ਮਹਿਲਕਲਾਂ 8 ਅਗਸਤ (ਜਗਸੀਰ ਸਿੰਘ ਧਾਲੀਵਾਲ ਸਹਿਜੜਾ)
ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੀ ਜ਼ਿਲ੍ਹਾ ਬਰਨਾਲਾ ਇਕਾਈ ਦੇ ਪ੍ਰਧਾਨ ਨਿਰਭੈ ਸਿੰਘ ਗਿਆਨੀ ਛੀਨੀਵਾਲ ਕਲਾਂ ਦੀ ਅਗਵਾਈ ਹੇਠ ਜਥੇਬੰਦੀ ਦੇ ਆਗੂਆਂ ਤੇ ਵਰਕਰਾਂ ਨੇ ਪਿੰਡ ਛੀਨੀਵਾਲ ਕਲਾਂ ਤੋਂ ਟਰੈਕਟਰ ਤੇ ਟਰਾਲੀ ਤੇ ਸਵਾਰ ਹੋ ਕੇ ਮਨਰੇਗਾ ਸਕੀਮ ਤਹਿਤ ਪਿੰਡ ਰਾਏਸਰ ਵਿਖੇ ਡਰੇਨ ਉੱਪਰ ਕੰਮ ਕਰਨ ਲਈ ਜਾ ਰਹੀਆਂ ਮਨੇਰਗਾ ਮਜ਼ਦੂਰਾਂ ਦੀ ਟਰੈਕਟਰ ਟਰਾਲੀ ਅਚਾਨਕ ਪਲਟਣ ਕਾਰਣ ਸੱਟਾ ਲੱਗਣ ਤੋਂ ਬਾਅਦ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਈ ਮਨਰੇਗਾ ਮਜ਼ਦੂਰ ਔਰਤ ਸੰਦੀਪ ਕੌਰ ਪਤਨੀ ਰਾਜਾ ਸਿੰਘ ਵਾਸੀ ਛੀਨੀਵਾਲ ਕਲਾਂ ਨੂੰ ਉਸ ਦੇ ਘਰ ਪੁੱਜ ਕੇ ਹਾਲ ਚਾਲ ਪੁੱਛਿਆ ਅਤੇ ਇਲਾਜ ਲਈ ਹਾਗਕਾਗ ਗੁਰੂ ਨਾਨਕ ਟਰੱਸਟ ਵੱਲੋਂ ਕਿਸਾਨ ਆਗੂ ਨਾਜਮ ਸਿੰਘ ਨੇ10000 ਰੁਪਏ ਦੀ ਭੇਜੀ ਸਹਾਇਤਾ ਪਰਿਵਾਰਕ ਮੈਂਬਰਾਂ ਨੂੰ ਭੇਟ ਕੀਤੀ ਇਸ ਮੌਕੇ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਗਿਆਨੀ ਨਿਰਭੈ ਸਿੰਘ ਛੀਨੀਵਾਲ ਉੱਪ ਪ੍ਰਧਾਨ ਜਗਤਾਰ ਸਿੰਘ ਛੀਨੀਵਾਲ ਮੀਤ ਪ੍ਰਧਾਨ ਹਾਕਮ ਸਿੰਘ ਧਾਲੀਵਾਲ ਡਾਕਟਰ ਜਸਵੰਤ ਸਿੰਘ ਹਾਕਮ ਸਿੰਘ ਕਰਤਾਰ ਸਿੰਘ ਜਸਵਿੰਦਰ ਸਿੰਘ ਬਿਲੂ ਸਿੰਘ ਨੇ ਹਾਂਗ ਕਾਂਗ ਗੁਰੂ ਨਾਨ ਘੱਟ ਰਾਸ਼ਟਰ ਵੱਲੋਂ ਕਿਸਾਨ ਆਗੂ ਨਾਜ਼ਮ ਸਿੰਘ ਰਾਹੀਂ ਮਨਰੇਗਾ ਮਜ਼ਦੂਰ ਸੰਦੀਪ ਕੌਰ ਦੇ ਇਲਾਜ ਲਈ ਸਹਾਇਤਾ ਭੇਜਣ ਦੇ ਓੁਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਮਨੁੱਖਤਾ ਦੀ ਭਲਾਈ ਲਈ ਸਾਨੂੰ ਅਜਿਹੇ ਪੁਰਾਲੀ ਸਰ ਨੂੰ ਪਿੰਡ ਪੱਧਰ ਤੇ ਰਲ ਮਿਲ ਕੇ ਕਰਨੇ ਸਮੇਂ ਦੀ ਮੁੱਖ ਲੋੜ ਉਨ੍ਹਾਂ ਕਿਹਾ ਕਿ ਮਜ਼ਦੂਰ ਪਰਿਵਾਰ ਵੱਲੋਂ ਸੰਦੀਪ ਕੌਰ ਦੇ ਸੱਟਾਂ ਲੱਗਣ ਤੋਂ ਬਾਅਦ ਉਸ ਨੂੰ ਗੰਭੀਰ ਹਾਲਤ ਵਿੱਚ ਇਲਾਜ ਲਈ ਬਰਨਾਲਾ ਵਿਖੇ ਭਰਤੀ ਕਰਵਾਇਆ ਗਿਆ ਸੀ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ ਮਜ਼ਦੂਰ ਔਰਤ ਦੇ ਘਰ ਜਾ ਕੇ ਉਨ੍ਹਾਂ ਦਾ ਹਾਲ ਚਾਲ ਪੁੱਛਿਆ ਅਤੇ ਟਰੱਸਟ ਵੱਲੋਂ ਭੇਜੀ ਗਈ ਸਹਾਇਤਾ ਦਿੱਤੀ ਗਈ ਉਨ੍ਹਾਂ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਕਿ ਦਿੱਲੀ ਰੂਪ ਵਿੱਚ ਜ਼ਖਮੀ ਹੋਈਆਂ ਮਜ਼ਦੂਰ ਔਰਤਾਂ ਨੂੰ ਮਨਰੇਗਾ ਐਕਟ ਬਣਦੇ ਲਾਭ ਪਰਿਵਾਰਾਂ ਨੂੰ ਦਿੱਤੇ ਜਾਣ ਅਤੇ ਮਜ਼ਦੂਰਾਂ ਦਾ ਇਲਾਜ ਮੁਫ਼ਤ ਕੀਤਾ ਜਾਵੇ।