7.5 C
United Kingdom
Sunday, March 8, 2026

More

    ਸਾਦੇ ਢੰਗ ਨਾਲ ਮਨਾਇਆ 74ਵਾਂ ਆਜਾਦੀ ਦਿਹਾੜਾ

    ਮਲੇਰਕੋਟਲਾ, 17 ਅਗਸਤ (ਥਿੰਦ)

    ਸਥਾਨਕ ਜਾਕਿਰ ਹੁਸੈਨ ਸਟੇਡੀਅਮ ਵਿਖੇ 74ਵਾਂ ਆਜਾਦੀ ਦਿਹਾੜਾ ਸਾਦਗੀ ਭਰੇ ਢੰਗ ਨਾਲ ਮਨਾਇਆ ਗਿਆ। ਸਮਾਗਮ ਦੇ ਮੁੱਖ ਮਹਿਮਾਨ ਜਨਾਬ ਬਿਕਰਮਜੀਤ ਸਿੰਘ ਪਾਂਥੇ ਐਸਡੀਐਮ ਮਲੇਰਕੋਟਲਾ ਨੇ ਤਿਰੰਗਾ ਲਹਿਰਾਉਣ ਦੀ ਰਸਮ ਅਦਾ ਕੀਤੀ।ਇਸ ਮੌਕੇ ਉਹਨਾਂ ਸੰਬੋਧਨ ਕਰਦਿਆਂ ਕਿਹਾ ਕਿ ਸਾਡੇ ਦੇਸ਼ ਲਈ ਸ਼ਹਾਦਤਾਂ ਦੇਣ ਵਾਲੇ ਸੂਰਵੀਰਾਂ ਨੂੰ ਸਦਾ ਯਾਦ ਰੱਖਣਾ ਚਾਹੀਦਾ ਹੈ ਜਿਹਨਾਂ ਨੇ ਦੇਸ਼ ਨੂੰ ਆਜਾਦ ਕਰਵਾਉਣ ਲਈ ਆਪਣੀਆਂ ਕੀਮਤੀ ਜਾਨਾਂ ਨੂੰ ਨਿਛਾਵਰ ਕਰ ਦਿੱਤਾ। ਕੋਵਿਡ-19 ਮਹਾਂਮਾਰੀ ਦੇ ਚੱਲਦਿਆਂ ਉਹਨਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਾਨੂੰ ਸਾਮਾਜਿਕ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ ਅਤੇ ਮਾਸਕ ਲਗਾ ਕੇ ਹੀ ਘਰਾਂ ਤੋਂ ਬਾਹਰ ਨਿਕਲਣਾ ਚਾਹੀਦਾ।ਅੰਤ ਵਿਚ ਰਾਸ਼ਟਰੀ ਗੀਤ ਨਾਲ ਸਮਾਗਮ ਦੀ ਸਮਾਪਤੀ ਹੋਈ।ਇਸ ਮੌਕੇ ਵਾਤਾਵਰਨ ਨੂੰ ਸ਼ੁੱਧ ਰੱਖਣ ਲਈ ਬੂਟੇ ਲਗਾਏ ਗਏ।ਗੁਰਪਰੀਤ ਕੌਰ ਪੁਰੇਵਾਲ ਐਸਪੀ ਮਲੇਰਕੋਟਲਾ ਵਲੋਂ ਆਪਣੇ ਹੱਥਾਂ ਨਾਲ ਬੂਟਾ ਲਗਾਇਆ ਗਿਆ ਹੋਰਨਾਂ ਤੋਂ ਇਲਾਵਾ ਬਾਦਲਦੀਨ ਤਹਿਸੀਲਦਾਰ ਮਲੇਰਕੋਟਲਾ, ਮਨਜੀਤ ਸਿੰਘ ਡੀਐਸਪੀ ਮਲੇਰਕੋਟਲਾਅ, ਮੋਹਨ ਲਾਲ ਚੁੰਬਰ ਜੇਲ ਸੁਪਰਡੈਂਟ, ਚੰਦਰ ਪਰਕਾਸ਼ ਵਧਵਾ ਕਾਰਜ ਸਾਧਕ ਅਫਸਰ, ਜਸਵਿੰਦਰ ਸਿੰਘ ਐਸਐਮਓ, ਹਰਜਿੰਦਰ ਸਿੰਘ ਐਸਐਚਓ ਥਾਣਾ ਸਿਟੀ-1, ਦੀਪਇੰਦਰਪਾਲ ਸਿੰਘ ਜੇਜੀ ਥਾਣਾ ਮੁਖੀ ਸਿਟੀ-2, ਦਰਸ਼ਨ ਸਿੰਘ ਨਾਇਬ ਤਹਿਸੀਲਦਾਰ, ਮਨਪਰੀਤ ਸਿੰਘ ਪਟਿਆਲਾ, ਜਸਵੀਰ ਸਿੰਘ ਬਨਭੌਰਾ, ਸਟੇਜ ਦੀ ਕਾਰਵਾਈ ਡਾ. ਮੁਹੰਮਦ ਰਫੀ ਵਲੋਂ ਬਾਖੂਬੀ ਨਿਭਾਈ ਗਈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!