23.7 C
United Kingdom
Sunday, June 21, 2026

More

    ਕਿਸਾਨਾਂ, ਮਜਦੂਰਾਂ ਤੇ ਆੜਤੀਆਂ ਨੂੰ ਇੱਕ ਪਲੇਟਫਾਰਮ ‘ਤੇ ਇਕੱਠੇ ਹੋਣਾ ਸਮੇਂ ਦੀ ਲੋੜ- ਛੀਨੀਵਾਲ ਕਲਾਂ

    ਮਹਿਲ ਕਲਾਂ 20 ਅਗਸਤ (ਜਗਸੀਰ ਸਿੰਘ ਧਾਲੀਵਾਲ ਸਹਿਜੜਾ)

    ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਬਲਾਕ ਪ੍ਰਧਾਨ ਗੁਰਧਿਆਨ ਸਿੰਘ ਬਾਜਵਾ ਸਹਿਜੜਾ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਪਾਤਸ਼ਾਹੀ ਛੇਵੀਂ ਮਹਿਲ ਕਲਾਂ ਵਿਖੇ ਮੀਟਿੰਗ ਕੀਤੀ ਗਈ। ਇਸ ਮੌਕੇ ਵਿਸ਼ੇਸ ਤੌਰ ਤੇ ਪਹੁੰਚੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜਿਲਾ ਪ੍ਰਧਾਨ ਜਗਸੀਰ ਸਿੰਘ ਸੀਰਾ ਛੀਨੀਵਾਲ ਕਲਾਂ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵਲੋਂ ਕਿਸਾਨਾਂ ਉਪਰ ਤਿੰਨ ਆਰਡੀਨੈਂਸ ਬਿਲਾ ਜਾਰੀ ਕੀਤੇ ਗਏ ਹਨ ।ਉਹਨਾਂ ਨੇ ਕਿਹਾ ਕਿ ਉਹ ਪੰਜਾਬ ਦੀ ਕਿਸਾਨੀ ਲਈ ਘਾਤਕ ਸਿੱਧ ਹਨ। ਉਹਨਾਂ ਨੇ ਪੰਜਾਬ ਦੇ ਮਜਦੂਰਾਂ ਤੇ ਆੜਤੀਆਏ ਭਾਈਚਾਰੇ ਅਤੇ ਛੋਟੇ ਦੁਕਾਨਦਾਰਾਂ ਵੀ ਇਹਨਾਂ ਆਰਡੀਨੈਂਸ ਤੋਂ ਪ੍ਰਭਾਵਿਤ ਹੋਣਗੇ। ਉਹਨਾਂ ਨੇ ਕਿਹਾ ਕਿ ਪੰਜਾਬ ਦੀਆ ਕਿਸਾਨ, ਮਜਦੂਰ ਅਤੇ ਆੜਤੀਆਏ ਭਾਈਚਾਰੇ ਨੂੰ ਇੱਕ ਮੰਚ ਤੇ ਇਕੱਠੇ ਹੋ ਕੇ ਤਿੱਖਾ ਸੰਘਰਸ਼ ਕਰਨ ਅਪੀਲ ਕਰਦਿਆ ਕਿਹਾ ਤਾਂ ਹੀ ਆਪਾ ਕੇਦਰ ਦੀ ਮੋਦੀ ਸਰਕਾਰ ਤੋਂ ਤਿੰਨੇ ਆਰਡੀਨੈਂਸ ਬੰਦ ਕਰਵਾ ਸਕਦੇ ਹਾਂ। ਉਹਨਾਂ ਨੇ ਪੰਜਾਬ ਦੀਆਂ ਵੱਖ ਵੱਖ ਸਿਆਸੀ ਪਾਰਟੀਆਂ ਨੂੰ ਅਪੀਲ ਕੀਤੀ ਕਿ ਉਹ ਵੀ ਕਿਸਾਨੀ ਨੂੰ ਬਚਾਉਣ ਲਈ ਸਾਥ ਦੇਣ ਦੀ ਸਮੇ ਦੀ ਮੁੱਖ ਲੋੜ ਹੈ ਉਹਨਾਂ ਨੇ ਕਿਹਾ ਕਿ ਪੰਜਾਬ ਦਾ ਕਿਸਾਨ ਪਹਿਲਾਂ ਹੀ ਕਰਜੇ ਦੀ ਪੰਡ ਹੇਠਾ ਦੱਬਿਆ ਪਿਆ ਹੈ ਇਸ ਮੌਕੇ ਬਲਾਕ ਮਹਿਲ ਕਲਾਂ ਦੇ ਵਿੱਤ ਸਕੱਤਰ ਸਿੰਗਾਰਾ ਸਿੰਘ ਛੀਨੀਵਾਲ ਕਲਾਂ, ਰਣਜੀਤ ਸਿੰਘ ਮਿੱਠੂ ਕਲਾਲਾ, ਯੂਥ ਵਿੰਗ ਦੇ ਸਰਕਲ ਪ੍ਰਧਾਨ ਸਰਬਜੀਤ ਸਿੰਘ ਸਹੋਰ,ਸੁਰਿੰਦਰ ਸਿੰਘ ਵਜੀਦਕੇ ਮੀਤ ਪ੍ਰਧਾਨ,ਸਮਸੇਰ ਸਿੰਘ ਹੁੰਦਲ ਮੀਤ ਪ੍ਰਧਾਨ, ਮੱਘਰ ਸਿੰਘ ਧਾਲੀਵਾਲ ਸਹਿਜੜਾ ਇਕਾਈ ਪ੍ਰਧਾਨ, ਨਗਿੰਦਰ ਸਿੰਘ ਵਜੀਦਕੇ, ਸੁਖਵਿੰਦਰ ਸਿੰਘ ਇਕਾਈ ਪ੍ਰਧਾਨ ਧਨੇਰ, ਜਗਦੀਸ਼ ਸਿੰਘ ਧਨੇਰ, ਨਿਰਮਲ ਸਿੰਘ ਹਮੀਦੀ ਇਕਾਈ ਪ੍ਰਧਾਨ ਹਮੀਦੀ, ਕੁਲਦੀਪ ਸਿੰਘ, ਬਾਰਾ ਸਿੰਘ ਚੁਹਾਣਕੇ ਖੁਰਦ,ਅਮਰਜੀਤ ਸਿੰਘ ਭੋਲਾ ਸਹਿਜੜਾ, ਦਰਬਾਰਾ ਸਿੰਘ ਸਹੋਰ, ਅਮਰ ਸਿੰਘ ਆਦਿ ਆਗੂ ਵੀ ਹਾਜ਼ਰ ਸਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!