6.9 C
United Kingdom
Saturday, March 7, 2026

More

    ਕਿਰਤੀ ਕਿਸਾਨ ਯੂਨੀਅਨ ਦੇਵੇਗੀ 10 ਨੂੰ ਫਰੀਦਕੋਟ ’ਚ ਚਿਤਾਵਨੀ ਪੱਤਰ

    ਅਸ਼ੋਕ ਵਰਮਾ
    ਬਠਿੰਡਾ,6 ਜੁਲਾਈ। ਕਿਰਤੀ  ਕਿਸਾਨ ਯੂਨੀਅਨ 10 ਅਗਸਤ ਨੂੰ ਮੋਟਰਸਾਈਕਲ ਮਾਰਚ ਕਰਕੇ ਫਰੀਦਕੋਟ ਤੋਂ ਕਾਂਗਰਸ ਦੇ ਵਿਧਾਇਕ ਕਿੱਕੀ ਢਿਲੋਂ ਨੁੂੰ ਚੇਤਾਵਨੀ ਪੱਤਰ ਦੇਵੇਗੀ।  ਦਸ ਅਗਸਤ ਨੂੰ ਦੇਸ਼ ਭਰ ਦੀਆਂ 260 ਜਥੇਬੰਦੀਆਂ ਵੱਲੋਂ ਕੁੱਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਦੇ ਸੱਦੇ ਤੇ ਚੁਣੇ ਹੋਏ ਵਿਧਾਇਕਾਂ ਅਤੇ ਸਾਂਸਦਾਂ ਨੂੰ ਚਿਤਾਵਨੀ ਪੱਤਰ ਦਿੱਤੇ ਜਾਣੇ ਹਨ ਕੇ ਖੇਤੀ ਆਰਡੀਨੈਂਸਾ ਨੂੰ ਰੱਦ ਕਰਾਉਣ, ਸਵਾਮੀਨਾਥਨ ਕਮਿਸ਼ਨ ਮੁਤਾਬਕ ਫਸਲਾਂ ਦੇ ਭਾਅ ਦੇਣ, ਗੰਨੇ ਦੇ ਬਕਾਏ ਜਾਰੀ ਕਰਵਾਉਣ ਦੁੱਧ ਦੇ ਸਰਕਾਰੀ ਰੇਟ ਤੈਅ ਕਰਵਾਉਣ ਸਮੇਤ ਕਿਸਾਨੀ ਮੰਗਾਂ ਨੂੰ ਹੱਲ ਕਰਵਾਉਣ ਲਈ ਯਤਨ ਕਰਨ ਤੇ ਕਾਰਪੋਰੇਟ ਘਰਾਣਿਆਂ  ਦਾ ਖੇਤੀ ਖੇਤਰ ਚ ਦਾਖਲਾ ਬੰਦ ਕੀਤਾ ਜਾਵੇ।ਦੇਸ਼ ਪੱਧਰੀ ਇਹ ਸੱਦਾ “ਕਾਰਪੋਰੇਟ ਖੇਤੀ ਖੇਤਰ ਛੱਡੋ“ ਦੇ ਨਾਅਰੇ ਤਹਿਤ ਲਾਗੂ ਕੀਤਾ ਜਾ ਰਿਹਾ ਹੈ।
                 ਕਿਰਤੀ ਕਿਸਾਨ ਯੂਨੀਅਨ ਦੀ ਸਾਦਿਕ ਬਲਾਕ ਕਮੇਟੀ ਨੇ ਅੱਜ ਮੀਟਿੰਗ ਕਰਕੇ ਸਾਦਿਕ ਬਲਾਕ ਦੇ ਪਿੰਡਾਂ ਵਿੱਚ ਮੋਟਰਸਾਈਕਲ ਮਾਰਚ ਦੀਆਂ ਤਿਆਰੀਆਂ ਦੀ ਵਿਓੁਤਬੰਦੀ ਕੀਤੀ।ਪ੍ਰੈੱਸ ਦੇ ਨਾਂ ਬਿਆਨ ਜਾਰੀ ਕਰਦਿਆਂ ਬਲਾਕ ਪ੍ਰਧਾਨ ਗੁਰਜੋਤ ਡੋਡ ਅਤੇ ਪ੍ਰੈੱਸ ਸਕੱਤਰ ਭੁਪਿੰਦਰ ਸਿੰਘ ਕਿੰਗਰਾ ਨੇ ਕਿਹਾ ਕਿ ਦੇਸ਼ ਦੀ ਕਿਸਾਨੀ ਅੱਜ ਗਹਿਰ ਗੰਭੀਰ ਸੰਕਟ ਵਿੱਚ ਹੈ।ਜਿਸ ਉੱਪਰ ਮੋਦੀ ਸਰਕਾਰ ਨੇ ਖੇਤੀ ਵਿਰੋਧੀ ਆਰਡੀਨੈਂਸ ਲਿਆ ਕੇ ਹਮਲਾ ਹੋਰ ਤੇਜ਼ ਕਰ ਦਿੱਤਾ ਹੈ। ਉਨਾਂ ਕਿਹਾ ਕਿ ਮੋਦੀ ਸਰਕਾਰ ਨੇ ਹਕੂਮਤ ਵਿੱਚ ਆਉਣ ਤੋਂ ਪਹਿਲਾਂ ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਮੁਤਾਬਕ ਫਸਲਾਂ ਦੇ ਭਾਅ ਤੈਅ ਕਰਨ ਦਾ ਵਾਅਦਾ ਕੀਤਾ ਸੀ। ਪਰ ਛੇ ਸਾਲ ਬੀਤ ਜਾਣ ਤੋਂ ਬਾਅਦ ਵੀ ਮੋਦੀ ਹਕੂਮਤ ਨੇ ਇਹ ਵਾਅਦਾ ਪੂਰਾ ਨਹੀਂ ਕੀਤਾ ਸਗੋਂ ਲੋਕਾਂ ਦੇ ਮੁੱਦਿਆਂ ਤੋਂ ਧਿਆਨ ਹਟਾਉਣ ਦੇ ਲਈ ਹਿੰਦੂ ਰਾਸਟਰ ਵਰਗੇ ਲੋਕ ਵਿਰੋਧੀ ਏਜੰਡੇ ਨੂੰ ਲਾਗੂ ਕੀਤਾ ਜਾ ਰਿਹਾ ਹੈ।
                 ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਦੇਸ਼ ਦੀਆਂ ਸਮੁੱਚੀਆਂ ਪਾਰਲੀਮਾਨੀ ਪਾਰਟੀਆਂ ਕਿਸਾਨਾਂ ਦੇ ਨਾਲ ਵੱਡੇ ਵੱਡੇ ਵਾਅਦੇ ਕਰਕੇ ਸੱਤਾ ਵਿੱਚ ਆਈਆਂ ਹਨ। ਪਰ ਅੱਜ ਸਾਰੀਆਂ ਹੀ ਕਿਸਾਨਾਂ ਵੱਲ ਪਿੱਠ ਕਰਕੇ ਬੈਠੀਆਂ ਹੋਈਆਂ ਹਨ। ਉਨਾਂ ਕਿਹਾ ਕਿ ਕੈਪਟਨ ਸਰਕਾਰ ਕੇਂਦਰੀ ਆਰਡੀਨੈਂਸਾਂ ਦਾ ਵਿਰੋਧ ਕਰ ਰਹੀ ਹੈ ਪਰ ਖੁਦ ਕੈਪਟਨ ਨੇ ਗੁਟਕਾ ਸਾਹਿਬ  ਦੀ ਸਹੁੰ ਖਾ ਕੇ ਕਿਸਾਨਾਂ ਦੇ ਕਰਜੇ ਤੇ ਲੀਕ ਮਾਰਨ ਦੀ ਗੱਲ ਕਹੀ ਸੀਪਰ ਇਹ  ਵਾਅਦਾ ਪੂਰਾ ਨਹੀਂ ਕੀਤਾ।ਅੱਜ ਸਾਦਿਕ ਬਲਾਕ ਕਮੇਟੀ ਦੀ ਮੀਟਿੰਗ ਵਿੱਚ ਕਿਰਤੀ ਕਿਸਾਨ ਯੂਨੀਅਨ ਦੇ ਸੁੂਬਾ ਮੀਤ ਪ੍ਰਧਾਨ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਤੋਂ ਇਲਾਵਾ ਬਲਾਕ ਸਕੱਤਰ ਜਗੀਰ ਸਿੰਘ ਖਾਲਸਾ, ਮੀਤ ਪ੍ਰਧਾਨ ਜਸਕਰਨ ਸਿੰਘ ਸੰਗਰਾਹੂਰ, ਬਲਾਕ ਖਜਾਨਚੀ ਗੁਰਮੀਤ ਸਿੰਘ ਸੰਗਰਾਹੂਰ ਤੇ ਬਲਾਕ ਕਮੇਟੀ ਮੈਂਬਰ ਕੇਵਲ ਸਿੰਘ ਅਤੇ ਬਲਵਿੰਦਰ ਸਿੰਘ ਰੁਪੈਵਾਲੀਆਂ ਵੀ ਹਾਜਰ ਸਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!