ਚੰਡੀਗੜ੍ਹ (ਰਾਜਿੰਦਰ ਭਦੌੜੀਆ)
ਸ੍ਰੌਮਣੀ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਅਤੇ ਪਾਰਟੀ ਦੇ ਮੁੱਖ ਬੁਲਾਰੇ ਅਤੇ ਜਨਰਲ ਸਕੱਤਰ ਸ੍ ਕਰਨੈਲ ਸਿੰਘ ਪੀਰ ਮੁਹੰਮਦ ਨੇ ਜਰਮਨ ਨਿਵਾਸੀ ਪ੍ਰਸਿੱਧ ਪੰਜਾਬੀ ਕਾਰੋਬਾਰੀ ਸ੍ ਗੁਰਦੀਪ ਸਿੰਘ ਰੰਧਾਵਾ ਨਾਲ ਉਹਨਾ ਦੇ ਮਾਤਾ ਜੀ ਬੀਬੀ ਨਿਰਪਾਲ ਕੌਰ ਰੰਧਾਵਾ ਦੇ ਸਦੀਵੀ ਵਿਛੋੜੇ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ । ਟਕਸਾਲੀ ਅਕਾਲੀ ਨੇਤਾਵਾ ਨੇ ਕਿਹਾ ਹੈ ਮਾਤਾ ਨਿਰਪਾਲ ਕੌਰ ਬਹੁਤ ਹੀ ਨੇਕ ਸ਼ਖਸੀਅਤ ਦੇ ਮਾਲਕ ਸਨ ਜਿੰਨਾ ਨੇ ਸਮਾਜ ਨੂੰ ਇੱਕ ਇਨਸਾਨ ਸ੍ ਗੁਰਦੀਪ ਸਿੰਘ ਰੰਧਾਵਾ ਦੇ ਰੂਪ ਵਿੱਚ ਪੈਦਾ ਕਰਕੇ ਦਿੱਤਾ । ਜਥੇਦਾਰ ਬ੍ਰਹਮਪੁਰਾ ਅਤੇ ਪੀਰਮੁਹੰਮਦ ਨੇ ਸ੍ ਗੁਰਦੀਪ ਸਿੰਘ ਰੰਧਾਵਾ ਦੇ ਮਾਤਾ ਜੀ ਪ੍ਰਤੀ ਗੁਰੂ ਚਰਨਾ ਵਿੱਚ ਅਰਦਾਸ ਕਰਦਿਆ ਵਿੱਛੜੀ ਆਤਮਾ ਨੂੰ ਆਪਣੇ ਚਰਨਾ ਵਿੱਚ ਨਿਵਾਸ ਬਖਸ਼ਣ ਦੀ ਬਿਨੈ ਬੇਨਤੀ ਕੀਤੀ ।