23.7 C
United Kingdom
Sunday, June 21, 2026

More

    ਗਲਾਸਗੋ ਸਾਈਕਲ ਸਵਾਰ ਹੁਣ ਕਰਵਾ ਸਕਣਗੇ ਮੁਫਤ ਵਿੱਚ ਸਾਈਕਲ ਦੀ ਮੁਰੰਮਤ।

    ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)

    ਇਕ ਨਵੀਂ ਸਕੀਮ ਦੇ ਤਹਿਤ ਗਲਾਸਗੋ ਵਾਸੀ ਹੁਣ £50 ਤੱਕ ਦੀ ਕੀਮਤ ਨਾਲ ਮੁਫਤ ਸਾਈਕਲ ਮੁਰੰਮਤ ਕਰਵਾ ਸਕਣਗੇ। ਇਹ ਸਕੀਮ ਅੱਜ ਸ਼ੁਰੂ ਕੀਤੀ ਜਾ ਰਹੀ ਹੈ।ਸਕਾਟਲੈਂਡ ਦੀ ਸਰਕਾਰ ਦੁਆਰਾ ਲਾਂਚ ਕੀਤੀ ਗਈ ਇਹ ਸਕਾਟਲੈਂਡ ਸਾਈਕਲ ਰਿਪੇਅਰ ਸਕੀਮ 100 ਸਟੋਰਾਂ ‘ਤੇ ਚੱਲੇਗੀ। ਇਸ ਨੂੰ 1.5 ਮਿਲੀਅਨ ਪਾਊਂਡ ਦੇ ਫੰਡ ਦੁਆਰਾ ਚਾਲੂ ਰੱਖਿਆ ਜਾਵੇਗਾ।ਇਸ ਵਿੱਚ ਇੱਕ ਦਰਜਨ ਤੋਂ ਵੱਧ ਗਲਾਸਗੋ ਅਧਾਰਤ ਸਟੋਰ ਹਿੱਸਾ ਲੈਣਗੇ। ਸਾਈਕਲ ਸਵਾਰਾਂ ਨੂੰ ਸਾਈਕਲ ਮੁਰੰਮਤ ਕਰਵਾਉਣ ਲਈ ਰਜਿਸਟ੍ਰੇਸ਼ਨ ਦੀ ਜ਼ਰੂਰਤ ਹੋਵੇਗੀ।ਇਹ ਮੁਰੰਮਤ ਸਿਰਫ ਸਾਈਕਲਾਂ ਤੱਕ ਸੀਮਿਤ ਨਹੀਂ ਹੈ ਜੋ ਲੋਕ ਮੈਨੂਅਲ ਵੀਲਚੇਅਰਾਂ ਦੀ ਵਰਤੋਂ ਕਰਦੇ ਹਨ ਉਹ ਵੀ ਮੁਫਤ ਮੁਰੰਮਤ ਕਰਨ ਦੇ ਯੋਗ ਹਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!