9.6 C
United Kingdom
Monday, May 20, 2024

More

    ਐਕਟਿਵ ਪੰਜਾਬੀਜ਼ ਵੱਲੋਂ ਆਯੋਜਿਤ ਤੀਆਂ ‘ਚ ਪੰਜਾਬਣਾਂ ਨੇ ਨੱਚ ਨੱਚ ਪੱਟੀ ਧਰਤੀ

    ਲੰਡਨ (ਬਿੱਟੂ ਖੰਗੂੜਾ)

    ਅੱਜ ਲੰਡਨ ਵਿੱਖੇ ਐਕਟਿਵ ਪੰਜਾਬੀਜ ਵੱਲੋਂ ਪੰਜਾਬੀਆਂ ਦਾ ਰਵਾਇਤੀ ਤਿਹਾਉਰ ਤੀਆਂ ਮਨਾਇਆ ਗਿਆ। ਮਨਜੀਤ ਸੁੰਨੜ ਵੱਲੋਂ ਤੀਆਂ ਦੇ ਪਿਛੋਕੜ ਅਤੇ ਕੁੜੀਆਂ ਦੀ ਜ਼ਿੰਦਗੀ ਦੇ ਵਿੱਚ ਇਸਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਗਈ। ਇਕੱਠੀਆਂ ਹੋਈਆ ਕੁੜੀਆਂ ਨੇ ਸਾਉਣ ਦੇ ਮਹੀਨੇ ਦੀ ਝੜੀ ਵਾਂਗੂੰ ਬੋਲੀਆਂ ਦਾ ਮੀਂਹ ਵਰਾ ਦਿੱਤਾ। ਉੱਘੀ ਸਾਹਿਤਕਾਰਾ ਕੁਲਵੰਤ ਢਿੱਲੋ ਨੇ ਕਿਹਾ ਸਾਨੂੰ ਆਪਣੀ ਮਿੱਟੀ ਨਾਲ ਜੁੜੇ ਰਹਿਣ ਲਈ ਅਜਿਹੇ ਸੱਭਿਆਚਾਰਕ ਤਿਹਾਉਰਾ ਨੂੰ ਰਲ ਮਿਲਕੇ ਮਨਾਉਣਾ ਬਹੁਤ ਜ਼ਰੂਰੀ ਹੈ। ਰਾਜ ਸੇਖੋ ਨੇ ਕਿਹਾ ਕਿ ਇਹ ਵਿਰਾਸਤੀ ਕਾਫ਼ਲਾ ਤੁਰਦਾ ਰਹਿਣਾ ਚਾਹੀਦਾ। ਇਸ ਮੌਕੇ ਤੇ ਦੇਸੀ ਰੇਡੀਓ ਵੱਲੋਂ ਅਨੀਤਾ ਅਤੇ ਪੰਮੀ ਨੇ ਹਾਜ਼ਰੀ ਲਵਾਈ । ਇਸ ਮੌਕੇ ਤੇ ਰਾਣੀ ਮਨਜੀਤ ਅਤੇ ਕਮਲਜੀਤ ਧਾਮੀ ਵੀ ਹਾਜ਼ਰ ਸਨ। ਬਿੱਟੂ ਖੰਗੂੜਾ ਨੇ ਦੱਸਿਆ ਕਿ ਐਕਟਿਵ ਪੰਜਾਬੀਜ ਵੱਲੋਂ ਪੰਜਾਬ ਦੀ ਵਿਰਾਸਤ ਅਤੇ ਸੱਭਿਆਚਾਰ ਨੂੰ ਆਉਂਦੀਆ ਪੀੜੀਆਂ ਲਈ ਸੰਭਾਲਣ ਦਾ ਹਰ ਸੰਭਵ ਯਤਨ ਕੀਤਾ ਜਾਵੇਗਾ। “ਸਾਉਣ ਵੀਰ ਕੱਠੀਆ ਕਰੇ ਭਾਦੋਂ ਚੰਦਰੀ ਵਿਛੋੜੇ ਪਾਵੇ” ਬੋਲੀ ਨਾਲ ਅਗਲੇ ਵਰੇ ਫਿਰ ਕੱਠੇ ਹੋਣ ਦੇ ਵਾਅਦੇ ਕਰਕੇ ਸਮਾਪਤੀ ਕੀਤੀ ਗਈ।

    PUNJ DARYA

    Leave a Reply

    Latest Posts

    error: Content is protected !!