ਦੁੱਖਭੰਜਨ ਰੰਧਾਵਾ
0351920036369
ਸੁੰਨੀ-ਸੁੰਨੀ ਗਲੀ ਏ,
ਸੁੰਨਾਂ-ਸੁੰਨਾਂ ਸ਼ਹਿਰ ਏ |
ਦਿਲ ਬੜਾ ਉਦਾਸ ਏ,
ਨਾਲੇ ਸਿਖਰ ਦੁਪਹਿਰ ਏ |
ਭੱਠ ਪਈ ਅੰਗਿਆਰੜੀ,
ਭੱਠੀਏ ਦਿਲ ਮੇਰਾ ਲੂਸਦਾ |
ਰਿਸਦਾ ਮੇਰਾ ਬਿਰਹੜਾ,
ਸਾਹਾਂ ਦਾ ਕੀੜਾ ਚੂਸਦਾ |
ਜਿਹੜਾ ਅਾਪਣਾ ਮੈਨੂੰ ਜਾਪਦਾ,
ਓਹੀ ਅਸਲ ਵਿੱਚ ਗੈਰ ਏ |
ਸੁੰਨੀ-ਸੁੰਨੀ ਗਲੀ ਏ,
ਸੁੰਨਾਂ-ਸੁੰਨਾਂ ਸ਼ਹਿਰ ਏ |
ਸੁੱਕ ਗਏ ਮੇਰੇ ਦੀਦੜੇ,
ਤਰਸਣ ਪਏ ਤੇਰੀ ਦੀਦ ਨੂੰ |
ਇੱਕ ਵਾਰੀ ਗਲ ਲੱਗ ਕੇ ਮਿਲਲੈ,
ਨੀ ਅਸੀਂ ਫੇਰ ਮਿਲਾਂਗੇ ਈਦ ਨੂੰ |
ਜਿਹੜੇ ਅਾਖਣ ਮੈਨੂੰ ਤੇਰੇ ਅਾਂ,
ਨੀਂ ਉਹ ਲੱਗਣ ਮੈਨੂੰ ਜ਼ਹਿਰ ਏ |
ਸੁੰਨੀ-ਸੁੰਨੀ ਗਲੀ ਏ,
ਸੁੰਨਾਂ-ਸੁੰਨਾਂ ਸ਼ਹਿਰ ਏ |
ਮੈਂ ਤੇਰੀ ਪੈੜ ਚ ਪੈੜ ਨੂੰ,
ਰੱਖਿਅਾ ਮੇਰਾ ਦੱਸੀਂ ਕੀ ਕਸੂਰ |
ਮੈਂ ਤੇਰੇ ਨੇੜੇ ਜਿੰਨਾਂ ਸੀ ਹੋਵਣਾਂ,
ਤੂੰ ਓਨਾਂ ਹੋ ਗਈ ਮੈਥੋਂ ਦੂਰ |
ਨੀ ਮੈਂ ਛਾਂ ਸਮਝ ਕੇ ਬਹਿ ਗਿਅਾ,
ਓਦਾਂ ਸਿਰ ਤੇ ਸਿਖਰ ਦੁਪਹਿਰ ਏ |
ਸੁੰਨੀ-ਸੁੰਨੀ ਗਲੀ ਏ,
ਸੁੰਨਾਂ-ਸੁੰਨਾਂ ਸ਼ਹਿਰ ਏ
ਦੁੱਖਭੰਜਨ ਨੂੰ ਦੋਸੀ਼ ਸਮਝ ਤੇ ਸਜ਼ਾ ਦੇ,
ਮੈਂ ਤੇਰਾ ਵੱਡਾ ਹਾਂ ਗੁਨਾਂਹਗਾਰ |
ਮੈਂ ਹਾਜੀ ਨਹੀਂ ਮੈਂ ਕਾਫਰ ਹਾਂ,
ਮੇਰੇ ਤੇ ਕਰ ਲਈਂ ਨਾ ਇਤਬਾਰ |
ਤੂੰ ਕਰਲੈ ਨੀਂਦਰਾਂ ਪੂਰੀਅਾਂ,
ਮੈ ਏਥੇ ਈ ਜਾਣਾ ਠਹਿਰ ਏ |
ਸੁੰਨੀ-ਸੁੰਨੀ ਗਲੀ ਏ,
ਸੁੰਨਾਂ-ਸੁੰਨਾਂ ਸ਼ਹਿਰ ਏ