ਰਾਜਵਿੰਦਰ ਰੌਂਤਾ
ਪੁਰਾਣੇ ਸਮੇਂ ਤੋਂ
ਭੈਣਾਂ ਵੀਰਾਂ ਦੇ
ਰੱਖੜੀ ਬੰਨਦੀਆਂ
ਆਪਣੀ ਰਾਖੀ ਦਾ ਵਚਨ ਲੈਂਦੀਆ
ਨਸ਼ੇ ਚੱਲ ਪਏ
ਵਧਦੇ ਗਏ
ਤਬਾਹੀ ਵਾਲੇ
ਭਿਆਨਕ ਕਿਸਮ ਦੇ
ਫਿਰ
ਭੈਣਾਂ
ਵੀਰਾਂ ਤੋਂ
ਨਸ਼ੇ ਨਾ ਕਰਨ ਦਾ
ਵਚਨ
ਮੰਗਦੀਆਂ ਰਹਿ ਗਈਆਂ
ਪਰ ਨਸ਼ੇ ਨਾ ਛੁੱਟੇ
ਘਰ ਘਰ
ਘਰ ਕਰਦੇ ਗਏ
ਸਿਵਿਆਂ ਦੀਆਂ ਲਾਟਾਂ
ਵਧਦੀਆ
ਉੱਚੀਆਂ ਹੋਰ ਉੱਚੀਆਂ
ਹੁੰਦੀਆਂ ਗਈਆਂ
ਫੋਕੇ ਦਿਲਾਸੇ ਲਾਰੇ
ਮਿਲਦੇ ਗਏ
ਪੰਜੀਂ ਸਾਲੀ
ਉਜੜੇ ਘਰ
ਪਿੱਟੇ ਸੁਹਾਗ
ਮੁੜ ਵਸਾਉਣ ਦੇ
ਗੁਟਕਿਆਂ ਦੀਆਂ ਸੌਂਹਾਂ ਵੀ
ਵਫ਼ਾ ਨਹੀਂ ਹੋਈਆਂ
ਭਰਾਵਾ ,ਪੁੱਤਾਂ ਦੇ
ਅੱਜ ਤੋਂ ਨਸ਼ਾ ਨਾ ਕਰਨ ਦੇ
ਵਾਅਦੇ ਵਾਂਗਰਾਂ
ਦਿਨ ਬ ਦਿਨ
ਵਧਦੇ ਗਏ
ਨਸ਼ੇ ਖਾਣ ਵਾਲੇ
ਵੇਚਣ ਵਾਲੇ ਤੇ
ਵਧਦੀ ਗਈ
ਉੱਜੜੇ ਘਰਾਂ ਦੀ ਗਿਣਤੀ
ਸਿਵਿਆਂ ਦੀਆਂ ਲਾਟਾਂ
ਅਸਮਾਨ ਚੀਰਦੀਆਂ ਚੀਖਾਂ
ਹੁਣ ਭੈਣਾਂ ਅੱਕ ਗਈਆਂ
ਹਰਖ ਗਈਆਂ
ਸਿੱਧੇ ਅਸਿੱਧੇ ਨਸ਼ਿਆਂ ਲਈ
ਜੁੰਮੇਵਾਰ ਲੋਕਾਂ ਦੇ
ਬੰਨ੍ਹਣ ਗ਼ੀਆਂ
ਰੱਖੜੀ ਨੂੰ ਬੇਸ਼ਰਮੀ ਦੇ
ਕਾਲੇ ਧਾਗੇ
ਸ਼ਾਇਦ ਐਹੋ ਜਿਹੇ ਪੈਸੇ ਦੇ ਅੰਬਾਰ
ਨਿੱਤ ਦੀ ਥੂ ਥੂ
ਕੁੱਤੇ ਖਾਣੀ ਨਾਲੋਂ
ਪਸੰਦ ਆਜੇ ਦੋ ਡੰਗ ਦੀ
ਸਬਰ ਤੇ ਸਕੂਨ ਦੀ ਰੋਟੀ।।