ਦੁੱਖਭੰਜਨ ਰੰਧਾਵਾ
0351920036369
ਕਹਾਣੀਂ ਜਦੋਂ-ਜਦੋਂ ਪਿਆਰ ਦੀ ,
ਪਾਈ ਜਾਇਆ ਕਰੇਗੀ |
ਉਦੋਂ-ਉਦੋਂ ਤੇਰਾ-ਮੇਰਾ ਨਾ ਆਇਆ ਕਰੇਗਾ |
ਸਾਹਾਂ ਚ ਕੋਸਾ-ਕੋਸਾ ਹੌਕਾ ਰਹਿਣਾ ਤੈਰਦਾ,
ਦਿਲ ਵੀ ਤਾਂ ਵਾਧੇ-ਘਾਟੇ ਸੌ-ਸੌ ਵਾਰ ਜਰੇਗਾ |
ਕਲੀਆਂ ਦੇ ਗੀਤ ਜਦੋਂ ਫੁੱਲ ਗਾਇਆ ਕਰਨਗੇ,
ਮੱਠੀ-ਮੱਠੀ ਤਾਰ ਉਦੋਂ ਛੇੜੀ ਜਾਇਆ ਕਰੇਗੀ |
ਬੇੜੀ ਵੱਡੀ ਹੋਵੇਗੀ ਮਲਾਹ ਵੱਡੇ ਹੋਣਗੇ,
ਗੱਲ ਕਿਤੇ ਆ ਕੇ ਨਬੇੜੀ ਜਾਇਆ ਕਰੇਗੀ |
ਦਿਲ ਗਰਮੀ ਚ ਮੱਚੇਗਾ ਤੇ ਠੰਡ ਵਿੱਚ ਠਰੇਗਾ |
ਕਹਾਣੀਂ ਜਦੋਂ-ਜਦੋਂ ਪਿਆਰ ਦੀ ,
ਪਾਈ ਜਾਇਆ ਕਰੇਗੀ |
ਉਦੋਂ-ਉਦੋਂ ਤੇਰਾ-ਮੇਰਾ ਨਾ ਆਇਆ ਕਰੇਗਾ
ਯਾਦਾਂ ਦੀ ਕਿਆਰੀ ਚ ਮਹਿਕਾਂ ਨੇ ਜਵਾਨ ਹੋਣਾ,
ਭੌਰਿਆਂ ਨੇ ਲੁੱਡੀਆਂ ਪਾ ਲਾਉਣੀਆਂ ਨੇ ਬਾਜੀਆਂ
ਮੌਲਵੀ ਨਿਕਾਹ ਪੜ ਰੂਹਾਂ ਨੂੰ ਜੋੜ ਦੇਣਾ,
ਘਰ ਜਾ ਕੇ ਗੱਲਾਂ ਮੁੜ ਕਰਨੀਆਂ ਕਾਜੀ਼ਆਂ |
ਕਹਾਣੀਂ ਜਦੋਂ-ਜਦੋਂ ਪਿਆਰ ਦੀ ,
ਪਾਈ ਜਾਇਆ ਕਰੇਗੀ |
ਉਦੋਂ-ਉਦੋਂ ਤੇਰਾ-ਮੇਰਾ ਨਾ ਆਇਆ ਕਰੇਗਾ |
ਜੇ ਤੇਰੀ ਉਡੀਕ ਦੇ ਦਿਨ ਲੰਮੇ ਹੋ ਗਏ,
ਈਦੂੰ ਵੱਧ ਮਾੜੀ ਸਾਡੀ ਮੌਤ ਕਿਹੜੀ ਹੋਣੀ ਏ |
ਸਿਸਕੀਆਂ ਨੇ ਪਿੱਟਣਾਂ ਹੌਕਿਆ ਨੇ ਵੈਣ ਪਾਉਣੇ,
ਚੰਦਰੀ ਏ ਅੱਖ ਸਾਡੀ ਉਦੋਂ ਬੜਾ ਰੋਣੀਂ ਏ |
ਬੈਠਕੇ ਬਨੇਰੇ ਉੱਤੇ ਕਾਂ ਵੀ ਹੌਕਾ ਭਰੇਗਾ |
ਕਹਾਣੀਂ ਜਦੋਂ-ਜਦੋਂ ਪਿਆਰ ਦੀ ,
ਪਾਈ ਜਾਇਆ ਕਰੇਗੀ |
ਉਦੋਂ-ਉਦੋਂ ਤੇਰਾ-ਮੇਰਾ ਨਾ ਆਇਆ ਕਰੇਗਾ |
ਨੀ ਮੈਨੂੰ ਦੁੱਖ ਜਦੋਂ ਘੂਰੀ ਵੱਟੂ ਤਾਂ ਮੈਂ ਆਪਣੇਂ,
ਹੀ ਘਰ ਦੀਆਂ ਛੱਤਾਂ ਉੱਤੋਂ ਚੋਵਾਂਗਾ |
ਤੇਰੇ ਸਾਹਾਂ ਦੀ ਮਹਿਕ ਲੈ ਅਾਪ ਖੁਦ ਅੱਡ ਹੋਣਾ,
ਪੈਣੀਂ ਮਹਿਕ ਨੂੰ ਦੰਦਲ ਤੇ ਆਪ ਅੱਡ ਰੋਵਾਂਗਾ |
ਖੁੱਲੇ ਅੰਬਰਾਂ ਦੇ ਹੇਠ ਪੀਹੜਾ ਪੀੜਾਂ ਦਾ ਡਾਹੁਣਾ,
ਢਹਿ ਜਾਊਂ ਓਦੋਂ ਹੀ ਮੈਂ ਜਦੋਂ ਵੀ ਖਲੋਵਾਂਗਾ |
ਕਿਸ਼ਤਾਂ ਪਿਆਰ ਦੀਆਂ ਦੁੱਖਭੰਜਨ ਵੀ ਭਰੇਗਾ |
ਕਹਾਣੀਂ ਜਦੋਂ-ਜਦੋਂ ਪਿਆਰ ਦੀ ,
ਪਾਈ ਜਾਇਆ ਕਰੇਗੀ |
ਉਦੋਂ-ਉਦੋਂ ਤੇਰਾ-ਮੇਰਾ ਨਾ ਆਇਆ ਕਰੇਗਾ |