23.7 C
United Kingdom
Sunday, June 21, 2026

More

    ਤੇਰੀ ਵਡਿਅਾਈ ਵੇ

    ਰਜਨੀ ਵਾਲੀਅਾ, ਕਪੂਰਥਲਾ

    ਕਰਦੀ ਨਾ ਥੱਕਾਂ ਢੋਲਾ ਤੇਰੀ ਵਡਿਅਾਈ ਵੇ,
    ਲੂੰ-ਲੂੰ ਮੇਰਾ ਹੋ ਗਿਅਾ ਏ ਤੇਰਾ ਕਰਜਾਈ ਵੇ,
    ਕਰਦੀ ਨਾ ਥੱਕਾਂ ਢੋਲਾ ਤੇਰੀ ਵਡਿਅਾਈ ਵੇ |

    ਹੁਣ ਅੰਬਰ ਵੀ ਸਾਡਾ ਏ ਉਡਾਰੀ ਵੀ ਸਾਡੀ ਏ,
    ਹੁਣ ਹਾਸਾ ਵੀ ਸਾਡਾ ਕਿਲਕਾਰੀ ਵੀ ਸਾਡੀ ਏ,
    ਤੂੰ ਮੇਰੇ ਚ ਸਮਾ ਗਿਅਾ ਮੈਂ ਤੇਰੇ ਚ ਸਮਾਈ ਵੇ |
    ਕਰਦੀ ਨਾ ਥੱਕਾਂ ਢੋਲਾ ਤੇਰੀ ਵਡਿਅਾਈ ਵੇ

    ਤੇਰੇ ਬਿਨਾਂ ਹੱਸਾਂ ਕੀਵੇਂ ਹਾਸੇ ਮੈਨੂੰ ਭੁੱਲ ਗਏ,
    ਅੱਖਾਂ ਨਿਰਮੋਹੀਅਾਂ ਚੋਂ ਹੰਝੂ ਮੋਤੀ ਡੁੱਲ ਗਏ,
    ਪਤਾ ਨਈਂ ਏ ਕਿੱਥੋਂ ਪੱਲੇ ਪੈ ਗਈ ਰੁਸਵਾਈ ਵੇ |
    ਕਰਦੀ ਨਾ ਥੱਕਾਂ ਢੋਲਾ ਤੇਰੀ ਵਡਿਅਾਈ ਵੇ

    ਜੀਣ ਦੀਆਂ ਗੱਲਾਂ ਕਰ ਮਾਰ ਕਿਉਂ ਮੁਕਾਉਨਾ ਏ
    ਹਾਸਿਅਾਂ ਦਾ ਪੂਰ ਸਾਰਾ ਮੇਰੇ ਤੇ ਲੁਟਾਉਨਾ ਏ,
    ਤੇਰੀ ਪੀੜ ਤੇਰੀ ਚੀਸ ਢੋਲਾ ਖੁਦ ਤੇ ਹੰਢਾਈ ਵੇ |
    ਕਰਦੀ ਨਾ ਥੱਕਾਂ ਢੋਲਾ ਤੇਰੀ ਵਡਿਅਾਈ ਵੇ

    ਹੁੰਦਾ ਓਹੀ ਮਾਲਕ ਜੋ ਦਿਲ ਵਿੱਚ ਜਾਂਦਾ ਏ,
    ਗ੍ਰਹਿਣ ਲੱਗਾ ਜਿੰਦਗੀ ਨੂੰ ਤਨ ਨੋਚ ਖਾਂਦਾ ਏ,
    ਜਿਹੜੀ ਕੰਮ ਤੇਰੇ ਅਾਵੇ ਨਾ ਕਾਹਦੀ ਕਮਾਈ ਵੇ |
    ਕਰਦੀ ਨਾ ਥੱਕਾਂ ਢੋਲਾ ਤੇਰੀ ਵਡਿਅਾਈ ਵੇ

    ਮੈਨੂੰ ਇੱਕ ਮਸਾਂ ਹੋਈ ਜੀਣ ਦੀ ਏ ਆਸ ਵੇ,
    ਸਾਰੀ ਜਿੰਦਗੀ ਤਸੀਹੇ ਝੱਲੇ ਮਨ ਵੀ ਉਦਾਸ ਵੇ,
    ਤੇਰੀ ਸੀ ਉਡੀਕ ਚੰਨਾਂ ਤੇਰੀ ਕਮੀ ਪਾਈ ਵੇ |
    ਕਰਦੀ ਨਾ ਥੱਕਾਂ ਢੋਲਾ ਤੇਰੀ ਵਡਿਅਾਈ ਵੇ

    ਰਜਨੀ ਨੇ ਤੇਰੇ ਨਾ ਜਿੰਦਗੀ ਨੂੰ ਲਾਉਣਾ ਸੀ,
    ਮਰਜੀ ਸੀ ਰੱਬ ਦੀ ਗ੍ਰਹਿਣ ਚ ਸਮਾਉਣਾ ਸੀ,
    ਕਿਹੜੇ ਪਾਸੇ ਤੁਰ ਗਈ ਰੱਬ ਦੀ ਖੁਦਾਈ ਵੇ |
    ਕਰਦੀ ਨਾ ਥੱਕਾਂ ਢੋਲਾ ਤੇਰੀ ਵਡਿਅਾਈ ਵੇ,
    ਲੂੰ-ਲੂੰ ਮੇਰਾ ਹੋ ਗਿਅਾ ਏ ਤੇਰਾ ਕਰਜਾਈ ਵੇ |

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!