3.5 C
United Kingdom
Sunday, March 8, 2026

More

    ਬਨੇਰੇ ਉੱਤੋਂ ਕਾਂ

    ਰਜਨੀ ਵਾਲੀਅਾ, ਕਪੂਰਥਲਾ

    ਉੱਡਦਾ ਕਿਉਂ ਨਹੀ ਬਨੇਰੇ ਉਤੋਂ ਕਾਂ,
    ਸੱਜਣਾਂ ਵੇ ਤੇਰਿਅਾਂ ਹੀ ਸਾਹਾਂ ਚ ਸਾਹ,
    ਉੱਡਦਾ ਕਿਉਂ ਨਹੀ ਬਨੇਰੇ ਉਤੋਂ ਕਾਂ?

    ਹੁਣ ਸਾਡੇ ਰਸਤੇ ਤੇ ਹੁਣ ਸਾਡੇ ਸਾਹ ਇੱਕੋ,
    ਮਿਲਦੀ ਏ ਜਿਹੜੀ ਉਹ ਵੀ ਦੁਅਾ ਇੱਕੋ,
    ਤੇਰੀ ਪਾ ਕੇ ਮੈਂ ਰੱਖਣੀ ਏ ਬਾਂਹ ਵਿੱਚ ਬਾਂਹ |
    ਉੱਡਦਾ ਕਿਉਂ ਨਹੀ ਬਨੇਰੇ ਉਤੋਂ ਕਾਂ?

    ਮਿਲਣਾ ਏ ਕਦੀ ਤੈਨੂੰ ਸੋਚਿਅਾ ਜਰੂਰ ਸੀ,
    ਲਵਾਂਗੀ ਪਿਅਾਰ ਤੇਰਾ ਲੋਚਿਅਾ ਜਰੂਰ ਸੀ,
    ਬਣਾ ਲਈ ਮੈਂ ਅਾਪੇ ਤੇਰੀ ਥਾਂ ਵਿੱਚ ਥਾਂ |
    ਉੱਡਦਾ ਕਿਉਂ ਨਹੀ ਬਨੇਰੇ ਉਤੋਂ ਕਾਂ?

    ਤੇਰੇ ਜਿਹੜੇ ਬਾਗ ਵਿੱਚ ਅੰਬੀਅਾਂ ਦਾ ਬੂਰ ਵੇ,
    ਹਾਏ ਲੈ ਚੱਲ ਤੂੰ ਓਥੇ ਮੈਨੂੰ ਸੱਜਣਾਂ ਜਰੂਰ ਵੇ,
    ਧੁੱਪਾਂ ਵਿੱਚ ਖੜੀ ਨੂੰ ਵੇ ਮਿਲਦੀ ਨਹੀਂ ਛਾਂ |
    ਉੱਡਦਾ ਕਿਉਂ ਨਹੀ ਬਨੇਰੇ ਉਤੋਂ ਕਾਂ?

    ਸੱਜਣਾਂ ਮੈਂ ਤੇਰੇ ਬਿਨਾਂ ਕੌਡੀਓਂ ਵੀ ਹੌਲੀ ਵੇ,
    ਦੁਨੀਅਾਂ ਦਾ ਕੀ ਏ ਪਾਉਂਦੀ ਰਹੇ ਕਾਵਾਂ ਰੌਲੀ ਵੇ,
    ਮੈਂ ਕਿੰਨਾਂ ਚਿਰ ਰਹਿੰਦੀ ਬੰਦ ਕਰਕੇ ਜੁਬਾਂ |
    ਉੱਡਦਾ ਕਿਉਂ ਨਹੀ ਬਨੇਰੇ ਉਤੋਂ ਕਾਂ,

    ਤੂੰ ਮਿਲਿਅਾ ਤੇ ਮੇਰੀ ਬਦਲ ਤਸਵੀਰ ਗਈ,
    ਮੱਥੇ ਦੀ ਤੂੰ ਮਿਲਿਅਾ ਤਾਂ ਬਦਲ ਲਕੀਰ ਗਈ,
    ਮੈਂ ਜੋੜ ਲਿਅਾ ਹੁਣ ਤੇਰੇ ਨਾਂ ਨਾਲ ਨਾਂ |
    ਉੱਡਦਾ ਕਿਉਂ ਨਹੀ ਬਨੇਰੇ ਉਤੋਂ ਕਾਂ,

    ਰਜਨੀ ਨੇ ਰੱਬ ਕੋਲੋਂ ਮੰਗੀ ਇੱਕ ਖੈਰ ਵੇ,
    ਚੰਨਾਂ ਮੈਂ ਹੰਢਾਵਾਂ ਤੇਰੇ ਸਿਰ ਦੀ ਦੁਪਹਿਰ ਵੇ,
    ਵੇ ਹੋਈ ਜਾਵਾਂ ਰੋਜ਼ ਤੇਰੇ ਵਿੱਚ ਮੈਂ ਜਮਾਂ |
    ਉੱਡਦਾ ਕਿਉਂ ਨਹੀ ਬਨੇਰੇ ਉਤੋਂ ਕਾਂ,

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!