
ਪਰਥ (ਸਤਿੰਦਰ ਸਿੰਘ ਸਿੱਧੂ )
ਕੋਰੋਨਾਵਾਇਰਸ ਸੰਕਟ ਦੇ ਮਾੜੇ ਹਾਲਾਤਾਂ ਨਾਲ ਨਜਿੱਠਣ ਲਈ ਪਰਥ ਦੇ ਇਨਵੇਰਅਲਮੰਡ ਇੰਡਸਟਰੀਅਲ ਇਸਟੇਟ ਵਿਚ ਆਪਾਤਕਾਲੀਨ ਅਸਥਾਈ ਮੁਰਦਾ ਘਰ ਸਥਾਪਤ ਕੀਤਾ ਗਿਆ ਹੈ । ਪਰਥ ਅਤੇ ਕਿਨਰੋਸ ਕਾਉਂਸਿਲ ਨੇ ਕਿਹਾ ਹੈ ਕਿ ਇਹ ਮੁਰਦਾ ਘਰ ਦੀ ਉਸਾਰੀ ਇਕ ਸਾਵਧਾਨੀ ਦੇ ਤੌਰ ‘ਤੇ ਕੀਤੀ ਗਈ ਹੈ ਅਤੇ ਇਹ ਦਰਸਾਉਂਦੀ ਹੈ ਕਿ ਅਸੀਂ ਸਾਰੇ ਕਿੰਨੀ ਮੁਸੀਬਤ ਦਾ ਸਾਮਣਾ ਕਰ ਰਹੇ ਹਾਂ। ਸਕਾਟਲੈਂਡ ਦੇ ਡਿਪਟੀ ਫਸਟ ਮਨਿਸਟਰ ਜੋਹਨ ਸਵਿੰਨੇ ਨੇ ਕਿਹਾ ਹੈ ਕਿ ਜੇ ਕਰ ਇਸ ਈਸਟਰ ਅਸੀਂ ਜਨਤਕ ਥਾਵਾਂ ਤੇ ਇਕੱਠੇ ਨਾ ਹੋ ਕੇ ਘਰ ਵਿਚ ਹੀ ਰਹੀਏ ਤਾਂ ਜੋ ਇਸ ਮੁਰਦਾ ਘਰ ਦੀ ਵਰਤੋਂ ਦੀ ਸਾਨੂੰ ਲੋੜ ਹੀ ਨਾ ਪਵੇ ।