13.7 C
United Kingdom
Monday, June 22, 2026

More

    ਖੁਦਕਸ਼ੀ ਲਈ ਮਜਬੂਰ ਕਰਨ ਦੇ ਦੋਸ਼ਾਂ ਤਹਿਤ ਮੁਕੱਦਮਾ ਦਰਜ

    ਅਸ਼ੋਕ ਵਰਮਾ
     ਬਠਿੰਡਾ,9 ਅਗਸਤ। ਬਠਿੰਡਾ ਜਿਲੇ ਦੀ  ਗੋਨਿਆਣਾ ਮੰਡੀ ’ਚ ਨਗਰ ਕੌਂਸਲ ਦਫਤਰ ਦੇ ਨੇੜੇ ਆਪਣੇ ਘਰ ਵਿੱਚ ਇੱਕ ਵਿਅਕਤੀ ਵੱਲੋਂ ਖੁਦਕਸ਼ੀ ਕਰ ਲੈਣ ਦੇ ਮਾਮਲੇ ’ਚ ਥਾਣਾ ਨੇਹੀਆਂ ਵਾਲਾ ਪੁਲਿਸ ਨੇ ਦੋ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ। ਪੁਲਿਸ ਨੇ ਜਸਪ੍ਰੀਤ ਸਿੰਘ ਪੁੱਤਰ ਜਸਵੀਰ ਸਿੰਘ ਦੇ ਬਿਆਨਾਂ ਤੇ ਅਜੈਬ ਸਿੰਘ ਤੇ ਪੁਸ਼ਪਿੰਦਰਪਾਲ ਸਿੰਘ ਪੁੱਤਰਾਨ ਬਲਵੰਤ ਸਿੰਘ ਵਾਸੀ ਗੋਨਿਆਣਾ ਮੰਡੀ ਨੂੰ ਮਰਨ ਲਈ ਮਜਬੂਰ ਕਰਨ ਦੇ ਦੋਸ਼ਾਂ ਤਹਿਤ ਧਾਰਾ 306,34 ਤਹਿਤ ਨਾਮਜਦ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸਵਾਰਾ ਜਨ ਸੇਵਾ ਬਠਿੰਡਾ ਨੂੰ ਇਸ ਸਬੰਧੀ ਸੂਚਨਾ ਮਿਲੀ ਸੀ। ਸਹਰਾ ਵਲੰੰਟੀਅਰ ਜੱਗਾ ਸਿੰਘ ਅਤੇ ਟੇਕ ਸਿੰਘ ਮੌਕੇ ਤੇ ਪੁੱਜੇ ਜਿੰਨਾਂ ਥਾਣਾ ਨੇਹੀਆਂ ਵਾਲਾ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਨੇ ਮੌਕੇ ਤੇ ਦੇਖਿਆ ਕਿ ਇੱਥ ਵਿਅਕਤੀ ਨੇ ਨਹਾਉਣ ਵਾਲੇ ਕਮਰੇ ’ਚ ਆਤਮਹੱਤਿਆ ਕੀਤੀ ਹੋਈ ਸੀ। ਸਹਾਰਾ ਟੀਮ ਨੇ ਪੁਲਿਸ ਦੀ ਹਾਜਰੀ ਵਿੱਚ ਲਾਸ਼ ਨੂੰ ਹੇਠਾਂ ਉਤਾਰ ਲਿਆ ਅਤੇ ਪੋਸਟਮਾਰਟਮ ਲਈ ਹਸਪਤਾਲ ਭਿਜਵਾਇਆ।ਮਿ੍ਰਤਕ ਤੋਂ ਇੱਕ ਖੁਦਕਸ਼ੀ ਨੋਟ ਵੀ ਬਰਾਮਦ ਹੋਇਆ ਹੈ।ਮਿ੍ਰਤਕ ਦੀ ਪਛਾਣ ਜਸਵੀਰ ਸਿੰਘ ਪੁੱਤਰ ਗੁਰਮੁਖ ਸਿੰਘ 55 ਗੋਨਿਆਣਾ ਵਜੋਂ ਹੋਈ ਹੈ।
                              ਓਧਰ ਮਿ੍ਰਤਕ ਦੇ ਲੜਕੇ ਜਸਪ੍ਰੀਤ ਸਿੰਘ ਨੇ ਪੁਲਿਸ ਨੂੰ ਦਿੱਤੇ ਬਿਆਨਾਂ ’ਚ ਦੱਸਿਆ ਹੈ ਕਿ ਉਸ ਦੇ ਪਿਤਾ ਜਸਵੀਰ ਸਿੰਘ ਨੇ ਅਜੈਬ ਸਿੰਘ ਅਤੇ ਪੁਸ਼ਪਿੰਦਰਪਾਲ ਸਿੰਘ ਨੂੰ 6 ਲੱਖ 80 ਹਜਾਰ ਰੁਪਏ ਉਧਾਰ ਦਿੱਤੇ ਸਨ ਜੋ ਉਹ ਵਾਪਿਸ ਨਹੀਂ ਕਰ ਰਹੇ ਸਨ। ਉਨਾਂ ਦੱਸਆ ਕਿ ਇਸ ਕਾਰਨ ਉਸ ਦੇ ਪਿਤਾ ਨੇ ਫਾਹਾ ਲੈ ਲਿਆ ਅਤੇ ਉਸ ਦੀ ਮੌਤ ਹੋ ਗਈ। ਥਾਣਾ ਨੇਹੀਆਂ ਵਾਲਾ ਦੇ ਮੁੱਖ ਥਾਣਾ ਅਫਸਰ ਬੂਟਾ ਸਿੰਘ ਦਾ ਕਹਿਣਾ ਸੀ ਕਿ ਪੁਲਿਸ ਕੇਸ ਦਰਜ ਕਰਕੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਉਨਾਂ ਦੱਸਿਆ ਕਿ ਦੋਵੇਂ  ਮੁਲਜਮ ਫਰਾਰ ਹਨ ਜਿੰਨਾਂ ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਉਨਾਂ ਦੱਸਿਆ ਕਿ ਪੁਲਿਸ ਮੁਲਜਮਾਂ ਨੂੰ ਜਲਦੀ ਹੀ ਗਿ੍ਰਫਤਾਰ ਕਰ ਲਏਗੀ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!