ਇਸ ਪਰਉਪਕਾਰੀ ਉੱਦਮ ਲਈ ਲੋਕਾਂ ਵੱਲੋਂ ਕੀਤੀ ਗਈ ਭਰਪੂਰ ਸ਼ਲਾਘਾ
ਤਲਵੰਡੀ ਸਾਬੋ (ਪੰਜ ਦਰਿਆ ਬਿਊਰੋ )
ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਰਜਿਸਟਰਡ (295)ਦੇ ਝੰਡੇ ਹੇਠ ਸੂਬਾ ਪ੍ਰਧਾਨ ਡਾਕਟਰ ਰਮੇਸ਼ ਕੁਮਾਰ ਬਾਲੀ ..ਸੂਬਾ ਜਨਰਲ ਸਕੱਤਰ ਡਾ ਜਸਵਿੰਦਰ ਕਾਲਖ …ਸੂਬਾ ਖਜ਼ਾਨਚੀ ਡਾ ਮਾਘ ਸਿੰਘ ਮਾਣਕੀ ਅਤੇ ਸੂਬਾ ਸੀਨੀਅਰ ਮੀਤ ਪ੍ਰਧਾਨ ਡਾ ਮਿੱਠੂ ਮੁਹੰਮਦ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬਲਾਕ ਤਲਵੰਡੀ ਸਾਬੋ (ਜ਼ਿਲ੍ਹਾ ਬਠਿੰਡਾ) ਵਿਖੇ ਕਰੋਨਾ ਮਹਾਂਮਾਰੀ ਸਬੰਧੀ ਆਪਣੇ ਲੋਕਾਂ ਨੂੰ ਜਾਗਰੂਕ ਮੁਹਿੰਮ ਤਹਿਤ ਪ੍ਰੋਗਰਾਮ ਕੀਤਾ ਗਿਆ । ਸ਼ਹੀਦ ਊਧਮ ਸਿੰਘ ਦੀ ਸ਼ਹੀਦੀ ਨੂੰ ਸਮਰਪਿਤ ਇਹ ਪ੍ਰੋਗਰਾਮ ਵਿਸ਼ੇਸ਼ ਸਟਾਲ ਲਗਾ ਕੇ ਕੀਤਾ ਗਿਆ ,ਜਿਸ ਦੀ ਸ਼ੁਰੂਆਤ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਜਥੇਬੰਦੀ ਵੱਲੋਂ ਤਿਆਰ ਕੀਤੇ ਮਾਸਕ ਅਤੇ ਸੈਨੇਟਾਈਜ਼ਰ ਆਪਣੇ ਹੱਥੀਂ ਵੰਡ ਕੇ ਸ਼ੁਰੂਆਤ ਕੀਤੀ ।
ਇਸ ਤੋਂ ਉਪਰੰਤ ਸ੍ਰੀ ਖੰਡਾ ਸਾਹਿਬ ਚੌਕ ਤਲਵੰਡੀ ਸਾਬੋ ਵਿਖੇ ਫਰੀ ਸੈਨੇਟਾਈਜ਼ਰ ਅਤੇ ਫਰੀ ਮਾਸਕ ਵੰਡ ਕੇ ਰਾਹਗੀਰਾਂ ਆਉਣ ਜਾਣ ਵਾਲੀ ਪਬਲਿਕ ਨੂੰ ਇਸ ਤੋਂ ਬਚਾਅ ਸਬੰਧੀ ਜਾਗਰੂਕ ਕੀਤਾ ਗਿਆ।ਆਉਣ ਜਾਣ ਵਾਲੇ ਹਰ ਵਿਅਕਤੀ ਜਿੱਥੇ ਮਾਸਕ ਅਤੇ ਸੈਨੇਟਾਈਜ਼ਰ ਲੈ ਕੇ ਖੁਸ਼ ਹੋ ਰਿਹਾ ਸੀ, ਉਥੇ ਉਨ੍ਹਾਂ ਦੇ ਚਿਹਰੇ ਤੇ ਇੱਕ ਵਿਸ਼ੇਸ਼ ਮੁਸਕਾਨ ਦੇਖੀ ਗਈ ।
ਇਸ ਤੋਂ ਇਲਾਵਾ ਡੀਐੱਸਪੀ ਸਾਹਿਬ ਤਲਵੰਡੀ ਸਾਬੋ ਸ੍ਰੀ ਨਰਿੰਦਰ ਸਿੰਘ ਜੀ ਅਤੇ ਉਨ੍ਹਾਂ ਦੇ ਸਮੂਹ ਸਟਾਫ ਨੂੰ ਅਤੇ ਥਾਣਾ ਤਲਵੰਡੀ ਸਾਬੋ ਦੇ ਇੰਸਪੈਕਟਰ ਸਾਹਿਬ ਅਤੇ ਉਨ੍ਹਾਂ ਦੇ ਸਮੂਹ ਸਟਾਫ਼ ਨੂੰ ਹਾਰ ਪਹਿਨਾ ਕੇ ਅਤੇ ਸਾਈਨੇਟਾਈਜ ਕਰਕੇ ਫਰੀ ਮਾਸਕ ਦਿੱਤੇ ਗਏ।
ਪਿਛਲੇ ਸਮੇਂ ਕਰੋਨਾ ਮਹਾਮਾਰੀ ਦੌਰਾਨ ਜਿਹੜੇ ਪੁਲਿਸ ਕਰਮਚਾਰੀਆਂ ਨੇ ਆਪਣੀ ਡਿਊਟੀ ਨੂੰ ਬਾਖੂਬੀ ਨਿਭਾਇਆ ਉਨ੍ਹਾਂ ਦੇ ਇਸ ਉੱਦਮ ਨੂੰ ਮੁੱਖ ਰੱਖਦਿਆਂ ਸਰੋਪੇ ਦੇ ਕੇ ਜਥੇਬੰਦੀ ਵੱਲੋਂ ਸਨਮਾਨਿਤ ਕੀਤਾ ਗਿਆ।
ਇਸ ਵਿੱਚ ਸਟੇਟ ਆਗੂ ਡਾ ਕਰਨੈਲ ਸਿੰਘ ਜੋਗਾਨੰਦ,, ਡਾਕਟਰ ਗਿਆਨ ਚੰਦ ਸ਼ਰਮਾ ਜ਼ਿਲ੍ਹਾ ਚੇਅਰਮੈਨ ਬਠਿੰਡਾ.. ਡਾ ਸੁਰਜੀਤ ਸਿੰਘ ਜ਼ਿਲ੍ਹਾ ਕੈਸ਼ੀਅਰ ਬਠਿੰਡਾ,, ਡਾ ਰਾਜਵੀਰ ਸਿੰਘ ਬਲਾਕ ਪ੍ਰਧਾਨ ਤਲਵੰਡੀ ਸਾਬੋ,, ਡਾ ਮਲਕੀਤ ਸਿੰਘ ਮਾਨ ਮਿਰਜੇਆਣਾ ਚੇਅਰਮੈਨ ,,ਡਾ ਬਲਵੰਤ ਸਿੰਘ ਜਨਰਲ ਸਕੱਤਰ ਬਲਾਕ ਤਲਵੰਡੀ ,,ਡਾ ਗੁਰਚਰਨ ਸਿੰਘ ਬਰਾੜ ਪ੍ਰਧਾਨ ਬਲਾਕ ਬਠਿੰਡਾ,, ਡਾ ਪਵਨ ਚੋਪੜਾ ਸੀਨੀਅਰ ਮੀਤ ਪ੍ਰਧਾਨ ਬਲਾਕ ਬਠਿੰਡਾ ,,ਡਾ ਪਵਨ ਚੋਪੜਾ ਸੀਨੀਅਰ ਮੀਤ ਪ੍ਰਧਾਨ ਬਲਾਕ ਬਠਿੰਡਾ,, ਡਾ ਸੰਦੀਪ ਕੁਮਾਰ ਚੇਅਰਮੈਨ ਬਲਾਕ ਬਠਿੰਡਾ ਤੋਂ ਇਲਾਵਾ ਤਲਵੰਡੀ ਸਾਬੋ ਦੇ ਮੈਡੀਕਲ ਪਟੀਸ਼ਨਰ ਡਾਕਟਰ ਸਾਥੀਆਂ ਨੇ ਵੱਡੀ ਗਿਣਤੀ ਵਿਚ ਹਾਜ਼ਰੀ ਭਰੀ।.
ਪਿੰਡਾਂ ਅਤੇ ਸ਼ਹਿਰਾਂ ਵਿੱਚ ਕੰਮ ਕਰਦੇ ਡਾਕਟਰ ਸਾਹਿਬਾਨਾਂ ਦੀ ਇਸ ਲਗਨ ਅਤੇ ਮਿਹਨਤ ਨੂੰ ਦੇਖ ਕੇ ਲੋਕ ਭਲਾਈ ਦੇ ਇਸ ਕੰਮ ਦੀ ਲੋਕਾਂ ਨੇ ਭਰਪੂਰ ਸ਼ਲਾਘਾ ਕੀਤੀ ।।
ਅੰਤ ਵਿੱਚ ਡਾ ਰਾਜਬੀਰ ਸਿੰਘ ਨੇ ਸਾਰੇ ਸਾਥੀਆਂ ਦਾ ਧੰਨਵਾਦ ਕੀਤਾ।