ਮਲੇਰਕੋਟਲਾ, 09 ਅਗਸਤ (ਥਿੰਦ-ਜੌੜਾ)
ਪੱਤਰਕਾਰਤਾ ਦੀ ਮਸ਼ਾਲ ਨੂੰ ਬਰਕਰਾਰ ਰੱਖਣ ਵਾਲੇ ਦੇਸ਼ ਦੇ ਕ੍ਰਾਂਤੀਕਾਰੀ ਪੱਤਰਕਾਰਾਂ ਨੂੰ ਉਨ੍ਹਾਂ ਵੱਲੋਂ ਦਿਖਾਏ ਹੌਂਸਲੇ, ਸਮਰਪਣ ਅਤੇ ਪੱਤਰਕਾਰਤਾ ਦੇ ਖੇਤਰ ‘ਚ ਵੱਢਮੁਲਾ ਯੋਗਦਾਨ ਪਾਉਣ ਲਈ ਪ੍ਰੈਸ ਕੌਂਸਲ ਆਫ ਵਰਕਿੰਗ ਜਰਨਲਿਸਟ (ਪੀ.ਸੀ.ਡਬਲਿਊ.ਜੇ) ਵੱਲੋਂ ਸਨਮਾਨਿਤ ਕੀਤਾ ਜਾਵੇਗਾ। ਸੰਗਠਨ ਨੂੰ ਮਿਲੇ ਅਵੇਦਨ ਅਤੇ ਜਯੂਰੀ ਦੀ ਸਹਿਮਤੀ ਤੋਂ ਬਾਅਦ ਇਸ ਸਨਮਾਨ ਦੇ ਹੱਕਦਾਰ ਪੱਤਰਕਾਰਾਂ ਦੀ ਚੋਣ ਕੀਤੀ ਗਈ ਹੈ। ਸੰਗਠਨ ਵੱਲੋਂ ਇਸ ਸਾਲ ਦਾ ਰਾਸ਼ਟਰੀ ਪੱਧਰ ਦਾ ਬਿਹਤਰੀਨ ਸਨਮਾਨ ‘ਨਾਰਦ ਸਨਮਾਨ 2020’ ਦੇ ਲਈ ਪ੍ਰੈਸ ਕੌਂਸਲ ਆਫ ਵਰਕਿੰਗ ਜਰਨਲਿਸਟ ਦੇ ਪੰਜਾਬ ਦੇ ਪ੍ਰਧਾਨ ਜਹੂਰ ਅਹਿਮਦ ਚੌਹਾਨ ਵਿਸ਼ੇਸ਼ ਪ੍ਰਤੀਨਿਧੀ ਪੰਜਾਬ ਕੇਸਰੀ ਮਲੇਰਕੋਟਲਾ (ਪੰਜਾਬ) ਨੂੰ ਚੁਣਿਆ ਗਿਆ ਹੈ। ਸ਼੍ਰੀ ਜਹੂਰ ਅਹਿਮਦ ਚੌਹਾਨ ਨੂੰ ਇਹ ਸਨਮਾਨ ਸੁਤੰਤਰਤਾ ਦਿਵਸ ‘ਤੇ ਪ੍ਰਦਾਨ ਕੀਤਾ ਜਾਵੇਗਾ। ਉਨ੍ਹਾਂ ਦੀ ਇਸ ਉਪਲੱਬਧੀ ‘ਤੇ ਸਮੂਹ ਪੱਤਰਕਾਰ ਭਾਈਚਾਰੇ, ਸਮਾਜ ਸੇਵੀ ਸੰਗਠਨਾਂ ਅਤੇ ਰਾਜਨੀਤਿਕਾਂ ਵੱਲੋਂ ਚੌਹਾਨ ਨੂੰ ਵਧਾਈ ਦਿੱਤੀ। ਪੀ.ਸੀ.ਡਬਲਿਊ.ਜੇ ਦੇ ਰਾਸ਼ਟਰੀ ਪ੍ਰਧਾਨ ਸਇਅਦ ਖਾਲਿਦ ਕੇਸ ਦੀ ਸਹਿਮਤੀ ਨਾਲ ਚੁਣੇ ਗਏ ਨਾਮ ਦਾ ਐਲਾਣ ਕਰਦਿਆਂ ਰਾਸ਼ਟਰੀ ਜਨਰਲ ਸਕੱਤਰ ਅਤੇ ਗੁਜਰਾਤ ਦੇ ਪ੍ਰਧਾਨ ਸ਼ਾਕਿਰ ਮਲਿਕ ਨੇ ਦੱਸਿਆ ਕਿ ਸੰਗਠਨ ਵੱਲੋਂ ਰਾਸ਼ਟਰੀ ਪੱਧਰ ਬਿਹਤਰੀਨ ਸਨਮਾਨ ਨਾਰਦ ਸਨਮਾਨ, ਅਮਰ ਸ਼ਹੀਦ ਸੀਨੀਅਰ ਮਹਿਲਾ ਪੱਤਰਕਾਰ ਗੌਰੀ ਲੰਕੇਸ਼ ਦੀ ਯਾਦ ‘ਚ ਸ਼ੁਰੂ ਕੀਤਾ ਗਿਆ ਹੈ ਅਤੇ ਗੌਰੀ ਲੰਕੇਸ਼ ਸਮਰੀਤੀ ਸਨਮਾਨ, ਰਾਸ਼ਟਰੀ ਪੱਧਰ ਦਾ ਪੱਤਰਕਾਰ ਸ਼ਿਰੋਮਣੀ ਸਨਮਾਨ, ਯੁਵਾ ਕ੍ਰਾਂਤੀਕਾਰੀ ਪੱਤਰਕਾਰਾਂ ਨੂੰ ਉਨ੍ਹਾਂ ਦੀ ਹਿੰਮਤ, ਹੌਂਸਲੇ ਅਤੇ ਸਹਿਯੋਗ ਉਪਰੰਤ ਪੱਤਰਕਾਰ ਗੌਰਵ ਸਨਮਾਨ ਦਿੱਤਾ ਜਾਵੇਗਾ।