ਰਜਨੀ ਵਾਲੀਅਾ, ਕਪੂਰਥਲਾ
ਰੁੱਖਾਂ ਦੀ ਜੋ ਛਾਂ ਮੈਨੂੰ ਲਗਦੀ ਦੁਪਹਿਰ ਵੇ,
ਤੇਰੇ ਬਾਜੋਂ ਸੁੰਨਾਂ-ਸੁੰਨਾਂ ਲੱਗੇ ਚੰਨਾਂ ਸ਼ਹਿਰ ਵੇ,
ਰੁੱਖਾਂ ਦੀ ਜੋ ਛਾਂ ਮੈਨੂੰ ਲਗਦੀ ਦੁਪਹਿਰ ਵੇ,
ਸੀ ਤੇਰੇ ਨਾਲ ਸ਼ਹਿਰ ਸਾਰਾ ਤੇਰੇ ਨਾਲ ਮੋੜ ਵੇ,
ਟੁੱਟਣਾਂ ਨਈ ਮਾਹੀਅਾ ਜੋ ਬਣ ਗਿਅਾ ਜੋੜ ਵੇ,
ਮੈਂ ਖੜਕੇ ਚੁਰਾਹੇ ਵਿੱਚ ਮੰਗਾਂ ਤੇਰੀ ਖੈਰ ਵੇ |
ਰੁੱਖਾਂ ਦੀ ਜੋ ਛਾਂ ਮੈਨੂੰ ਲਗਦੀ ਦੁਪਹਿਰ ਵੇ,
ਤੇਰੇ ਬਾਜੋਂ ਸ਼ਹਿਰ ਚ ਹਵਾਵਾਂ ਵੀ ਉਦਾਸ ਨੇਂ,
ਚੌਕਾਂ ਤੇ ਚੁਰਾਹਿਅਾਂ ਦੀਅਾਂ ਰਾਹਵਾਂ ੳਦਾਸ ਨੇਂ,
ਉਬਾਲੇ ਖਾਵੇ ਸੀਨੇ ਵਿੱਚ ਗੁਜ਼ਰਦਾ ਪਹਿਰ ਵੇ |
ਰੁੱਖਾਂ ਦੀ ਜੋ ਛਾਂ ਮੈਨੂੰ ਲਗਦੀ ਦੁਪਹਿਰ ਵੇ,
ਹੈਂ ਮੇਰਾ ਤੂੰ ਤਾਂ ਬਣ ਗਿਓਂ ਚਾਰ ਚੁਫੇਰਾ ਵੇ,
ਮੇਰੇ ਕੋਲ ਜੋ ਵੀ ਏ ਓ ਸਭ ਕੁਝ ਤੇਰਾ ਵੇ,
ਦੂੰ ਪਾਸੀਂ ਤੂੰ ਕਿਨਾਰਾ ਵਿੱਚ ਵਗਾਂ ਤੇਰੀ ਨਹਿਰ ਵੇ
ਰੁੱਖਾਂ ਦੀ ਜੋ ਛਾਂ ਮੈਨੂੰ ਲਗਦੀ ਦੁਪਹਿਰ ਵੇ,
ਆਉਂਦੀਅਾਂ ਨੇਂ ਚੇਤੇ ਮੈਨੂੰ ਗੱਲਾਂ ਓ ਪੁਰਾਣੀਅਾਂ,
ਸੁਣਾਉਂਦਾ ਸੀ ਬਣਾ ਕੇ ਮੈਨੂੰ ਤੂੰ ਜੋ ਕਹਾਣੀਅਾਂ,
ਆਵਾਜ਼ ਤੇਰੀ ਕੰਨੀੱ ਪਏ ਜਾਨੀਂ ਆਂ ਮੈਂ ਠਹਿਰ ਵੇ
ਰੁੱਖਾਂ ਦੀ ਜੋ ਛਾਂ ਮੈਨੂੰ ਲਗਦੀ ਦੁਪਹਿਰ ਵੇ,
ਮੈਂ ਹੌਕਿਅਾਂ ਚ ਹੋਈ ਵੀਰਾਨ ਸਦਾ ਰਹਿੰਦੀ ਅਾਂ,
ਬਿਨ ਤੇਰੇ ਜਾਨੇਂ ਨੀ ਬੇਜਾਨ ਸਦਾ ਰਹਿੰਦੀ ਅਾਂ,
ਏਦਾਂ ਲੱਗੇ ਜਿੱਦਾਂ ਰੂਹ ਤੇ ਹੋਇਅਾ ਹੋਵੇ ਕਹਿਰ ਵੇ
ਰੁੱਖਾਂ ਦੀ ਜੋ ਛਾਂ ਮੈਨੂੰ ਲਗਦੀ ਦੁਪਹਿਰ ਵੇ,
ਸਾਡਾ ਤੇਰੇ ਬਾਜੋਂ ਨੁੱਚੜੇ ਪਸੀਨੇ ਵਾਂਗੂ ਖੂਨ ਵੇ,
ਤੈਨੂੰ ਪਾ ਕੇ ਹੀ ਰਹਿਣਾ ਸਾਡਾ ਅੱਥਰਾ ਜਨੂੰਨ ਵੇ,
ਮਾਹੀਅਾ ਰਜਨੀ ਨੂੰ ਚਾਨਣ ਵੀ ਲੱਗੇ ਗੈਰ ਵੇ |
ਰੁੱਖਾਂ ਦੀ ਜੋ ਛਾਂ ਮੈਨੂੰ ਲਗਦੀ ਦੁਪਹਿਰ ਵੇ,