ਡੇਮੋਕ੍ਰੇਟਿਕ ਟੀਚਰ ਫ਼ਰੰਟ ਦਾ ਸਲਾਘਾਯੋਗ ਉੱਦਮ
ਦੋ ਗੇੜ ਮੁਕੰਮਲ, 1,11050 ਰੁ. ਖਰਚ ਕੀਤੇ
ਮੋਗਾ, ਨਿਹਾਲ ਸਿੰਘ ਵਾਲਾ (ਮਿੰਟੂ ਖੁਰਮੀ, ਸੁਖਮੰਦਰ ਹਿੰਮਤਪੁਰੀ)

ਮੋਗਾ ਦੇ ਬਲਾਕ ਨਿਹਾਲ ਸਿੰਘ ਵਾਲਾ ਦੇ ਡੈਮੋਕਰੈਟਿਕ ਟੀਚਰਜ਼ ਫਰੰਟ ਪੰਜਾਬ ਵੱਲੋਂ ਜ਼ਿਲ੍ਹਾ ਮੋਗਾ ਦੀ ਸੁਯੋਗ ਅਗਵਾਈ ਅਤੇ ਜ਼ਿਲ੍ਹੇ ਭਰ ‘ਚੋਂ ਸਮੂਹ ਅਧਿਆਪਕਾਂ ਦੇ ਮਿਲੇ ਭਰਪੂਰ ਵਿੱਤੀ ਸਹਿਯੋਗ ਸਦਕਾ ਬਲਾਕ ਕਮੇਟੀ ਨਿਹਾਲ ਸਿੰਘ ਵਾਲ਼ਾ ਵੱਲੋਂ ‘ਰਾਸ਼ਨ ਵੰਡ ਮੁਹਿੰਮ’ ਦਾ ਦੂਜਾ ਗੇੜ ਪੂਰਾ ਕਰਦਿਆਂ 200 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਕਿੱਟਾਂ ਦੀ ਵੰਡ ਕੀਤੀ ਗਈ । ਡੀਟੀਐੱਫ ਨਿਹਾਲ ਸਿੰਘ ਵਾਲ਼ਾ ਦੇ ਪ੍ਰਧਾਨ ਅਮਨਦੀਪ ਮਾਛੀਕੇ, ਸਕੱਤਰ ਹੀਰਾ ਸਿੰਘ ਢਿੱਲੋਂ, ਵਿੱਤ ਸਕੱਤਰ ਸੁਖਜੀਤ ਕੁੱਸਾ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਹੁਣ ਤੱਕ 1,11050 ਰੁ. ਖਰਚੇ ਜਾ ਚੁੱਕੇ ਹਨ ਜਿਸ ਤਹਿਤ ਨਿਹਾਲ ਸਿੰਘ ਵਾਲ਼ਾ ਮਨੋਹਰ ਬਸਤੀ, ਟੀਚਰ ਕਾਲੋਨੀ, ਧੂੜਕੋਟ, ਤਖਤੂਪੁਰਾ, ਲੁਹਾਰਾ,ਬਿਲਾਸਪੁਰ, ਕੁੱਸਾ, ਰਾਮਾਂ, ਮਾਛੀਕੇ, ਹਿੰਮਤਪੁਰਾ ਅਤੇ ਪੱਖਰਵੱਢ ਦੇ 200 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ, ਜਿਸ ਵਿੱਚ ਚਾਰ ਪਿੰਡਾਂ ਦੇ ਸਕੂਲਾਂ ਵਿਚਲੇ ਮਿਡ – ਡੇ – ਮੀਲ ਕੁੱਕ ਵਰਕਰ ਵੀ ਸ਼ਾਮਿਲ ਹਨ । ਅਧਿਆਪਕ ਆਗੂਆਂ ਨੇ ਬਲਾਕ ਨਿਹਾਲ ਸਿੰਘ ਵਾਲ਼ਾ ਸਮੇਤ ਮੋਗਾ ਜ਼ਿਲ੍ਹੇ ਦੇ ਸਮੂਹ ਅਧਿਆਪਕਾਂ ਅਤੇ NRI ਅਧਿਆਪਕਾਂ ਦਾ ਦਿਲ ਖੋਲ੍ਹ ਕੇ ਵਿੱਤੀ ਮੱਦਦ ਲਈ ਅੱਗੇ ਆਉਣ ਤੇ ਧੰਨਵਾਦ ਕੀਤਾ।


ਸਮੁੱਚੀ ਬਲਾਕ ਕਮੇਟੀ ਸਮੇਤ ਅਧਿਅਾਪਕ ਅਾਗੂਅਾਂ ਸੁਖਮੰਦਰ ਨਿਹਾਲ ਸਿੰਘ ਵਾਲ਼ਾ ਅਤੇ ਕੁਲਵਿੰਦਰ ਚੁੱਘੇ ਨੇ ਕਿਹਾ ਕਿ ੲਿਸ ਅਾਲਮੀ ਸੰਕਟ ਦੀ ਘੜੀ ਦੌਰਾਨ ਲੋਕ ਹਿੱਤਾਂ ਨੂੰ ਪ੍ਰਣਾੲੀਅਾਂ ਕਿਸਾਨ ਮਜ਼ਦੂਰ ਅਧਿਅਾਪਕ ਨੌਜਵਾਨ ਵਿਦਿਅਾਰਥੀ ਜਨਤਕ ਜੱਥੇਬੰਦੀਅਾਂ ਸਮੇਤ ਧਾਰਮਿਕ -ਸਮਾਜਿਕ ਸੰਸਥਾਵਾਂ ਹਕੀਕੀ ਰੂਪ ਵਿੱਚ ਲੋਕਾਂ ਦੀ ਮਦਦ ਲੲੀ ਮੈਦਾਨ ਵਿੱਚ ਨਿੱਤਰੀਅਾਂ ਹੋੲੀਅਾਂ ਹਨ ।
ਅਧਿਅਾਪਕ ਅਾਗੂਅਾਂ ਨੇ ਸਰਕਾਰ ਪਾਸੋਂ ਮੰਗ ਕੀਤੀ ਕਿ ਸੂਬਾੲੀ ਰਾਹਤ ਕੋਸ਼ ਦਾ ਮੂੰਹ ਸਮੂਹ ਗਰੀਬ ਅਤੇ ਲੋੜਵੰਦ ਹਿੱਸਿਅਾਂ ਲੲੀ ਅਮਲੀ ਰੂਪ ਵਿੱਚ ਖੋਲ੍ਹਿਅਾ ਜਾਵੇ, ਵਿਅਾਪਕ ਪੱਧਰ ਤੇ ਡਾਕਟਰ ਅਤੇ ਪੈਰਾਮੈਡੀਕਲ ਸਟਾਫ਼ ਦੀ ਰੈਗੂਲਰ ਭਰਤੀ ਕੀਤੀ ਜਾਵੇ, ਲੋਕਾਂ ਨੂੰ ੲਿਕੱਲਾ ਘਰਾਂ ‘ਚ ਨਜ਼ਰਬੰਦ ਕਰਨ ਦੀ ਥਾਂ ਟੈਸਟਿੰਗ ਦਾ ਵਿਸਥਾਰਿਤ ਗੇੜ ਚਲਾੲਿਅਾ ਜਾਵੇ, ਵੈਂਟੀਲੇਟਰ ਅਤੇ ਡਾਕਟਰੀ ਅਮਲੇ ਵਾਸਤੇ ਪੀਪੀੲੀ ਕਿੱਟਾਂ ਅਤੇ ਮਾਸਕ ਦਾ ਠੋਸ ਪ੍ਰਬੰਧ ਕੀਤਾ ਜਾਵੇ ।
ਡੀਟੀਅੈੱਫ ਦੀ ਅਗਵਾੲੀ ਹੇਠ ਚੱਲੀ ਰਾਸ਼ਨ ਵੰਡ ਮੁਹਿੰਮ ਵਿੱਚ ਹਰਪ੍ਰੀਤ ਰਾਮਾਂ, ਮਾਸਟਰ ਬਿੱਕਰ ਸਿੰਘ, ਜਗਜੀਤ ਸਿੰਘ ਮਾਛੀਕੇ, ਬੇਅੰਤ ਸਿੰਘ,ਨਵਦੀਪ ਧੂੜਕੋਟ, ਜਗਮੀਤ ਲੁਹਾਰਾ,ਗੁਰਪ੍ਰੀਤ ਤਖਤੂਪੁਰਾ,ਰਣਜੀਤ ਸਿੰਘ ਅਾਦਿ ਅਧਿਅਾਪਕਾਂ ਨੇ ਮੋਹਰੀ ਰੋਲ ਅਦਾ ਕੀਤਾ ।*