੜਾ ਮਾੜੀ ਸੋਚਦਾ |
    ਜਿੰਦਗੀ ਵਿੱਚ ਹੋਰ-ਹੋਰ,
    ਹਰ ਬੰਦਾ ਈ ਲੋਚਦਾ |
    ਹੁੰਦੇ ਮਾੜੇ ਦੇ ਰੱਬ,
    ਤੇ ਖੁਦਾ ਵੱਖਰੇ |
    ਜਿਵੇਂ ਹੁੰਦੇ ਸਭਨਾਂ ਦੇ ਰਾਹ ਵੱਖਰੇ,
    ਉਵੇਂ ਈ ਹੁੰਦੇ ਸਭ ਦੇ ਸੁਭਾਅ ਵੱਖਰੇ,

    ਵਿਕਦੀ ਨਹੀਂ ਚੀਜ਼ ਚੰਗੀ,
    ਸਦਾ ਵਿਕਦੀਆਂ ਮਾੜੀਆਂ |
    ਦਿਲ ਦਿਆ ਖੋਟਿਆ ਤੂੰ,
    ਰੀਝਾਂ ਬਹੁਤ ਪਾੜੀਆਂ |
    ਹਰ ਚੀਜ਼ ਦੇ ਹੁੰਦੇ,
    ਓਦਾਂ ਭਾਅ ਵੱਖਰੇ |
    ਜਿਵੇਂ ਹੁੰਦੇ ਸਭਨਾਂ ਦੇ ਰਾਹ ਵੱਖਰੇ,
    ਉਵੇਂ ਈ ਹੁੰਦੇ ਸਭ ਦੇ ਸੁਭਾਅ ਵੱਖਰੇ,

    ਚੰਗੇ ਕੋਲ ਸਭ ਕੁਝ,
    ਆਪੇ ਈ ਆ ਜਾਂਦਾ ਏ |
    ਮਾੜੇ ਦਾ ਮਾੜਾਪਨ,
    ਓਦਾ ਆਪਾ ਖਾ ਜਾਂਦਾ ਏ |
    ਸਦਾ ਬੁਰਿਆਂ ਕੋਲ,
    ਹੋਵਣ ਗਵਾਹ ਵੱਖਰੇ |
    ਜਿਵੇਂ ਹੁੰਦੇ ਸਭਨਾਂ ਦੇ ਰਾਹ ਵੱਖਰੇ,
    ਉਵੇਂ ਈ ਹੁੰਦੇ ਸਭ ਦੇ ਸੁਭਾਅ ਵੱਖਰੇ,

    ਮਾੜਾ ਹੋਵੇ ਦਾਈ ਸਦਾ,
    ਦਾਅ ਰਵੇ ਮਾਰਦਾ |
    ਓ ਜਿੱਤ ਜਾਂਦਾ ਬਿਨਾ,
    ਖੇਡੇ ਅਗਲਾ ਈ ਹਾਰਦਾ |
    ਦਾਈ ਹੋਵੇ ਹੁੰਦੇ ਬੜੇ,
    ਦਾਅ ਵੱਖਰੇ |
    ਜਿਵੇਂ ਹੁੰਦੇ ਸਭਨਾਂ ਦੇ ਰਾਹ ਵੱਖਰੇ,
    ਉਵੇਂ ਈ ਹੁੰਦੇ ਸਭ ਦੇ ਸੁਭਾਅ ਵੱਖਰੇ,

    ਸਦਾ ਰੱਖਦਾ ਚਲਾਕੀ ਨਾਲ ,
    ਆਪਣੀ ਓ ਚਾਲ ਨੂੰ |
    ਮਕੜੀ ਜਿਉਂ ਬੁਣੇਂ,
    ਏਦਾਂ ਬੁਣਦਾ ਓ ਜਾਲ ਨੂੰ |
    ਦੇਵੇ ਧੋਖਾ ਤੇ ਖਾਂਦਾ ,
    ਨਹੀਂ ਵਸਾਹ ਵੱਖਰੇ |
    ਜਿਵੇਂ ਹੁੰਦੇ ਸਭਨਾਂ ਦੇ ਰਾਹ ਵੱਖਰੇ,
    ਉਵੇਂ ਈ ਹੁੰਦੇ ਸਭ ਦੇ ਸੁਭਾਅ ਵੱਖਰੇ,

    ਜਿੱਦਾਂ ਸੋਚਦਾ ਓ ਮਾੜਾ,
    ਓਦਾਂ ਅਗਲੇ ਨੂੰ ਜਾਣੇਂ |
    ਲੂਈ ਸਾਡੀ ਖੁਸੀ਼ ਚਾਵਾਂ,
    ਦੇ ਭੱਠ ਪੈ ਗਏ ਦਾਣੇਂ |
    ਰਜਨੀ ਪੈ ਗਏ ਨੀ,
    ਜਿੰਦਗੀ ਨੂੰ ਫਾਹ ਵੱਖਰੇ |
    ਜਿਵੇਂ ਹੁੰਦੇ ਸਭਨਾਂ ਦੇ ਰਾਹ ਵੱਖਰੇ,
    ਉਵੇਂ ਈ ਹੁੰਦੇ ਸਭ ਦੇ ਸੁਭਾਅ ਵੱਖਰੇ,

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!