ਰਾਵਲਪਿੰਡੀ: ਪਾਕਿਸਤਾਨ ਵਿੱਚ ਪਾਇਲਟਾਂ ਦੇ ਲਾਇਸੈਂਸਾਂ ਦੀ ਪੜਤਾਲ ਅਤੇ ਤਸਦੀਕ ਦੀ ਪ੍ਰਕਿਰਿਆ ਜਾਰੀ ਕੀਤੀ ਗਈ ਹੈ ਜਿਸ ਦੌਰਾਨ ਹਵਾਬਾਜ਼ੀ ਵਿਭਾਗ ਨੇ ਸੋਮਵਾਰ ਨੂੰ 68 ਹੋਰ ਪਾਇਲਟਾਂ ਨੂੰ ਮੁਅੱਤਲ ਕਰ ਦਿੱਤਾ ਹੈ, ਇਸ ਨਾਲ ਹਾਲ ਹੀ ਦੇ ਹਫਤਿਆਂ ਵਿੱਚ ਮੁਅੱਤਲ ਹੋਏ ਪਾਇਲਟਾਂ ਦੀ ਗਿਣਤੀ 161 ਹੋ ਗਈ ਹੈ।ਸ਼ੱਕੀ ਲਾਇਸੈਂਸ ਰੱਖਣ ਵਾਲੇ 262 ਧਾਰਕਾਂ ਵਿਚੋਂ 28 ਪਾਇਲਟਾਂ ਦੇ ਲਾਇਸੈਂਸ ਪਹਿਲਾਂ ਹੀ ਰੱਦ ਕੀਤੇ ਜਾ ਚੁੱਕੇ ਹਨ ਜਦੋਂਕਿ ਹੁਣ ਤੱਕ 161 ਪਾਇਲਟਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਬਾਕੀ 73 ਪਾਇਲਟਾਂ ਬਾਰੇ ਫੈਸਲਾ ਅਗਲੇ ਦੋ ਦਿਨਾਂ ਦੇ ਅੰਦਰ-ਅੰਦਰ ਹੋਣ ਦੀ ਉਮੀਦ ਹੈ। ਇਸ ਸੰਬੰਧ ਵਿੱਚ ਹਵਾਬਾਜ਼ੀ ਵਿਭਾਗ ਦਾ ਕਹਿਣਾ ਹੈ ਕਿ “ਦੋਹਰੀ ਜਾਂਚ” ਤੋਂ ਬਾਅਦ ਸਾਰੇ ਫੈਸਲੇ ਲਏ ਜਾ ਰਹੇ ਹਨ।ਲਾਈਸੈਂਸ ਮਾਮਲੇ ਵਿੱਚ ਫੈਡਰਲ ਹਵਾਬਾਜ਼ੀ ਮੰਤਰੀ ਗੁਲਾਮ ਸਰਵਰ ਖਾਨ ਨੇ ਨੈਸ਼ਨਲ ਅਸੈਂਬਲੀ ਵਿਚ ਐਲਾਨ ਕੀਤਾ ਸੀ ਕਿ 262 ਪਾਕਿਸਤਾਨੀ ਪਾਇਲਟਾਂ ਦੇ ਲਾਇਸੈਂਸ ਸ਼ੱਕੀ ਹੋਣ ਤੋਂ ਬਾਅਦ ਸਰਕਾਰ ਮੰਗਲਵਾਰ ਨੂੰ ਸੁਪਰੀਮ ਕੋਰਟ ਦੇ ਸਾਹਮਣੇ ਇਕ ਰਿਪੋਰਟ ਪੇਸ਼ ਕਰੇਗੀ।
ਹਾਲਾਂਕਿ, ਹਵਾਬਾਜ਼ੀ ਮੰਤਰੀ ਦੇ ਦਾਅਵੇ ਦੇ ਉਲਟ, ਪਾਕਿਸਤਾਨ ਸਿਵਲ ਹਵਾਬਾਜ਼ੀ ਅਥਾਰਟੀ ਨੇ ਹਾਲ ਹੀ ਵਿੱਚ ਐਲਾਨ ਕੀਤਾ ਹੈ ਕਿ ਜਾਰੀ ਕੀਤੇ ਸਾਰੇ ਵਪਾਰਕ / ਏਅਰਪੋਰਟ ਟਰਾਂਸਪੋਰਟ ਪਾਇਲਟ ਲਾਇਸੈਂਸ (ਸੀ ਪੀ ਐਲ / ਏਟੀਪੀਐਲ) ਸੱਚੇ ਅਤੇ ਸਹੀ ਢੰਗ ਨਾਲ ਜਾਰੀ ਕੀਤੇ ਜਾਂਦੇ ਹਨ ਅਤੇ ਪਾਇਲਟ ਲਾਇਸੈਂਸਾਂ ਵਿਚੋਂ ਕੋਈ ਵੀ ਜਾਅਲੀ ਨਹੀਂ ਹੈ।