23.7 C
United Kingdom
Sunday, June 21, 2026

More

    ਦਿੱਲੀ ਵਿਖੇ ਗੀਤਕਾਰ ਬਿੱਲਾ ਲਸੋਈ ਵਾਲਾ ਸਨਮਾਨਿਤ

    ਮਲੇਰਕੋਟਲਾ, 10 ਅਗਸਤ (ਥਿੰਦ-ਜੌੜਾ)

    ਪੰਜਾਬ ਦੇ ਪ੍ਰਸਿੱਧ ਗੀਤਕਾਰ ਬਿੱਲਾ ਲਸੋਈ ਵਾਲਾ ਨੂੰ ਦਿੱਲੀ ਵਿਖੇ ਸਿਰੋਪਾਓ ਨਾਲ ਸਨਮਾਨਿਤ ਕਰਦੇ ਹੋਏ ਬਲਬੀਰ ਸਿੰਘ ਵਿਵੇਕ ਅਤੇ ਹੋਰ ਪਤਵੰਤੇ।

    ਪੰਜਾਬ ਦੇ ਪ੍ਰਸਿੱਧ ਗੀਤਕਾਰ ਬਿੱਲਾ ਲਸੋਈ ਨੂੰ ਸਨਮਾਨਿਤ ਕੀਤਾ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਗੀਤਕਾਰ ਨੇ ਪਿਛਲੇ ਮਹੀਨੇ 7 ਜੁਲਾਈ ਨੂੰ ਅੱਠਵੇਂ ਗੁਰੂ ਸ਼੍ਰੀ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਮਹਾਰਾਜ ਗੁਰਪੁਰਬ ਨੂੰ ਸਮਰਪਿਤ ਧਰਮਿਕ ਗੀਤ ਲਿਖ ਕੇ ਗਾਇਕ ਜਗਜੀਤ ਸਿੰਘ ਭੁੱਲਰ ਦੀ ਆਵਾਜ਼ ਵਿੱਚ ਰਿਕਾਰਡ ਕਰਵਾਇਆ, ਜਿਸ ਨੂੰ ਸੰਗਤਾਂ ਨੇ ਬੇਹੱਦ ਪਸੰਦ ਕੀਤਾ।ਇਸ ਨੂੰ ਮੁੱਖ ਰੱਖਦੇ ਹੋਏ ਬਿੱਲੇ ਨੂੰ ਵਿਸ਼ੇਸ਼ ਤੌਰ ਤੇ ਦਿੱਲੀ ਬੁਲਾਇਆ ਗਿਆ ਜਿੱਥੇ, ਸ਼ਾਹਦਰਾ ਇਲਾਕੇ ਦੀ ਸਿੱਖ ਸੰਗਤ ਵੱਲੋਂ ਉਨਾਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਦਿੱਲੀ ਦੇ ਉੱਘੇ ਸਮਾਜਸੇਵੀ ਅਤੇ ਵਿੱਦਿਆ ਦਾਨੀ ਕਾਰੋਬਾਰੀ ਸ. ਬਲਬੀਰ ਸਿੰਘ ਵਿਵੇਕ ਬਿਹਾਰ ਵੱਲੋਂ ਵੀ ਆਪਣੇ ਜਨਮ ਤੇ ਬਿੱਲੇ ਨੂੰ ਸਨਮਾਨ ਚਿੰਨ੍ਹ ਭੇਟ ਕੀਤਾ। ਅੰਤ ਵਿੱਚ ਗੁਰਦੁਆਰਾ ਬੰਗਲਾ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਸਾਹਿਬ ਭਾਈ ਰਣਜੀਤ ਸਿੰਘ, ਸਿੱਖ ਧਰਮ ਪ੍ਰਚਾਰ ਕਮੇਟੀ ਦੇ ਮੁਖੀ ਜਤਿੰਦਰਪਾਲ ਸਿੰਘ ਉਰਫ ਗੋਲਡੀ ਪਟਾਕੇ ਵਾਲੇ ਨੇ ਵੀ ਬਿੱਲਾ ਲਸੋਈ ਨੂੰ ਪਿਆਰ ਬਖਸ਼ਿਆ। ਬਿੱਲਾ ਲਸੋਈ ਵਾਲਾ ਨੇ ਕਿਹਾ ਕਿ ਦਿੱਲੀ ਦੀ ਸਿੱਖ ਸੰਗਤ ਵੱਲੋਂ ਦਿੱਤਾ ਗਿਆ ਮਾਣ ਹੁਣ ਤੱਕ ਦੀ ਜਿੰਦਗੀ ਦਾ ਪਹਿਲਾ ਅਤੇ ਆਖਰੀ ਹੈ।ਇਸ ਵਕਤ ਜਗਜੀਤ ਸਿੰਘ ਭੁੱਲਰ ਦਿੱਲੀ ਵਾਲੇ ਦੀ ਆਵਾਜ਼ ਵਿੱਚ ਮਾਂ ਬਨਾਮ ਦੁਨੀਆਂ ਗੀਤ ਰਿਲੀਜ਼ ਕੀਤਾ ਗਿਆ।


    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!