7.5 C
United Kingdom
Sunday, March 8, 2026

More

    ਕੈਪਟਨ ਦੇ ਪੁਰਖਿਆਂ ਦੇ ਪਿੰਡ ਦੇ ਡਾ.ਦਵਿੰਦਰਪਾਲ ਦੀ ਰਜਿਸਟਰਾਰ ਵਜੋਂ ਨਿਯੁਕਤੀ ‘ਤੇ ਖੁਸ਼ੀਆਂ ਦਾ ਮਾਹੌਲ

    ਅਸ਼ੋਕ ਵਰਮਾ
    ਬਠਿੰਡਾ,8 ਅਗਸਤ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੁਰਖਿਆਂ ਦੇ ਪਿੰਡ ਮਹਿਰਾਜ ਦੇ ਜੱਦੀ ਨਿਵਾਸੀ ਸਿੱਖਿਆ ਸ਼ਾਸਤਰੀ ਡਾ. ਦਵਿੰਦਰਪਾਲ ਸਿੰਘ ਸਿੱਧੂ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਰਜਿਸਟਰਾਰ ਨਿਯੁਕਤ ਕਰਨ ਤੇ ਪਿੰਡ ਵਾਸੀਆਂ ਅਤੇ ਬਾਹੀਆ ਇਲਾਕੇ ’ਚ ਖੁਸ਼ੀ ਦਾ ਮਹੌਲ ਹੈ। ਸਿਆਸੀ ਵੰਡੀਆਂ ਤੋਂ ਉੱਪਰ ਉੱਠਕੇ ਪਿੰਡ ਵਾਸੀਆਂ ਨੇ ਅੱਜ ਆਖਿਆ ‘ਸ਼ੁਕਰੀਆ ਦਵਿੰਦਰਪਾਲ ਸਿੱਧੂ’, ਤੂੰ ਪੂਰੇ ਪੰਜਾਬ ’ਚ ਮਹਿਰਾਜ ਦਾ ਸਿਰ ਉੱਚਾ ਕਰ ਦਿੱਤਾ ਹੈੇ।’ ਖੁਸ਼ੀਆਂ ’ਚ ਖੀਵੇ ਹੋਏ ਪਿੰਡ ਵਾਸੀਆ ਨੇ ਲੱਡੂ ਵੰਡਦਿਆਂ ਰਜਿਸਟਰਾਰ ਬਣੇ ਦਵਿੰਦਰਪਾਲ ਸਿੰਘ ਸਿੱਧੂ ਨੂੰ ਅੱਜ ਇਹ ਸ਼ਬਦ ਆਖੇ ਹਨ। ਇਵੇਂ ਹੀ ਪਿੰਡ ਪੂਹਲੀ ਵਿਚ ਵੀ ਇਸ ਨਿਯੁਕਤੀ ਨੂੰ ਲੈਕੇ ਲੱਡੂ ਵੰਡ ਕੇ ਖੁਸ਼ੀ ਮਨਾਈ ਗਈ ਹੈ।  
                               ਦੱਸਣਯੋਗ ਹੈ ਕਿ ਸਾਲ1969 ਵਿਚ ਪਿੰਡ ਮਹਿਰਾਜ ਵਿਚ ਮਹਿੰਦਰ ਸਿੰਘ ਦੇ ਘਰ ਜਨਮੇ ਡਾ. ਸਿੱਧੂ ਨੇ ਆਪਣੇ ਬਲਬੂਤੇ ਸਿੱਖਿਆ ਖੇਤਰ ਵਿਚ ਮਾਨਮੱਤੀਆਂ ਪ੍ਰਾਪਤੀਆਂ ਕੀਤੀਆਂ ਹਨ। ਮਹਿਰਾਜ ’ਚ ਸਿੱਧੂ ਪਰਿਵਾਰ 26 ਸਾਲ ਤਕ ਬਤੌਰ ਸਰਪੰਚ ਪਿੰਡ ਦੀ ਨੁਮਾਇੰਦਗੀ ਕਰਦਾ ਰਿਹਾ ਹੈ ਜਦੋਂ ਪਿੰਡ ਦੀ ਇੱਕ ਪੰਚਾਇਤ ਹੋਇਆ ਕਰਦੀ ਸੀ। ਸਿੱਧੂ ਪਰਿਵਾਰ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਸ਼ੁਰੂ ਤੋਂ ਨੇੜਲੇ ਸਬੰਧ ਹਨ। ਡਾ. ਦਵਿੰਦਰਪਾਲ ਸਿੰਘ ਇਸ ਤੋਂ ਪਹਿਲਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਮੋਹਾਲੀ ਖੇਤਰੀ ਕੇਂਦਰ ’ਚ ਮੁਖੀ ਦੇ ਤੌਰ ’ਤੇ ਸੇਵਾਵਾਂ ਨਿਭਾ ਰਹੇ ਸਨ। ਉਨਾਂ ਆਪਣੀ ਮੁੱਢਲੀ ਪੜਾਈ ਸੇਂਟ ਜੋਸਫ਼ ਸਕੂਲ ਬਠਿੰਡਾ ਤੋਂ ਪ੍ਰਾਪਤ ਕੀਤੀ ਜਿਸ ਤੋਂ ਬਾਅਦ ਉਨਾਂ ਲਈ ਅਗਲੇ ਰਾਹ ਖੁੱਲਦੇ ਚਲੇ ਗਏ।


                         ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪੀਪਐਚਡੀ ਦੀ ਡਿਗਰੀ ਕਰਨ ਉਪਰੰਤ ਸਾਲ 2000 ਵਿਚ ਉਨਾਂ ਨੂੰ ਇਸੇ ਯੂਨੀਵਰਸਿਟੀ ਵਿਚ ਪ੍ਰੋਫ਼ੈਸਰ ਤਾਇਨਾਤ ਕੀਤਾ ਗਿਆ। ਅਕਾਦਮਿਕ ਖੇਤਰ ਵਿਚ ਉਨਾਂ ਨੂੰ ਇੰਡੀਅਨ ਇੰਸਟੀਚਿਊਟ ਆਫ਼ ਮੈਨੇਜਮੈਂਟ ਰੋਹਤਕ ਯੂਨੀਵਰਸਿਟੀ ਦੇ ਬਿਜਨਸ ਸਕੂਲ, ਪੰਜਾਬ ਯੂਨੀਵਰਸਿਟੀ ਚੰਡੀਗੜ ਅਤੇ ਯੂਨੀਵਰਸਿਟੀ ਆਫ਼ ਫ਼ਰੋਜ਼ਰ ਵੈਲੀ ਵਿਚ ਵਿਜਟਿੰਗ ਫੈਕਲਟੀ ਵਜੋਂ ਸ਼ਾਮਲ ਹੋਣ ਦਾ ਅਨੁਭਵ ਵੀ ਪ੍ਰਾਪਤ ਕੀਤਾ  ਹੋਇਆ ਹੈ। ਸਿੱਖਿਆ ਖੇਤਰ ਵਿਚ ਹਰ ਸਮੇਂ ਕੁੱਝ ਨਵਾਂ ਕਰਦੇ ਰਹਿਣ ਦੀ ਇੱਛਾ ਰੱਖਣ ਵਾਲੇ ਡਾ. ਸਿੱਧੂ ਨੇ ਵਿਦਿਆਰਥੀਆਂ ਦੀ ਸਮਝ ਦੇ ਪੱਧਰ ਨੂੰ ਮੁੱਖ ਰੱਖਦਿਆਂ ਸਰਲ ਭਾਸ਼ਾ ਵਿਚ ਬਿਜਨਸ ਮਾਰਕੀਟਿੰਗ ਸਬੰਧੀ ਕੌਮਾਂਤਰੀ ਪੱਧਰ ਦੇ ਖੋਜ ਪੱਤਰ ਲਿਖੇ ਹਨ।
                  ਉਨਾਂ ਨੂੰ ਕਈ ਵਿਦੇਸ਼ੀ ਯੂਨੀਵਰਸਿਟੀਆਂ ਵਿੱਚ ਆਪਣੇ ਖੋਜ ਪੱਤਰ ਪੜਨ ਦਾ ਮਾਣ ਵੀ ਹਾਸਲ ਹੋਇਆ  ਹੈ।  ਪਿੰਡ ਮਹਿਰਾਜ ਦੇ ਸਾਬਕਾ ਸਰਪੰਚ ਗੁਰਪ੍ਰੀਤ ਸਿੰਘ ਵੀਰਾ, ਸੀਨੀਅਰ ਕਾਂਗਰਸੀ ਆਗੂ ਜਸਵੰਤ ਸਿੰਘ ਬਾਹੀਆ, ਜ਼ਿਲਾ ਪ੍ਰੀਸ਼ਦ ਦੇ ਸਾਬਕਾ ਚੇਅਰਮੈਨ ਬਿਕਰਜੀਤ ਸਿੰਘ ਬਿੱਕਾ, ਨਗਰ ਪੰਚਾਇਤ ਮਹਿਰਾਜ ਦੇ ਸਾਬਕਾ ਪ੍ਰਧਾਨ ਹਰਿੰਦਰ ਸਿੰਘ ਹਿੰਦਾ, ਪਿੰ੍ਰਸੀਪਲ ਜਗਸ਼ੇਰ ਸਿੰਘ ਪੂਹਲੀ ਤੇ ਸੀਨੀਅਰ ਪੱਤਰਕਾਰ ਗੁਰਤੇਜ ਸਿੰਘ ਸਿੱਧੂ ਨੇ ਆਖਿਆ ਕਿ ਉਨਾਂ ਕੋਲ ਸ਼ਬਦ ਨਹੀਂ ਹਨ ਜਿੰਨਾਂ ਨਾਲ ਦਵਿੰਦਰਪਾਲ ਸਿੰਘ ਸਿੱਧੂ ਦਾ ਧੰਨਵਾਦ ਕਰ ਸਕੀਏ ਕਿਉਂਕਿ ਉਨਾਂ ਨੇ ਮਹਿਰਾਜ ਸਮੇਤ ਸਮੁੱਚੇ ਬਾਹੀਏ ਦਾ ਮਾਣ ਵਧਾਇਆ ਹੈ। ਉਨਾਂ ਆਖਿਆ ਕਿ ਇਸ ਨਿਯੁਕਤੀ ਨਾਲ ਨਵੀਂ ਪੀੜੀ ਨੂੰ ਚੰਗਾ ਰਾਹ ਦਿਖੇਗਾ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!