5.4 C
United Kingdom
Friday, March 6, 2026

More

    ਇੱਕ ਦੁੱਖ

    ਰਜਨੀ ਵਾਲੀਅਾ, ਕਪੂਰਥਲਾ

    ਵੇ ਇੱਕ ਦੁੱਖ ਹੋਵੇ ਤਾਂ ਦੱਸਾਂ,
    ਦੁੱਖਾਂ ਮਾਰ ਮੁਕਾ ਲਿਆ |
    ਵੇ ਭੁੱਖ ਜਦੋਂ ਲੱਗੀ ਰੂਹ ਨੂੰ,
    ਅਸਾਂ ਦੁੱਖਾਂ ਨੂੰ ਹੀ ਖਾ ਲਿਅਾ |

    ਕਿਹੜੀ ਘੜੀ ਸੀ ਕੁਲਹਿਣੀਂ,
    ਜਦੋਂ ਮੱਥੇ ਤੇ ਕਲੰਕ ਹੋਇਅਾ |
    ਵੇ ਦਿਲ ਮੇਰਾ ਰਾਜਾ ਸੀ,
    ਤੇ ਰਾਜਿਓਂ ਰੰਕ ਹੋਇਅਾ |
    ਮੈਂ ਤਾਂ ਸੀ ਤਾਰਾ ਵੀ,
    ਟੁੱਟਣੋਂ ਬਚਾ ਲਿਅਾ |
    ਵੇ ਇੱਕ ਦੁੱਖ ਹੋਵੇ ਤਾਂ ਦੱਸਾਂ,
    ਦੁੱਖਾਂ ਮਾਰ ਮੁਕਾ ਲਿਆ |

    ਵੇ ਕਿੰਨੇਂ ਅੋਖੇ ਕੀਤੇ ਨੇ,
    ਮੈਂ ਸਰ ਪੈਂਡੇ ਅਾਪਣੇਂ |
    ਵੇ ਮਾਪੀਂ ਕਦੇ ਮਹਿਰਮਾਂ,
    ਰਾਹ ਤੈਨੂੰ ਅਾਉਣੇਂ ਮਾਪਣੇਂ |
    ਨੰਗੇ ਪੈਰੀਂ ਤੁਰੀ ਸੀ,
    ਤੇ ਖਾਰ ਵੀ ਚੁਭਾ ਲਿਅਾ |
    ਵੇ ਇੱਕ ਦੁੱਖ ਹੋਵੇ ਤਾਂ ਦੱਸਾਂ,
    ਦੁੱਖਾਂ ਮਾਰ ਮੁਕਾ ਲਿਆ |

    ਵੇ ਫੁੱਲਾਂ ਚ ਵੀ ਰਹਿ ਕੇ ਰਹੀ,
    ਖੁਸ਼ਬੂਅਾਂ ਤੋਂ ਦੂਰ ਮੈਂ |
    ਵੇ ਕਿੱਥੇ ਸੀ ਤੂੰ ਏਨਾਂ ਚਿਰ,
    ਸੀ ਰਹੀ ਮਜਬੂਰ ਮੈਂ |
    ਬੇਹੋਸਿ਼ਅ ਚ ਰਹਿ ਕੇ ਮੈਂ,
    ਤਾਂ ਹੋਸ਼ ਨੂੰ ਗਵਾ ਲਿਅਾ |
    ਵੇ ਇੱਕ ਦੁੱਖ ਹੋਵੇ ਤਾਂ ਦੱਸਾਂ,
    ਦੁੱਖਾਂ ਮਾਰ ਮੁਕਾ ਲਿਆ |

    ਵੇ ਮੈਂ ਤਾਂ ਬਣਦੀ ਰਹੀ ਚੰਗੀ,
    ਪਰ ਮਾੜਿਅਾਂ ਚ ਅਾ ਗਈ |
    ਮੈਂ ਹੌਕਾ-ਹੌਕਾ ਹੋਈ ਸਦਾ,
    ਤੇ ਹਾੜਿਅਾਂ ਚ ਅਾ ਗਈ |
    ਵੇ ਭੱਠ ਵਿੱਚ ਪਈ ਰਹੀ,
    ਤੇ ਖੁਦ ਨੂੰ ਜਲਾ ਲਿਆ |
    ਵੇ ਇੱਕ ਦੁੱਖ ਹੋਵੇ ਤਾਂ ਦੱਸਾਂ,
    ਦੁੱਖਾਂ ਮਾਰ ਮੁਕਾ ਲਿਆ |

    ਵੇ ਜਿੱਦਾਂ ਮੇਰੇ ਨਾਲ ਕਰੀ,
    ਰੱਬਾ ਕਿਸੇ ਨਾਲ ਕਰੀਂ ਨਾ |
    ਵੇ ਮੈਂ ਜਰ ਲਈਅਾਂ ਜਾਣੀਂ,
    ਏ ਕਿਸੇ ਕੋਲੋਂ ਜਰੀ ਨਾ |
    ਗੁਣਾਂ ਵਿੱਚ ਹੁੰਦੀ ਹੋਈ ਨੇ,
    ਖੁਦ ਨੂੰ ਕਮੀ ਚ ਗਿਣਾ ਲਿਆ |
    ਵੇ ਇੱਕ ਦੁੱਖ ਹੋਵੇ ਤਾਂ ਦੱਸਾਂ,
    ਦੁੱਖਾਂ ਮਾਰ ਮੁਕਾ ਲਿਆ |

    ਵੇ ਅੰਬਰਾਂ ਦੇ ਤਾਰੇ ਤੱਕ ਵੀ,
    ਕਮੀਅਾਂ ਉਹਦੀਅਾਂ ਦੱਸਦੇ ਨੇਂ |
    ਵੇ ਜਿਹੜੇ ਦੁੱਖ ਅਾ ਪਏ ਮੈਨੂੰ,
    ਦੱਸ ਮੇਰੇ ਕਿਹੜੇ ਵੱਸਦੇ ਨੇਂ |
    ਨੰਗੇ ਪੈਰੀਂ ਦੁੱਖਾਂ ਵਾਲਾ ਜੰਗਲ,
    ਤਾਂ ਰਜਨੀ ਨੇਂ ਗਾਹ ਲਿਅਾ |
    ਵੇ ਇੱਕ ਦੁੱਖ ਹੋਵੇ ਤਾਂ ਦੱਸਾਂ,
    ਦੁੱਖਾਂ ਮਾਰ ਮੁਕਾ ਲਿਆ |

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!