ਮਹਿਲ ਕਲਾਂ 8ਅਗਸਤ (ਜਗਸੀਰ ਸਿੰਘ ਧਾਲੀਵਾਲ ਸਹਿਜੜਾ)
ਨਾਨਕਸਰ ਭਗਤੀ ਤੇ ਸ਼ਕਤੀ ਦੇ ਕੇਦਰ ਨਾਨਕਸਰ ਕਲੇਰਾਂ ਦੇ ਬਾਨੀ ਧੰਨ ਧੰਨ ਬਾਬਾ ਨੰਦ ਸਿੰਘ ਜੀ ਨਾਨਕਸਰ ਕਲੇਰਾਂ ਵਾਲਿਆਂ ਦੀ ਬਰਸੀ ਸਮਾਗਮਾਂ ਨੂੰ ਮੁੱਖ ਰੱਖਦਿਆਂ ਨਾਨਕਸਰ ਕਲੇਰਾਂ ਦੇ ਮੋਜੂਦਾ ਮਹਾਪੁਰਸ਼ ਸੰਤ ਬਾਬਾ ਘਾਲਾ ਸਿੰਘ ਜੀ ਮੁੱਖੀ ਮੁੱਖੀ ਨਾਨਕਸਰ ਕਲੇਰਾਂ ਵਾਲਿਆਂ ਦੀ ਅਗਵਾਈ ਹੇਠ ਮੁੱਖ ਅਸਥਾਨ ਨਾਨਕਸਰ ਕਲੇਰਾਂ ਵਿਖੇ ਅੱਜ ਸਰੋਵਰ ਦੀ ਕਾਰ ਸੇਵਾ ਅਰੰਭ ਕੀਤੀ ਹੈ ਇਸ ਕਾਰ ਸੇਵਾ ਸੰਗਤਾਂ ਵਿੱਚ ਸਰਧਾ ਭਾਵਨਾ ਅਤੇ ਉਤਸ਼ਾਹ ਦੇਖਣ ਨੂੰ ਮਿਲਿਆ। ਇਸ ਮੌਕੇ ਸੰਗਤਾਂ ਵੱਲੋਂ ਸਰੋਵਰ ਵਿੱਚੋ ਮਿੱਟੀ ਤੇ ਗਾਦ ਕੱਢੀ ਜਾ ਰਹੀ ਹੈ ਇਸ ਮੌਕੇ ਸੰਤ ਬਾਬਾ ਲੱਖਾ ਸਿੰਘ ਨਾਨਕਸਰ ਕਲੇਰਾਂ ਵਾਲਿਆਂ ਨੇ ਦੱਸਿਆ ਕਿ ਇਸ ਸਰੋਵਰ ਦੀ ਸਫਾਈ ਕਰਨ ਉਪਰੰਤ ਸਾਫ ਪਾਣੀ ਨਾਲ ਭਰਿਆ ਜਾਵੇਗਾ। ਸਰੋਵਰ ਦੀ ਸੇਵਾ ਕਰ ਰਹੀਆਂ ਸੰਗਤਾਂ ਗਰਮੀ ਹੋਣ ਦੇ ਬਾਵਜੂਦ ਵੀ ਲਗਾਤਾਰ ਸੇਵਾ ਕਰ ਰਹੀਆਂ ਸਨ। ਇਸ ਸਮੇ ਵੱਡੀ ਗਿਣਤੀ ਵਿਚ ਸੰਗਤਾਂ ਵੱਲੋਂ ਸੇਵਾ ਕਰਨ ਨਾਲ ਨਾਲ ਸਤਿਨਾਮੁ ਸ੍ਰੀ ਵਾਹਿਗੁਰੂ ਜੀ ਦਾ ਜਾਪ ਕਰ ਰਹੀਆਂ ਸਨ। ਇਸ ਮੌਕੇ ਸੰਤ ਬਾਬਾ ਘਾਲਾ ਸਿੰਘ ਜੀ ਮੁੱਖੀ ਨਾਨਕਸਰ ਕਲੇਰਾਂ ਨੇ ਪ੍ਰਵਚਨ ਕਰਦਿਆ ਕਿਹਾ ਸੇਵਾ ਨਾਲ ਹੱਥ ਸਫਲ ਹੁੰਦੇ ਹਨ ਤੇ ਸਿਮਰਨ ਕਰਨ ਨਾਲ ਮਨ ਪਵਿੱਤਰ ਹੁੰਦਾ ਹੈ। ਉਨ੍ਹਾਂ ਨੇ ਕਿਹਾ ਸੰਗਤਾਂ ਵੱਲੋਂ ਸਰੋਵਰ ਦੀ ਸੇਵਾ ਕਰਨ ਨਾਲ ਆਪਣਾ ਮਨ ਅਤੇ ਹੱਥ ਦੋਵੇਂ ਪਵਿੱਤਰ ਹੋ ਗਏ ਹਨ। ਇਸ ਮੌਕੇ ਨਾਠਕਸਰ ਕਲੇਰਾਂ ਦੇ ਸੰਤ ਮਹਾਂਪੁਰਸ਼ਾ ਤੇ ਸੇਵਾਦਾਰ ਵੱਲੋਂ ਵੀ ਕਾਰ ਸੇਵਾ ਵਿੱਚ ਵਧ ਚੜ੍ਹ ਕੇ ਹਿੱਸਾ ਲਿਆ। ਇਸ ਮੌਕੇ ਬਾਬਾ ਮਿਹਰ ਸਿੰਘ ਨਾਨਕਸਰ ਕਲੇਰਾਂ, ਭਾਈ ਜਸਵਿੰਦਰ ਸਿੰਘ ਬਿੰਦੀ, ਭਾਈ ਬਲਜਿੰਦਰ ਸਿੰਘ ਉਰਫ਼ ਬਿੰਦਰ,ਹਜੂਰੀ ਰਾਗੀ ਬੱਗਾ ਸਿੰਘ, ਭਾਈ ਗੇਜਾ ਸਿੰਘ, ਭਾਈ ਜੱਸਾ ਸਿੰਘ, ਭਾਈ ਗੋਰਾ ਸਿੰਘ ਭਾਈ ਧਰਮਿੰਦਰ ਸਿੰਘ, ਭਾਈ ਵਾਹਿਗੁਰੂ ਸਿੰਘ, ਆਦਿ ਸੇਵਾਦਾਰਾਂ ਤੋਂ ਇਲਾਵਾ ਇਲਾਕੇ ਦੀਆਂ ਸੰਗਤਾਂ ਵੱਲੋਂ ਕਾਰ ਸੇਵਾ ਵਿੱਚ ਹਿੱਸਾ ਪਾ ਰਹੀਆਂ ਸਨ।