ਰਜਨੀ ਵਾਲੀਆ, ਕਪੂਰਥਲਾ
ਰੱਖੜੀ ਦੇ ਦਿਨ ਵੀਰਾ ਤੇਰੇ ਘਰ ਆਈ ਮੈਂ,
ਕਰਦੀ ਨਾ ਥੱਕਾਂ ਵੀਰਾ ਤੇਰੀ ਵਡਿਆਈ ਮੈਂ |
ਰੱਖੜੀ ਦੇ ਦਿਨ ਵੀਰਾ ਤੇਰੇ ਘਰ ਆਈ ਮੈਂ,
ਤੂੰ ਮੇਰਾ ਨਿੱਕਾ ਵੀਰਾ ਲਾਡਲਾ ਪਿਆਰਾ ਵੇ,
ਚੰਨ ਤੋਂ ਵੀ ਸੋਹਣਾ ਤੇ ਜੱਗ ਤੋਂ ਨਿਆਰਾ ਵੇ,
ਤੇਰੇ ਗਮ ਚ ਗਮ ਖੁਸੀ਼ ਵਿੱਚ ਖੁਸੀ਼ ਪਾਈ ਮੈਂ |
ਰੱਖੜੀ ਦੇ ਦਿਨ ਵੀਰਾ ਤੇਰੇ ਘਰ ਆਈ ਮੈਂ,
ਤੂੰ ਬਾਬਲੇ ਦਾ ਲਾਡਲਾ ਤੇ ਮਾਂ ਦਾ ਦੁਲਾਰਾ ਵੇ,
ਹੁਣ ਬੁੱਢੇ ਵਾਰੇ ਉਹਨਾਂ ਦਾ ਇੱਕੋ ਤੂੰ ਸਹਾਰਾ ਵੇ,
ਵੇ ਤੇਰੇ ਲਈ ਜਰ ਲਵਾਂ ਹਰ ਔਖਿਆਈ ਮੈਂ |
ਰੱਖੜੀ ਦੇ ਦਿਨ ਵੀਰਾ ਤੇਰੇ ਘਰ ਆਈ ਮੈਂ,
ਔਖੀ-ਸੌਖੀ ਵੇਲੇ ਵੀਰਾ ਕੰਮ ਮੇਰੇ ਅਾਉਦਾ ਏਂ,
ਡੋਲ ਜਾ ਜੇ ਮੈਂ ਕੋਲ ਬੈਠ ਸਮਝਾਉਦਾ ਏਂ ,
ਆਪਣੇਂ ਤਾਂ ਦਿਲ ਨੂੰ ਇੱਕੋ ਗੱਲ ਸਮਝਾਈ ਮੈਂ |
ਰੱਖੜੀ ਦੇ ਦਿਨ ਵੀਰਾ ਤੇਰੇ ਘਰ ਆਈ ਮੈਂ,
ਜਦੋਂ ਵੀ ਤੂੰ ਚੀਜ ਲੈਣ ਹੱਟੀ ਉੱਤੇ ਜਾਂਦਾ ਸੀ,
ਅੱਧੇ ਪੈਸਿਆਂ ਦੀ ਚੀਜ ਮੇਰੇ ਲਈ ਲਿਆਂਦਾ ਸੀ,
ਓ ਲਾਡਲਿਆ ਵੀਰਾ ਗੱਲ ਭੁੱਲੇ ਨਾ ਭੁਲਾਈ ਮੈਂ |
ਰੱਖੜੀ ਦੇ ਦਿਨ ਵੀਰਾ ਤੇਰੇ ਘਰ ਆਈ ਮੈਂ,
ਸੁਣ ਵੀਰਿਆ ਵੇ ਤੇਰੇ ਨਾਲ ਵਿਹੜਾ ਵੱਸਦਾ,
ਮੇਰੀ ਰੂਹ ਖਿੜ ਜਾਵੇ ਜਦੋਂ ਜਦੋਂ ਵੀ ਤੂੰ ਹੱਸਦਾ,
ਇਸੇ ਵਿਹੜੇ ਚ ਖੇਡੀ ਏਥੇ ਕੀਤੀ ਸੀ ਪੜਾਈ ਮੈਂ |
ਰੱਖੜੀ ਦੇ ਦਿਨ ਵੀਰਾ ਤੇਰੇ ਘਰ ਆਈ ਮੈਂ,
ਹੈ ਰਜਨੀ ਨੂੰ ਤੇਰੇ ਉੱਤੇ ਵੀਰਾ ਬੜਾ ਮਾਣ ਵੇ,
ਖੁਸੀ਼ਆਂ ਦੇ ਪਲ ਜਿੰਦਗੀ ਚੋਂ ਨਾ ਜਾਣ ਵੇ,
ਕਮਾ ਲਈ ਲੱਗੇ ਦਸਾਂ ਨਹੂੰਅਾਂ ਦੀ ਕਮਾਈ ਮੈਂ |
ਰੱਖੜੀ ਦੇ ਦਿਨ ਵੀਰਾ ਤੇਰੇ ਘਰ ਆਈ ਮੈਂ,