22.5 C
United Kingdom
Sunday, June 21, 2026

More

    ਬਠਿੰਡਾ ਸ਼ਹਿਰ ਵਿੱਚ ਸਸਤੇ ਰਾਸ਼ਨ ਦਾ ਬਾਬੇ ਨਾਨਕ ਦਾ ਮੋਦੀਖਾਨਾ

    (ਰਮਨਦੀਪ ਮੰਗਾ)

    ਮਾਲਵਾ ਵਿਰਾਸਤ ਕਲਾ ਮੰਚ ਬਠਿੰਡਾ ਦੇ ਵੱਲੋਂ ਬੱਲਾ ਰਾਮ ਨਗਰ ਦੇ 10/11ਦੇ ਵਿੱਚ ਸਸਤੇ ਰਾਸ਼ਨ ਦਾ ਸਟੋਰ ਮੋਦੀਖਾਨਾ ਖੋਲਿਆ ਗਿਆ ਹੈ। ਇਸ ਰਾਸ਼ਨ ਦੇ ਸਟੋਰ ਦੇ ਤਹਿਤ ਗਰੀਬ ਤੇ ਲੋੜਵੰਦ ਪਰਿਵਾਰਾਂ ਨੂੰ ਬਜ਼ਾਰ ਨਾਲੋ ਸਸਤੇ ਰੇਟਾਂ ਤੇ ਰਾਸ਼ਨ ਦੇ ਕੇ ਰਾਹਤ ਦੇਣ ਦਾ ਤਹੱਈਆ ਕੀਤਾ ਜਾ ਰਿਹਾ ਹੈ। ਸਤਿਯੁਗ ਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਮੋਦੀਖਾਨੇ ਦੇ ਵਿੱਚ ਤੇਰ੍ਹਾਂ ਤੇਰ੍ਹਾਂ ਤੋਲ ਕੇ ਸਾਂਝੀਵਾਲਤਾ ਦਾ ਸੰਦੇਸ਼ ਦਿੱਤਾ ਗਿਆ ਸੀ। ਉਸੇ ਹੀ ਮਾਰਗ ਤੇ ਚੱਲਦਿਆਂ ਪੰਜਾਬ ਦੇ ਸਮਾਜ ਸੇਵੀਆ ਵੱਲੋਂ ਵੱਖ ਵੱਖ ਸ਼ਹਿਰਾਂ ਦੇ ਵਿੱਚ ਸਸਤੇ ਰਾਸ਼ਨ ਦੇ ਸਟੋਰ ਖੋਲੇ ਜਾ ਰਹੇ ਨੇ। ਜਿਸ ਦੀ ਸ਼ੁਰੂਆਤ ਸ੍ਰ ਬਲਜਿੰਦਰ ਸਿੰਘ ਜਿੰਦੂ ਜੀ ਹੋਰਾਂ ਵੱਲੋਂ ਲੁਧਿਆਣਾ ਵਿਖੇ ਪਹਿਲ ਕਰ ਕੇ ਇੱਕ ਨਵੀਂ ਪਿਰਤ ਪਾਈ ਗਈ। ਇਸ ਸੇਵਾ ਦੇ ਖੇਤਰ ਵਿੱਚ ਯੋਗਦਾਨ ਪਾਉਂਦਿਆਂ ਮਾਲਵਾ ਵਿਰਾਸਤ ਕਲਾ ਮੰਚ ਬਠਿੰਡਾ ਦੇ ਨੁਮਾਇੰਦਿਆਂ ਵੱਲੋਂ ਵੀ ਸ਼ੁਰੂਆਤ ਕੀਤੀ ਗਈ ਹੈ।
    ਮਾਲਵਾ ਵਿਰਾਸਤ ਕਲਾ ਮੰਚ ਦੇ ਵਾਈਸ ਚੇਅਰਮੈਨ ਰਮਨਦੀਪ ਮੰਗਾ ਤੇ ਵਾਈਸ ਪ੍ਰਧਾਨ ਬੂਟਾ ਜੈਲਦਾਰ ਨੇ ਗੱਲਬਾਤ ਕਰਦਿਆਂ ਕਿਹਾ ਕਿ ਸਾਡੀ ਸੰਸਥਾ ਵੱਲੋਂ ਇਸ ਤਰ੍ਹਾਂ ਦੀ ਸੇਵਾ ਨਿਭਾ ਕੇ ਮਾਣ ਮਹਿਸੂਸ ਕੀਤਾ ਜਾ ਰਿਹਾ ਹੈ। ਉਹਨਾਂ ਦੇ ਨਾਲ ਰਵੀ ਸ਼ਰਮਾ ਅਨੰਦ ਵੀ ਇਸ ਕਾਰਜ ਨੂੰ ਤਨ-ਮਨ ਦੇ ਨਾਲ ਨਿਭਾ ਰਹੇ ਨੇ। ਰਾਸ਼ਨ ਲੈਣ ਆਏ ਲੋਕਾਂ ਨੇ ਦੱਸਿਆ ਕਿ ਜਿੱਥੇ ਕਰੋਨਾ ਵਰਗੀ ਨਾਮੁਰਾਦ ਬਿਮਾਰੀ ਦੇ ਚੱਲਦਿਆਂ ਮਹਿਗਾਈ ਨੇ ਹਰ ਵਰਗ ਦਾ ਲੱਕ ਤੋੜ ਦਿੱਤਾ ਹੈ ਉਥੇ ਬਾਬੇ ਨਾਨਕ ਦਾ ਮੋਦੀਖਾਨਾ ਰਾਹਤ ਦੇਣ ਵਿੱਚ ਸਹਾਈ ਸਿੱਧ ਹੋਵੇਗਾ। ਇਸ ਮੋਦੀਖਾਨੇ ਦਾ ਉਦਘਾਟਨ ਕਰਨ ਲਈ ਉੱਘੇ ਸਮਾਜ ਸੇਵੀ ਕਾਂਗਰਸੀ ਆਗੂ ਸ੍ਰੀ ਹਰੀ ਓਮ ਠਾਕੁਰ ਜੀ ਤੇ ਸ੍ਰ ਬਲਜਿੰਦਰ ਸਿੰਘ ਜਿੰਦੂ ਜੀ ਹੋਰਾਂ ਨੇ ਕੀਤਾ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!