ਕਦੋਂ? ਨੈਣਾ ‘ਚ ਨੀਂਦ ਹੁੰਦੀ ਏ,
ਕੁੱਝ ਨਾ ਹੋਵੇ ਪਰ ਉਮੀਦ ਹੁੰਦੀ ਏ।
ਬੜਾ ਔਖਾ ਹੈ ਮਨ ਦਾ ਚੈਨ ਮਿਲਣਾ,
ਨਾ ਸੌਖੀ ਖ਼ੁਸ਼ੀ ਖ਼ਰੀਦ ਹੁੰਦੀ ਏ।
ਆਖਾਂ ਜੇ ਮੈਂ, ਤਾਂ ਗੱਲ ਕੱਚੀ ਏ,
ਤੂੰ ਕਹੇਂ ਤਾਂ ਤਾਈਦ ਹੁੰਦੀ ਏ।
ਖ਼ਿਆਲ ਏ ਯਾਰ ਜੋ ਜ਼ਹਨ ਵਿੱਚ ਹੋਵੇ,
ਬੰਦ ਅੱਖਾਂ ਵੀ ਦੀਦ ਹੁੰਦੀ ਏ।
ਸੋਹਣੇ ਵਸਤਰ ਤਾਂ ਕੋਈ ਵੀ ਪਾ ਲਏ,
ਕਾਬਲ ਏ ਗ਼ੌਰ ਤਮੀਜ਼ ਹੁੰਦੀ ਏ।
ਨਬੀ ਰਸੂਲ ਜਿਸ ਪਲ ਯਾਦ ਆਵੇ,
ਅਸਲ ਉਸ ਪਲ ਹੀ ਈਦ ਹੁੰਦੀ ਏ।
ਖ਼ਸਮ ਦੇ ਭੈ ਨੂੰ ਰੂਹ ਦਾ ਕਰ ਸਾਲੂ,
ਵੇਖੀਂ, ਦੁਨੀਆ ਮੁਰੀਦ ਹੁੰਦੀ ਏ।
ਭਾਵੇਂ ਨੈਣਾ ‘ਚ ਨੀਂਦ ਹੁੰਦੀ ਏ,
“ਅਮਨ” ਫਿਰ ਵੀ ਉਮੀਦ ਹੁੰਦੀ ਏ।
ਪ੍ਰੀਤ “ਅਮਨ” ਮੋਰਿੰਡਾ
6280932905