5.4 C
United Kingdom
Friday, March 6, 2026

More

    ਜੀਅ ਲੱਗਣਾ ਨਈਂ ਤੇਰਾ

    ਦੁੱਖਭੰਜਨ ਰੰਧਾਵਾ
    0351920036369

    ਜੀਅ ਲੱਗਣਾ ਨਈਂ ਤੇਰਾ,
    ਜੀਅ ਲੱਗਣਾ ਨਈਂ ਮੇਰਾ |
    ਦਿਨੇਂ ਦਿਸਣੈਂ ਹਨੇਰਾ,
    ਰਾਤੀਂ ਦਿਸਣੈਂ ਸਵੇਰਾ |
    ਜੀਅ ਲੱਗਣਾ ਨਈਂ ਤੇਰਾ,
    ਜੀਅ ਲੱਗਣਾ ਨਈਂ ਮੇਰਾ |

    ਕੋਈ ਪੁੱਛ ਕੇ ਤਾਂ ਦੱਸੋ,
    ਉਹਦੇ ਆਊਣ ਦੀ ਤਰੀਕ |
    ਮਰਨੋਂ ਪਹਿਲਾਂ ਮਿਲ ਜਾਵੇ,
    ਮੈਨੂੰ ਬੜੀ ਏ ਉਡੀਕ |
    ਹੁਣ ਭੁੱਲਦਾ ਕਿਉਂ ਨਈਂ,
    ਚੰਨ ਜਿਆ ਤੇਰਾ ਚਿਹਰਾ |
    ਜੀਅ ਲੱਗਣਾ ਨਈਂ ਤੇਰਾ,
    ਜੀਅ ਲੱਗਣਾ ਨਈਂ ਮੇਰਾ |

    ਕਾਵਾਂ-ਕਾਵਾਂ ਰੌਲੀ ਪਾਈ,
    ਕਿ ਤੂੰ ਆਵੇਂਗੀ ਅੱਜ |
    ਦਿਲ ਮੰਨਣਾਂ ਨਈਂ ਤੇਰਾ,
    ਕੀ ਇਹਨੂੰ ਲਾਵੇਂਗੀ ਪੱਜ |
    ਤੂੰ ਆਈ ਕਿਉਂ ਨਈਂ ਹਾਲੇ,
    ਨੀ ਕਾਂ ਵੇਖਦੈ ਬਨੇਰਾ |
    ਜੀਅ ਲੱਗਣਾ ਨਈਂ ਤੇਰਾ,
    ਜੀਅ ਲੱਗਣਾ ਨਈਂ ਮੇਰਾ |

    ਨੀ ਸਾਡੇ ਖੀਸੇ ਵਿੱਚ ਚੰਦ,
    ਚੀਸਾਂ ਹੌਕਿਆਂ ਦੇ ਕਿੱਸੇ |
    ਰੱਬਾ ਵਿਛੋੜੇ ਤੋਂ ਪਹਿਲਾਂ,
    ਆਵੇ ਮੌਤ ਸਾਡੇ ਹਿੱਸੇ |
    ਸਾਡਾ ਹੌਕਿਅਾਂ ਦਾ ਟਿੱਲਾ,
    ਸਾਡਾ ਹੰਝੂਅਾਂ ਦਾ ਡੇਰਾ |
    ਜੀਅ ਲੱਗਣਾ ਨਈਂ ਤੇਰਾ,
    ਜੀਅ ਲੱਗਣਾ ਨਈਂ ਮੇਰਾ |

    ਮੈਂ ਤੈਨੂੰ ਪਾਉਣ ਲਈ ਯਾਰਾ,
    ਅੱਗੀਂ ਆਸਣ ਵਿਛਾਵਾਂ |
    ਵਾਅ ਤੱਤੀ ਲੱਗੇ ਨਾ ਤੈਨੂੰ,
    ਇਹ ਨੇ ਮੇਰੀਅਾਂ ਦੁਅਾਵਾਂ |
    ਮੇਰੇ ਸਾਹੀਂ ਅਾ ਸਮਾਜਾ,
    ਸਾਡਾ ਈ ਜੋਗੀ ਵਾਲਾ ਫੇਰਾ |
    ਜੀਅ ਲੱਗਣਾ ਨਈਂ ਤੇਰਾ,
    ਜੀਅ ਲੱਗਣਾ ਨਈਂ ਮੇਰਾ |

    ਸੂਈ ਦੇ ਨੱਕੇ ਵਿੱਚੋਂ ਨੀ,
    ਮੈਂ ਖੁਦ ਨੂੰ ਲੰਘਾਵਾਂ |
    ਜੇ ਤੇਰਾ ਨਿਕਲੇ ਨੀ ਹੌਕਾ,
    ਤਾਂ ਮੈਂ ਥਾਂ ਈਂ ਮਰ ਜਾਵਾਂ |
    ਨੀ ਮੈਂ ਅਗਨ ਗੁਫਾ ਦੇ,
    ਵਿੱਚ ਕਰਜਾਂ ਵਸੇਰਾ |
    ਜੀਅ ਲੱਗਣਾ ਨਈਂ ਤੇਰਾ,
    ਜੀਅ ਲੱਗਣਾ ਨਈਂ ਮੇਰਾ |

    ਕਿਉਂ ਦੁੱਖਭੰਜਨ ਤੋਂ ਦੁੱਖ,
    ਤੇਰਾ ਜਰਿਆ ਨਈਂ ਜਾਦਾਂ |
    ਓ ਮਜਬੂਰ ਬੜਾ ਬੈਠਾ,
    ਕੁਝ ਕਰਿਅਾ ਨਈ ਜਾਦਾਂ |
    ਉਹਨੂੰ ਵੱਢ-ਵੱਢ ਖਾਂਦਾ,
    ਓਪਰਾ ਚਾਰ ਚੁਫੇਰਾ |
    ਜੀਅ ਲੱਗਣਾ ਨਈਂ ਤੇਰਾ,
    ਜੀਅ ਲੱਗਣਾ ਨਈਂ ਮੇਰਾ

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!