6.9 C
United Kingdom
Saturday, March 7, 2026

More

    ਪਿੰਡ ਹਮੀਦੀ ਵਿਖੇ ਛੱਪੜ ‘ਚੋਂ ਬਜ਼ੁਰਗ ਦੀ ਲਾਸ਼ ਮਿਲੀ

    ਮਹਿਲ ਕਲਾਂ, 4 ਅਗਸਤ (ਜਗਸੀਰ ਸਿੰਘ ਧਾਲੀਵਾਲ ਸਹਿਜੜਾ)

    ਨੇੜਲੇ ਪਿੰਡ ਹਮੀਦੀ ਵਿਖੇ ਅੱਜ ਦੁਪਹਿਰ ਪਾਣੀ ਵਾਲੇ ਛੱਪੜ ਚੋਂ ਤੈਰਦੀ ਇੱਕ ਬਜ਼ੁਰਗ ਦੀ ਲਾਸ਼ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਉੱਘੇ ਸਮਾਜ ਸੇਵੀ ਤੇ ਪੰਚ ਜਸਵਿੰਦਰ ਸਿੰਘ ਮਾਂਗਟ ਅਤੇ ਸਰਪੰਚ ਸਰਦਾਰਾ ਸਿੰਘ ਠੁੱਲੇਵਾਲ ਨੇ ਦੱਸਿਆ ਕਿ ਮੱਘਰ ਸਿੰਘ 72 ਸਾਲ ਪੁੱਤਰ ਸੰਤਾ ਸਿੰਘ ਵਾਸੀ ਹਮੀਦੀ ਜੋ ਕਿ ਅੰਮ੍ਰਿਤਧਾਰੀ ਸਿੰਘ ਤੇ ਉਸ ਦੀ ਨਿਗਾਹ ਕਮਜ਼ੋਰ ਸੀ ਤੇ ਉਹ ਹਰ ਰੋਜ਼ ਸਵੇਰੇ ਗੁਰਦੁਆਰਾ ਸਾਹਿਬ ਵਿਖੇ ਜਾਂਦਾ ਹੁੰਦਾ ਸੀ ਤੇ ਕੱਲ੍ਹ ਉਹ ਸਵੇਰੇ ਪੰਜ ਵਜੇ ਦੇ ਕਰੀਬ ਗੁਰਦੁਆਰਾ ਸਾਹਿਬ ਜਾ ਰਿਹਾ ਸੀ ਤੇ ਨਿਗਾਹ ਘੱਟ ਹੋਣ ਕਰਕੇ ਗਲਤ ਰਸਤੇ ਪੈ ਗਿਆ ਤੇ ਅੱਗੇ ਪੰਚਾਇਤ ਘਰ ਦੇ ਨਜਦੀਕ ਪਾਣੀ ਵਾਲੇ ਛੱਪੜ ਚ ਅਚਾਨਕ ਹੀ ਜਾ ਡਿੱਗ ਪਿਆ ਤੇ ਪਰਿਵਾਰ ਵਾਲਿਆਂ ਨੇ ਉਸ ਦੀ ਬਹੁਤ ਹੀ ਭਾਲ ਕੀਤੀ ਤੇ ਕੋਈ ਪਤਾ ਨਹੀਂ ਲੱਗਿਆ ਤਾਂ ਅੱਜ ਦੁਪਹਿਰ ਇੱਕ ਵਜੇ ਦੇ ਕਰੀਬ ਪਾਣੀ ਵਾਲੇ ਛੱਪੜ ਦੇ ਨਜ਼ਦੀਕ ਘਰਾਂ ਵਾਲਿਆਂ ਨੇ ਦੱਸਿਆ ਕਿ ਛੱਪੜ ਚ ਕਿਸੇ ਬਜ਼ੁਰਗ ਦੀ ਲਾਸ਼ ਤੈਰ ਰਹੀ ਹੈ ਤਾਂ ਮੌਕੇ ਤੇ ਜਾ ਕੇ ਪਤਾ ਲੱਗਿਆ ਕਿ ਉਹ ਲਾਸ਼ ਮੱਘਰ ਸਿੰਘ ਦੀ ਹੈ ਤੇ ਮੌਕੇ ਤੇ ਹੀ ਪੁਲਸ ਥਾਣਾ ਠੁੱਲੀਵਾਲ ੦ਦੀ ਪੁਲਸ ਨੂੰ ਸੂਚਿਤ ਕੀਤਾ ਗਿਆ ਤੇ ਪੁਲਿਸ ਨੇ ਆ ਕੇ ਲਾਸ਼ ਆਪਣੇ ਕਬਜ਼ੇ ਚ ਲੈ ਕੇ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਬਰਨਾਲਾ ਵਿਖੇ ਭੇਜੀ ਗਈ । ਇਸ ਸਮੇਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਏਕਮ ਸਿੰਘ ਦਿਓਲ ਤੇ ਸਮੂਹ ਪੰਚਾਇਤ ਮੈਂਬਰਾਂ ਨੇ ਦੱਸਿਆ ਕਿ ਮੱਘਰ ਸਿੰਘ ਦੇ ਇੱਕ ਲੜਕਾ ਤੇ ਦੋ ਲੜਕੀਆਂ ਹਨ ਤੇ ਲਾਸ਼ ਦਾ ਅੱਜ ਸ਼ਾਮ ਸੰਸਕਾਰ ਕੀਤਾ ਗਿਆ ਹੈ ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!