ਸੁੱਕਗੇ ਸਰੀਰ ਕਰ ਕਰ ਮੇਹਨਤਾਂ,
ਪਰ ਜੱਟਾ ਤੇਰੇ ਮੁੜਕੇ ਦਾ ਪਿਅਾ ਮੁੱਲ ਨਾਂ
ਪੈਸੇ ਵਾਲੀ ਸੱਧਰਾਂ ਨੂੰ ਪਿਅਾ ਬੂਰ ਨਾਂ,
ਮਿੱਟੀ ਨਾਲ ਮਿੱਟੀ ਹੋਕੇ ਪਿਅਾ ਰੁਲ ਨਾਂ
ਚਿੱਟੀ ਮੱਖੀ ਨਰਮੇ ਨੂੰ ਚੱਟ ਕਰ ਗਈ,
ਮਿਲੇ ਨਾਂ ਮੁਅਾਵਜਾ ਤਬਾਹ ਹੋਣ ਦਾ
ਚਲੇ ਗਏ ਰਾਜਾ ਸਾਬ ਕਹਿਕੇ ਗੱਲ ਨੂੰ,
ਕਰ ਲੈਦੇ ਹੱਲ ਕੋਈ ਬਚਾਅ ਹੋਣ ਦਾ
ਪੁੱਤਾਂ ਵਾਗੂੰ ਪਾਲੇ ਹੋਏ ਬਲਦਾਂ ਦੀਅਾਂ,
ਮੇਰੇ ਵਾਂਗ ਅਾਦਰਾਂ ਨੇ ਪਈਅਾਂ ਸੁੱਕੀਅਾਂ
ਮਾਰਦੀਅਾਂ ਮੇਹਣੇ ਦੁੱਖ ਦੇਖ ਹੁੰਦਾ ਨਹੀ,
ਦੇਣ ਕੀ ਅਸੀਸਾਂ ਅਾਦਰਾਂ ਜੋ ਭੁੱਖੀਅਾਂ
ਹੁਣ ਕੁੱਝ ਬਚਦਾ ਜਮੀਨ ਵਿੱਚੋ ਨਾਂ,
ਦਿਨੋ ਦਿਨ ਜਾਵੇ ਕਿਰਸਾਨੀ ਮਰਦੀ
ਜੱਟ ਕਰਜੇ ਦੀ ਮਾਰ ਥੱਲੇ ਪਿਅਾ ਦੱਬਿਅਾ,
ਏਹ ਹੱਲ ਕਿਹੜਾ ਕੋਈ ਸਰਕਾਰ ਕਰਦੀ
ਰੇਹਾਂ ਸਪਰੇਅਾ ਵਾਲੇ ਭਾਅ ਚੱਕਤੇ,
ਫਸਲ ਦੇ ਮੁੱਲ ਨੂੰ ਵਧਾਵੇ ਕੋਈ ਨਾਂ
ਖਾਣ ਵਾਲੇ “ਅਮਨੇ” ਬਥੇਰੇ ਜੱਟਾਂ ਨੂੰ,
ਪਰ ਤੇਰੀ ਕੌਮ ਨੂੰ ਬਚਾਵੇ ਕੋਈ ਨਾਂ !!
ਅਮਨ ੳੁੱਪਲ ਬੱਸੀਅਾਂ *
98768 70051