15.9 C
United Kingdom
Monday, September 7, 2026

More

    ਨਵੇਂ ਐਸਐਸਪੀ ਨੇ ਆਉਂਦਿਆਂ ਹੀ ਕਸੀ ਨਸ਼ਾ ਸਮਗਲਰਾਂ ਦੀ ਚੂੜੀ

    ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਤਹਿਤ 27 ਗਿ੍ਰਫਤਾਰ
    ਅਸ਼ੋਕ ਵਰਮਾ

    ਮਾਨਸਾ, 2 ਅਗਸਤ। ਮਾਨਸਾ ’ਚ ਅਹੁਦਾ ਸੰਭਾਲਦਿਆਂ ਹੀ ਨਸ਼ਾ ਤਸਕਰਾਂ ਦੀ ਚੂੜੀ ਕਸ ਦਿੱਤੀ ਹੈ। ਵੱਖ ਵੱਖ ਥਾਣਿਆਂ ਦੀ ਪੁਲਿਸ ਨੇ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਵੱਖ ਵੱਖ ਥਾਵਾਂ ਤੋੋਂ 27 ਵਿਆਕਤੀਆਂ ਨੂੰ ਗਿ੍ਰਫਤਾਰ ਕਰਕੇ ਉਨਾਂ ਵਿਰੁੱਧ ਸਬੰਧਤ ਥਾਣਿਆਂ ’ਚ 32 ਮੁਕੱਦਮੇ ਦਰਜ਼ ਕੀਤੇ ਹਨ। ਪੁਲਿਸ ਨੇ ਇਸ ਕਾਰਵਾਈ ਦੌਰਾਨ 3730 ਨਸ਼ੀਲੀਆਂ ਗੋੋਲੀਆਂ ਸਮੇਤ ਸਕੂਟਰੀ, 1380 ਲੀਟਰ ਲਾਹਣ ਅਤੇ 640 ਬੋਤਲਾਂ ਸ਼ਰਾਬ ਸਮੇਤ ਕਾਰ ਅਤੇ 2 ਮੋੋਟਰਸਾਈਕਲ  ਬਰਾਮਦ ਕੀਤੇ ਹਨ।
    ਐਸ.ਐਸ.ਪੀ. ਮਾਨਸਾ  ਸੁਰੇਂਦਰ ਲਾਂਬਾ ਨੇ ਦੱਸਿਆ  ਕਿ ਥਾਣਾ ਬਰੇਟਾ ਦੀ ਪੁਲਿਸ ਨੇ ਅਮਨਦੀਪ ਕੌੌਰ ਉਰਫ ਲਵਲੀ ਸ਼ਰਮਾ ਪਤਨੀ ਅੰਮਿ੍ਰਤਪਾਲ ਸਿੰਘ ਵਾਸੀ ਸੇਖੂਪੁਰ ਖੁਡਾਲ ਨੂੰ ਸਕੂਟਰੀ ਬਿਨਾਂ ਨੰਬਰੀ ਸਮੇਤ ਕਾਬੂ ਕਰਕੇ ਉਸ ਪਾਸੋੋਂ 3150 ਨਸ਼ੀਲੀਆਂ ਗੋੋਲੀਆਂ ਬਰਾਮਦ ਕੀਤੀਆਂ ਹਨ। ਇਸ ਮਾਮਲੇ ’ਚ ਥਾਣਾ ਬਰੇਟਾ ਵਿਖੇ ਐਨ.ਡੀ.ਪੀ.ਐਸ. ਐਕਟ ਤਹਿਤ ਮੁਕੱਦਮਾ ਦਰਜ਼ ਕੀਤਾ ਗਿਆ ਹੈ। ਥਾਣਾ ਸਦਰ ਮਾਨਸਾ ਪੁਲਿਸ  ਨੇ ਚਮਕੌੌਰ ਸਿੰਘ ਉਰਫ ਬਿੱਟੂ ਪੁੱਤਰ ਕੇਵਲ ਸਿੰਘ ਵਾਸੀ ਨੰਗਲ ਕਲਾਂ ਨੂੰ ਗਿ੍ਰਫਤਾਰ ਕਰਕੇ ਉਸ ਪਾਸੋੋਂ 380 ਨਸ਼ੀਲੀਆਂ ਗੋੋਲੀਆਂ ਮਾਰਕਾ ਕਲੋੋਵੀਡੋੋਲ ਬਰਾਮਦ ਕੀਤੀਆਂ ਹਨ।  ਥਾਣਾ ਸਦਰ ਮਾਨਸਾ ਵਿਖੇ ਐਨ.ਡੀ.ਪੀ.ਐਸ. ਐਕਟ ਤਹਿਤ ਮੁਕੱਦਮਾ ਦਰਜ਼ ਕੀਤਾ ਗਿਆ ਹੈ। ਥਾਣਾ ਜੋੋਗਾ ਦੀ ਪੁਲਿਸ ਪਾਰਟੀ ਨੇ ਰੇਸ਼ਮਾਂ ਕੌੌਰ ਪਤਨੀ ਜੱਗੀ ਸਿੰਘ ਵਾਸੀ ਜੋਗਾ ਨੂੰ ਕਾਬੂ ਕਰਕੇ 200 ਨਸ਼ੀਲੀਆਂ ਗੋੋਲੀਆਂ ਮਾਰਕਾ ਕਲੋੋਵੀਡੋੋਲ ਦੀ ਬਰਾਮਦਗੀ ਹੋੋਣ ਤੇ ਥਾਣਾ ਜੋੋਗਾ ਵਿਖੇ ਐਨ.ਡੀ.ਪੀ.ਐਸ. ਐਕਟ ਤਹਿਤ ਮੁਕੱਦਮਾ ਦਰਜ਼ ਕੀਤਾ ਗਿਆ ਹੈ। ਪੁਲਿਸ ਇੰਨਾਂ ਮਾਮਲਿਆਂ ’ਚ ਰਿਮਾਂਡ ਹਾਸਲ ਕਰਨ ਉਪਰੰਤ ਪੁੱਛ ਪੜਤਾਲ ਕਰਕੇ ਹੋਰ ਭੇਤ ਜਾਨਣ ਦੀ ਕੋਸ਼ਿਸ਼ ਕਰੇਗੀ।
    ਇਸੇ ਤਰਾਂ ਥਾਣਾ ਜੋੋਗਾ ਦੀ ਪੁਲਿਸ ਨੇ ਗੁਪਤ ਸੂਚਨਾ ਦੇ ਅਧਾਰ ਤੇ ਕਾਲਾ ਸਿੰਘ ਪੁੱਤਰ ਕਰਮਜੀਤ ਸਿੰਘ ਵਾਸੀ ਤਾਜੋੋ (ਬਰਨਾਲਾ) ਵਿਰੁੱਧ ਆਬਕਾਰੀ ਐਕਟ ਤਹਿਤ ਮੁਕੱਦਮਾ ਦਰਜ ਕਰਾਇਆ। ਪੁਲਿਸ ਨੇ ਨਾਕਾਬੰਦੀ ਕਰਕੇ ਸਵਿੱਫਟ ਕਾਰ ਵਿੱਚੋੋ 240 ਬੋੋਤਲਾਂ ਸ਼ਰਾਬ ਠੇਕਾ ਦੇਸੀ ਮਾਰਕਾ ਸ਼ਹਿਨਾਈ (ਹਰਿਆਣਾ) ਬਰਾਮਦ ਕੀਤੀ ਪਰ ਗਿ੍ਰਫਤਾਰੀ ਬਾਕੀ ਹੈ। ਥਾਣਾ ਜੋੋਗਾ ਪੁਲਿਸ ਨੇ ਹੀ ਮੇਵਾ ਸਿੰਘ ਪੁੱਤਰ ਭਾਨ ਸਿੰਘ ਵਾਸੀ ਰੱਲਾ ਨੂੰ ਕਾਬੂ ਕਰਕੇ 8 ਬੋੋਤਲਾਂ ਸ਼ਰਾਬ ਬਰਾਮਦ ਕੀਤੀ ਹੈ। ਥਾਣਾ ਬੋੋਹਾ ਪੁਲਿਸ ਨੇ ਆਬਕਾਰੀ ਐਕਟ ਤਹਿਤ ਕਾਰਵਾਈ ਕਰਦੇ ਹੋੋਏ ਗੁਰਪਰੀਤ ਸਿੰਘ ਪੁੱਤਰ ਭੋੋਲਾ ਸਿੰਘ ਵਾਸੀ ਸਤੀਕੇ ਨੂੰ ਕਾਬੂ ਕਰਕੇ 50 ਲੀਟਰ ਲਾਹਣ, 12 ਬੋਤਲਾਂ ਸ਼ਰਾਬ, ਗੁਰਪਰੀਤ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਰਾਮਨਗਰ ਭੱਠਲ ਨੂੰ ਕਾਬੂ ਕਰਕੇ 50 ਲੀਟਰ ਲਾਹਣ ਅਤੇ ਮੱਖਣ ਸਿੰਘ ਪੁੱਤਰ ਜੰਗੀਰ ਸਿੰਘ ਵਾਸੀ ਰਿਊਂਦ ਕਲਾਂ ਨੂੰ ਕਾਬੂ ਕਰਕੇ 30 ਬੋਤਲਾਂ ਸ਼ਰਾਬ ਬਰਾਮਦ ਕੀਤੀ  ਹੈ।
    ਥਾਣਾ ਸਰਦੂਲਗੜ ਪੁਲਿਸ ਨੇ ਨਸ਼ਿਆਂ ਵਿਰੁੱਧ ਕਾਰਵਾਈ ਕਰਦੇ ਹੋੋਏ ਮੁਖਬਰੀ ਦੇ ਆਧਾਰ ਤੇ ਭਗਵੰਤ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਫੂਸ ਮੰਡੀ ਵਿਰੁੱਧ ਆਬਕਾਰੀ ਐਕਟ ਤਹਿਤ ਮੁਕੱਦਮਾ ਦਰਜ਼ ਕਰਵਾ ਕੇ 400 ਲੀਟਰ ਲਾਹਣ ਬਰਾਮਦ ਕੀਤੀ ਪਰ ਗਿ੍ਰਫਤਾਰੀ ਬਾਕੀ ਹੈ। ਇਸੇ ਤਰਾਂ ਸੁਰਿੰਦਰ ਸਿੰਘ ਉਰਫ ਸਿੰਦਰ ਪੁੱਤਰ ਕਾਲਾ ਸਿੰਘ ਵਾਸੀ ਝੰਡਾਂ ਕਲਾਂ ਨੂੰ ਕਾਬੂ ਕਰਕੇ 11 ਬੋਤਲਾਂ ਸ਼ਰਾਬ ,ਸਤਿਗੁਰ ਸਿੰਘ ਉਰਫ ਗੋੋਰਾ ਪੁੱਤਰ ਗੁਰਦਾਸ ਸਿੰਘ ਵਾਸੀ ਚੋੋਟੀਆਂ ਨੂੰ ਕਾਬੂ ਕਰਕੇ 9 ਬੋਤਲਾਂ ਸ਼ਰਾਬ ਸ਼ਹਿਨਾਈ (ਹਰਿਆਣਾ) ਬਰਾਮਦ ਕੀਤੀ ਹੈ। ਆਬਕਾਰੀ ਸਟਾਫ ਮਾਨਸਾ ਨੇ ਸੂਚਨਾ ਦੇ ਆਧਾਰ ਤੇ ਪ੍ਰਵੀਨ ਸਿੰਘ ਪੁੱਤਰ ਠੰਡੂ ਰਾਮ ਵਾਸੀ ਹੀਰਕੇ ਅਤੇ ਜਸਪਾਲ ਸਿੰਘ ਉਰਫ ਜੱਸੂ ਪੁੱਤਰ ਲੱਖਾ ਸਿੰਘ ਵਾਸੀ ਬਰਨ ਵਿਰੁੱਧ ਥਾਣਾ ਸਰਦੂਲਗੜ ਵਿਖੇ ਆਬਕਾਰੀ ਐਕਟ ਤਹਿਤ ਮੁਕੱਦਮਾ ਦਰਜ਼ ਕਰਾਇਆ। ਪੁਲਿਸ ਪ੍ਰਵੀਨ ਸਿੰਘ ਨੂੰ ਮੋੋਟਰਸਾਈਕਲ ਬਜਾਜ ਸਮੇਤ ਕਾਬੂ ਕਰਕੇ 36 ਬੋਤਲਾਂ ਹਰਿਆਣਾ ਦੀ ਬਰਾਮਦ ਕੀਤੀ ਅਤੇ ਜਸਪਾਲ ਸਿੰਘ ਦੀ ਗਿ੍ਰਫਤਾਰੀ ਬਾਕੀ ਹੈ।
    ਥਾਣਾ ਸਿਟੀ ਬੁਢਲਾਡਾ ਪੁਲਿਸ ਨੇ ਮੁਖਬਰੀ ਦੇ ਆਧਾਰ ਤੇ ਗੁਰਨਾਮ ਸਿੰਘ ਉਰਫ ਭਾਊ ਪੁੱਤਰ ਅਮਰਨਾਥ ਵਾਸੀ ਫੁੱਲੂਵਾਲਾ ਡੋੋਗਰਾ ਤੇ ਛਾਪਾ ਮਾਰ ਕੇ 300 ਲੀਟਰ ਲਾਹਣ, 26 ਬੋਤਲਾਂ ਸ਼ਰਾਬ ਬਰਾਮਦ ਕੀਤੀ ਪਰ ਗਿ੍ਰਫਤਾਰੀ ਬਾਕੀ ਹੈ। ਹੰਸਾ ਰਾਮ ਪੁੱਤਰ ਦੇਵ ਰਾਮ ਵਾਸੀ ਬੁਢਲਾਡਾ ਨੂੰ ਕਾਬੂ ਕਰਕੇ 9 ਬੋਤਲਾਂ ਹਰਿਆਣਾ ਦੀ ਸ਼ਰਾਬ ਅਤੇ ਲਖਨ ਕੁਮਾਰ ਪੁੱਤਰ ਜੋੋਗਿੰਦਰ ਸਿੰਘ ਵਾਸੀ ਬੁਢਲਾਡਾ ਨੂੰ ਕਾਬੂ ਕਰਕੇ 12 ਬੋਤਲਾਂ ਸ਼ਰਾਬ ਹਰਿਆਣਾ ਬਰਾਮਦ ਕੀਤੀ ਹੈ।
      ਥਾਣਾ ਸਦਰ ਮਾਨਸਾ ਪੁਲਿਸ ਨੇ ਜੀਵਨ ਸਿੰਘ ਪੁੱਤਰ ਲਾਭ ਸਿੰਘ ਵਾਸੀ ਬਰਨਾਲਾ ਵਿਰੁੱਧ ਆਬਕਾਰੀ ਐਕਟ ਤਹਿਤ ਮੁਕੱਦਮਾ ਦਰਜ਼ ਕਰਵਾ ਕੇ 50 ਲੀਟਰ ਲਾਹਣ ਬਰਾਮਦ ਕੀਤੀ ਪਰ ਗਿ੍ਰਫਤਾਰੀ ਬਾਕੀ ਹੈ। ਜੱਗਾ ਸਿੰਘ ਪੁੱਤਰ ਕੌੌਰ ਸਿੰਘ ਵਾਸੀ ਧਿੰਗੜ ਨੂੰ ਕਾਬੂ ਕਰਕੇ 50 ਲੀਟਰ ਲਾਹਣ ਤੇ 60 ਬੋਤਲਾਂ ਸ਼ਰਾਬ (ਹਰਿਆਣਾ) ਬਰਾਮਦ ਕੀਤੀ, ਗੁਰਪਰੀਤ ਸਿੰਘ ਉਰਫ ਕਾਲਾ ਪੁੱਤਰ ਪੂਹਲਾ ਸਿੰਘ ਵਾਸੀ ਭੈਣੀਬਾਘਾ ਨੂੰ ਕਾਬੂ ਕਰਕੇ 16 ਬੋਤਲਾਂ ਸ਼ਰਾਬ (ਹਰਿਆਣਾ) ਬਰਾਮਦ ਕੀਤੀ ਅਤੇ ਜੰਟਾ ਸਿੰਘ ਪੁੱਤਰ ਜੋੋਰਾ ਸਿੰਘ ਵਾਸੀ ਭੈਣੀਬਾਘਾ ਵਿਰੁੱਧ ਮੁਕੱਦਮਾ ਦਰਜ਼ ਕਰਵਾ ਕੇ 40 ਬੋਤਲਾਂ ਸ਼ਰਾਬ (ਹਰਿਆਣਾ) ਬਰਾਮਦ ਕੀਤੀ ਪਰ ਗਿ੍ਰਫਤਾਰੀ ਬਾਕੀ ਹੈ।
    ਥਾਣਾ ਸਿਟੀ-2 ਮਾਨਸਾ ਪੁਲਿਸ ਨੇ ਜਸਪਾਲ ਸਿੰਘ ਪੁੱਤਰ ਨੰਦ ਸਿੰਘ ਵਾਸੀ ਵਾਰਡ ਨੰ:6 ਮਾਨਸਾ ਨੂੰ ਕਾਬੂ ਕਰਕੇ 150 ਲੀਟਰ ਲਾਹਣ ਬਰਾਮਦ ਕੀਤੀ ਹੈ।ਥਾਣਾ ਜੌੌੜਕੀਆਂ ਪੁਲਿਸ ਨੇ ਨੈਬ ਸਿੰਘ ਪੁੱਤਰ ਜੁਗਰਾਜ ਸਿੰਘ ਵਾਸੀ ਕੁਸਲਾ ਨੂੰ ਕਾਬੂ ਕਰਕੇ 10 ਬੋਤਲਾਂ ਸ਼ਰਾਬ ਬਰਾਮਦ ਕੀਤੀ ਹੈ। ਥਾਣਾ ਝੁਨੀਰ ਪੁਲਿਸ ਨੇ ਰਾਜ ਸਿੰਘ ਪੁੱਤਰ ਨਛੱਤਰ ਸਿੰਘ ਵਾਸੀ ਭਲਾਈਕੇ ਨੂੰ ਕਾਬੂ ਕਰਕੇ 90 ਲੀਟਰ ਲਾਹਣ ਅਤੇ ਰਾਮ ਸਿੰਘ ਉਰਫ ਰਾਮਾਂ ਪੁੱਤਰ ਪਿ੍ਰਥੀ ਸਿੰਘ ਵਾਸੀ ਨੰਦਗੜ ਨੂੰ ਕਾਬੂ ਕਰਕੇ 40 ਲੀਟਰ ਲਾਹਣ ਬਰਾਮਦ ਕੀਤੀ ਹੈ। ਥਾਣਾ ਬਰੇਟਾ ਪੁਲਿਸ ਨੇ ਸੁਖਵੰਤ ਸਿੰਘ ਉਰਫ ਸੱਖੂ ਪੁੱਤਰ ਜੋੋਰਾ ਸਿੰਘ ਵਾਸੀ ਕਾਹਨਗੜ ਨੂੰ ਕਾਬੂ ਕਰਕੇ 42 ਬੋਤਲਾਂ ਸ਼ਰਾਬ (ਹਰਿਆਣਾ) ਬਰਾਮਦ ਕੀਤੀ ਹੈ। ਸੰਤ ਕੁਮਾਰ ਉਰਫ ਸੰਤੂ ਪੁੱਤਰ ਪ੍ਰਕਾਸ਼ ਚੰਦ ਵਾਸੀ ਮੌੌੜ ਮੰਡੀ ਨੂੰ ਕਾਬੂ ਕਰਕੇ 48 ਬੋਤਲਾਂ ਸ਼ਰਾਬ (ਹਰਿਆਣਾ) ਬਰਾਮਦ ਕੀਤੀ ਹੈ। ਸੱਤਪਾਲ ਸਿੰਘ ਪੁੱਤਰ ਗੁਰਨਾਮ ਸਿੰਘ ਵਾਸੀ ਗੋੋਰਖਨਾਥ ਨੂੰ ਕਾਬੂ ਕਰਕੇ 7 ਬੋਤਲਾਂ ਸ਼ਰਾਬ ਬਰਾਮਦ ਕੀਤੀ ਗਈ ਹੈ।
    ਥਾਣਾ ਸਦਰ ਬੁਢਲਾਡਾ ਪੁਲਿਸ ਨੇ ਹਾਕਮ ਸਿੰਘ ਪੁੱਤਰ ਹੰਸਾ ਸਿੰਘ ਵਾਸੀ ਬੀਰੋੋਕੇ ਕਲਾਂ ਨੂੰ ਕਾਬੂ ਕਰਕੇ 50 ਲੀਟਰ ਲਾਹਣ, ਦਰਸ਼ਨ ਸਿੰਘ ਉਰਫ ਮਰੀਜ਼ ਪੁੱਤਰ ਕਰਮ ਸਿੰਘ ਵਾਸੀ ਚੱਕ ਭਾਈਕੇ ਨੂੰ ਕਾਬੂ ਕਰਕੇ 50 ਲੀਟਰ ਲਾਹਣ ਅਤੇ ਗੁਰਦੇਵ ਸਿੰਘ ਪੁੱਤਰ ਅਤੀਆ ਖਾਨ ਵਾਸੀ ਬੀਰੋੋਕੇ ਕਲਾਂ ਵਿਰੁੱਧ ਆਬਕਾਰੀ ਐਕਟ ਤਹਿਤ ਮੁਕੱਦਮਾ ਦਰਜ਼ ਕਰਵਾ ਕੇ  25 ਲੀਟਰ ਲਾਹਣ ਬਰਾਮਦ ਕੀਤੀ ਪਰ ਗਿ੍ਰਫਤਾਰੀ ਬਾਕੀ ਹੈ। ਥਾਣਾ ਭੀਖੀ ਾ ਪੁਲਿਸ ਨੇ ਬਲਵੀਰ ਸਿੰਘ ਉਰਫ ਠੱਲੂ ਪੁੱਤਰ ਛੋੋਟਾ ਸਿੰਘ ਵਾਸੀ ਗੁੜੱਦੀ ਨੂੰ ਕਾਬੂ ਕਰਕੇ 50 ਲੀਟਰ ਲਾਹਣ ਬਰਾਮਦ ਕੀਤੀ, ਲਖਵੀਰ ਸਿੰਘ ਉਰਫ ਕਾਲਾ ਪੁੱਤਰ ਹਰਦਿੱਤ ਸਿੰਘ ਵਾਸੀ ਅਤਲਾ ਖੁਰਦ ਨੂੰ ਕਾਬੂ ਕਰਕੇ 25 ਲੀਟਰ ਲਾਹਣ, ਕੁਲਵਿੰਦਰ ਸਿੰਘ ਪੁੱਤਰ ਜਗਸੀਰ ਸਿੰਘ ਤੇ ਗੁਰਮੀਤ ਸਿੰਘ ਪੁੁੱਤਰ ਜੋਗਿੰਦਰ ਸਿੰਘ ਵਾਸੀਆਨ ਕਿਸ਼ਨਗੜ ਫਰਮਾਹੀ ਨੂੰ ਮੋੋਟਰਸਾਈਕਲ ਸਮੇਤ ਕਾਬੂ ਕਰਕੇ 24 ਬੋਤਲਾਂ ਸ਼ਰਾਬ (ਹਰਿਆਣਾ) ਬਰਾਮਦ ਕੀਤੀ ਹੈ। ਐਸ.ਐਸ.ਪੀ. ਮਾਨਸਾ ਸੁਰੇਂਦਰ ਲਾਂਬਾ ਨੇ ਨਸ਼ਿਆਂ ਖਿਲਾਫ ਕਾਰਵਾੲਂ ਜਾਰੀ ਰੱਖਣ ਦੀ ਗੱਲ ਆਖੀ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!