14.8 C
United Kingdom
Monday, June 22, 2026

More

    ਭਾਰਤ ਦੇਸ਼

    ਰਜਨੀ ਵਾਲੀਅਾ, ਕਪੂਰਥਲਾ

    ਵਾਰਕੇ ਜਾਨਾਂ ਸੂਰਮਿਅਾਂ ਨੇ,
    ਭਾਰਤ ਦੇਸ਼ ਬਚਾਇਅਾ ਸੀ |
    ਉਹਨਾਂ ਨੇ ਜੁਲਮਾਂ ਦੀ ਭੱਠ ਅੰਦਰ,
    ਅਾਪਣਾ ਅਾਪ ਮਚਾਇਅਾ ਸੀ |
    ਵਾਰਕੇ ਜਾਨਾਂ ਸੂਰਮਿਅਾਂ ਨੇ,
    ਭਾਰਤ ਦੇਸ਼ ਬਚਾਇਅਾ ਸੀ |

    ਤਨ ਚਿੱਟੇ ਸੀ ਸੋਚਾਂ ਕਾਲੀਅਾਂ,
    ਵੈਰੀ ਤਾਨਾਸ਼ਾਹੀ ਕਰਦੇ ਸੀ |
    ਅਸੀਂ ਈਨ ਉਹਨਾਂ ਦੀ ਨਹੀ,
    ਮੰਨੀ ਅੱਗੇ ਹੋ-ਹੋ ਕੇ ਮਰਦੇ ਸੀ |
    ਇੱਕ ਦੁੱਖ ਦੇਂਦਾ ਸੀ ਵੈਰੀ,
    ਅਸੀਂ ਸੌ-ਸੌ ਦੁੱਖ ਹੰਢਾਇਅਾ ਸੀ |
    ਵਾਰਕੇ ਜਾਨਾਂ ਸੂਰਮਿਅਾਂ ਨੇ,
    ਭਾਰਤ ਦੇਸ਼ ਬਚਾਇਅਾ ਸੀ |

    ਵਤਨ ਮੇਰੇ ਦੇ ਸਰਮਾਏ ਨੂੰ,
    ਉਹ ਦਸ ਦਹਾਕੇ ਖਾਂਦੇ ਰਹੇ |
    ਅਸੀਂ ਅਾਪਣੇਂ ਬੂਹੇ ਵਿੱਚ ਬਹਿ ਕੇ,
    ਖੁਦ ਅਾਪਣਾਂ ਅਾਪ ਲੁਟਾਂਦੇ ਰਹੇ |
    ਜਿੱਤਣ-ਜਿੱਤਣ ਕਰਦਿਅਾਂ ਨੇ,
    ਅਸੀਂ ਖੁਦ ਨੂੰ ਬਸ ਹਰਾਇਅਾ ਏ |
    ਵਾਰਕੇ ਜਾਨਾਂ ਸੂਰਮਿਅਾਂ ਨੇ,
    ਭਾਰਤ ਦੇਸ਼ ਬਚਾਇਅਾ ਸੀ |

    ਆਜਾ਼ਦੀ ਮਿਲੀ ਏ ਕੋਹ-ਕੋਹ ਸਾਨੂੰ,
    ਸਭ ਗੋਰੇ ਸਾਨੂੰ ਕੋਹੰਦੇ ਰਹੇ |
    ਅਸੀਂ ਚੰਦ ਸਿਕਿਅਾਂ ਦੀ ਖਾਤਿਰ,
    ਬਾਬਾ ਵੇਚ ਜ਼ਮੀਰਾਂ ਸੌਂਦੇ ਰਹੇ |
    ਜੋ ਅੱਖੋਂ ਟਿਪ-ਟਿਪ ਵਹਿੰਦੇ ਨੇ,
    ਉਹੀ ਤਾਂ ਬਸ ਸਰਮਾਇਆ ਏ |
    ਵਾਰਕੇ ਜਾਨਾਂ ਸੂਰਮਿਅਾਂ ਨੇ,
    ਭਾਰਤ ਦੇਸ਼ ਬਚਾਇਅਾ ਸੀ |

    ਊਧਮ ਸਿੰਘ ,ਕਰਤਾਰ ਸਰਾਭਾ, ਭਗਤ,
    ਸਿੰਘ ਵੀ ਭੁੱਲ ਨਹੀ ਹੋਇਅਾ |
    ਰਜਨੀ ਦੇਸ਼ ਲਈ ਉਹਨਾਂ ਜਾਨਾਂ ਵਾਰੀਅਾਂ,
    ਲੂੰ-ਲੂੰ ਸੀ ਉਹਨਾਂ ਨੇ ਅਾਪਣਾ ਕੋਇਅਾ |
    ਸਦਾ ਦੇਸ਼ ਭਗਤਾਂ ਨੇ ਜਾਨਾ ਵਾਰੀਅਾਂ,
    ਗੱਦਾਰ ਸਦਾ ਘਬਰਾਇਅਾ ਏ |
    ਵਾਰਕੇ ਜਾਨਾਂ ਸੂਰਮਿਅਾਂ ਨੇ,
    ਭਾਰਤ ਦੇਸ਼ ਬਚਾਇਅਾ ਸੀ |

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!