7.5 C
United Kingdom
Sunday, March 8, 2026

More

    ਦੋਹੜੇ

    ਦੁੱਖਭੰਜਨ ਰੰਧਾਵਾ
    0351920036369

    ਪਹਿਲਾ
    ਆਸਿ਼ਕ ਲੋਕ ਫਕੀਰ ਹੁੰਦੇ ਨੇਂ,
    ਝਿੜਕ ਮਿਲੇ ਤੇ ਮਰਦੇ |
    ਹੁੰਦੀ ਰੱਬ ਮਾਸੂ਼ਕ ਉਹਨਾ ਦੀ,
    ਉਹਦੀ ਦਮ-ਦਮ ਚੌਂਕੀ ਭਰਦੇ |
    ਉਹ ਡੋਬੇ ਤਾਂ ਡੁੱਬ ਜਾਂਦੇ ਨੇਂ,
    ਉਹ ਤਾਰੇ ਤਾਂ ਫਿਰ ਤਰਦੇ |
    ਦੁੱਖਭੰਜਨ ਵੀ ਲੋਕੋ ਅਾਸਿ਼ਕ ਇੱਕ ਦਾ,
    ਉਹ ਰੱਖੇ ਤਾਲਿਅਾਂ ਦੇ ਵਿੱਚ ਪਰਦੇ |

    ਦੂਸਰਾ
    ਦੋਹੜਾ
    ਅੱਖੀਅਾਂ ਲੜੀਅਾਂ ਜੋ਼ਰੋ-ਜੋ਼ਰੀ,
    ਚੱਲੀ ਨਾ ਤੇਰੀ ਨਾ ਮੇਰੀ |
    ਇਸ਼ਕ ਹਵਾ ਵਿੱਚ ਘੁਲ ਕੇ ਅਾ ਗਿਅਾ,
    ਬਣ ਝੁੱਲਿਅਾ ਵਾਂਗ ਹਨੇਰੀ |
    ਰਿਸ਼ਤਾ ਤੇਰਾ-ਮੇਰਾ ਜਨਮ-ਜਨਮ ਦਾ,
    ਜਿੰਨੇਂ ਦਿੱਤੀ ਅਾ ਹਾਲਾਸੇ਼ਰੀ |
    ਦੁੱਖਭੰਜਨ ਤੇਰੇ ਲਈ ਬਥੇਰਾ,
    ਤੇ ਤੂੰ ਦੁੱਖਭੰਜਨ ਲਈ ਬਥੇਰੀ |

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!