9.8 C
United Kingdom
Monday, June 8, 2026

More

    ਡਰੱਗ ਮਾਫੀਏ ਖਿਲਾਫ ਸਰਕਾਰ ਫੈਸਲਾਕੁੰਨ ਕਾਰਵਾਈ ਕਰੇ- ਕਰਨੈਲ ਸਿੰਘ ਪੀਰ ਮੁਹੰਮਦ

    ਚੰਡੀਗੜ੍ਹ (ਰਾਜਿੰਦਰ ਭਦੌੜੀਆ)

    ਪੰਜਾਬ ਅੰਦਰ ਜਹਿਰੀਲੀ ਸਰਾਬ ਨਾਲ ਮਰੇ 46 ਵਿਅਕਤੀਆ ਨੇ ਸਾਬਤ ਕਰ ਦਿੱਤਾ ਕਿ ਡਰੱਗ ਮਾਫੀਆ ਸਰਕਾਰ ਸਾਹਮਣੇ ਸਭ ਤੋ ਵੱਡੀ ਚਣੌਤੀ ਚੁਣੌਤੀ ਹੈ । ਇਹਨਾ ਵਿਚਾਰਾ ਦਾ ਪ੍ਰਗਟਾਵਾ ਕਰਦਿਆ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਮੁੱਖ ਬੁਲਾਰੇ ਅਤੇ ਜਨਰਲ ਸਕੱਤਰ ਸ੍ਰ ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਕਿ ਹੁਣ ਮੈਜਿਸਟਰੇਟ ਜਾਚ ਦੀ ਜਗਾ ਪੰਜਾਬ ਐਡ ਹਰਿਆਣਾ ਹਾਈਕੋਰਟ ਨੂੰ ਆਪਣੇ ਪੱਧਰ ਤੇ ਸੀਊ ਮੋਟੋ ਐਕਸ਼ਨ ਲੈਣਾ ਚਾਹੀਦਾ ਹੈ ।ਉਹਨਾ ਕਿਹਾ ਸਰਕਾਰ ਦੇ ਨੱਕ ਹੇਠ ਸਰੇਆਮ ਜ਼ਹਿਰੀਲੀ ਸ਼ਰਾਬ ਦੀਆ ਦੀਆ ਭੱਠੀਆ ਹਰੇਕ ਜਿਲੇ ਦੇ ਕਈ ਪਿੰਡਾ ਅੰਦਰ ਸਿਆਸੀ ਅਤੇ ਲੋਕਲ ਪੁਲੀਸ ਦੀ ਪੁਸਤਪਨਾਹੀ ਹੇਠ ਉਸੇ ਤਰਾ ਹੀ ਚੱਲ ਰਹੀਆ ਹਨ ਜਿਵੇ ਮਾਈਨਿੰਗ ਦਾ ਧੰਦਾ ਚੱਲ ਰਿਹਾ ਹੈ । ਉਹਨਾ ਕਿਹਾ ਕਿ ਸਰਾਬੀਆ ਨੂੰ ਸਰਾਬ ਜਹਿਰੀਲੀ ਦੇਣ ਵਾਲੇ ਸਰਗਣੇ ਖਿਲਾਫ ਸਖਤ ਕਾਰਵਾਈ ਦੀ ਲੋੜ ਹੈ ਪਰ ਪਹਿਲਾ ਦੀ ਤਰਾ ਅਖਬਾਰਾ ਦੀਆ ਸੁੱਰਖੀਆ ਕੁੱਝ ਦਿਨ ਲੱਗਣ ਤੋ ਬਾਅਦ ਫਿਰ ਇਹ ਭਿਆਨਕ ਕਾਂਡ ਦੀ ਲੰਮਾ ਸਮਾ ਜਾਚ ਚੱਲੇਗੀ ਪਰ ਡਰੱਗ ਮਾਫੀਆ ਪਹਿਲਾ ਦੀ ਤਰਾ ਆਪਣਾ ਧੰਦਾ ਚਲਾਉਂਦਾ ਨਜਰ ਆਵੇਗਾ । ਉਹਨਾ ਸਰਕਾਰ ਨੂੰ ਇਸ ਕਾਂਡ ਵਿਰੁੱਧ ਇੱਛਾ ਸਕਤੀ ਦਿਖਾਉਣ ਦੀ ਜੋਰਦਾਰ ਅਪੀਲ ਕੀਤੀ ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!