ਨਿਹਾਲ ਸਿੰਘ ਵਾਲਾ (ਮਿੰਟੂ ਖੁਰਮੀ, ਕੁਲਦੀਪ ਗੋਹਿਲ)
ਪ੍ਰਸਿੱਧ ਗਾਇਕ ਅਜੈ ਪੱਤੋ ਐੱਸ ਸੀ ਬੀ ਸੀ ਵੈਲਫੇਅਰ ਫਰੰਟ ਮੋਗਾ ਦੇ ਜਿਲਾ ਪ੍ਰਧਾਨ ਬਣੇ ਐੱਸ ਸੀ ਬੀ ਸੀ ਵੈਲਫੇਅਰ ਫਰੰਟ ਪੰਜਾਬ ਵੱਲੋ ਸ਼੍ਰੀ ਅਜੈ ਪੱਤੋ ਨੂੰ ਮੋਗਾ ਦੇ ਜਿਲਾ ਪ੍ਰਧਾਨ ਬਣਾਇਆ ਗਿਆ ਹੈ।ਗਾਇਕ ਅਜੈ ਪੱਤੋ ਨੇ ਐੱਸ ਸੀ ਬੀ ਸੀ ਵੈਲਫੇਅਰ ਫਰੰਟ ਪੰਜਾਬ ਦੇ ਪ੍ਰਧਾਨ ਜਗਦੀਸ਼ ਸਿੰਘ ਧਾਰੀਵਾਲ ਤੇ ਐੱਸ ਸੀ ਬੀ ਸੀ ਵੈਲਫੇਅਰ ਫਰੰਟ ਪੰਜਾਬ ਦੇ ਉਪ ਪ੍ਰਧਾਨ ਮਨੋਹਰ ਧਾਰੀਵਾਲ ਦਾ ਦਿੱਲੋ ਧੰਨਵਾਦ ਕੀਤਾ ਹੈ।ਗਾਇਕ ਅਜੈ ਪੱਤੋ ਨੇ ਕਿਹਾ ਕਿ ਉਹ ਆਪਣੇ ਇਲਾਕੇ ਵਿੱਚ ਗਰੀਬ ਮੱਧ ਵਰਗ ਦੇ ਲੋਕਾਂ ਦੀਆਂ ਮੁਸਕਲਾਂ ਤੋ ਇਲਾਵਾ ਕਲਾਕਾਰ ਤੇ ਸਟੇਜ ਵਰਗ ਨਾਲ ਜੁੜੇ ਲੋਕ ਜਿਨਾ ਨੂੰ ਕਰੋਨਾ ਮਹਾਂਮਾਰੀ ਵਿਚ ਆਰਥਿਕ ਤੰਗੀ ਦਾ ਸਾਹਮਣਾ ਕਰਨਾ ਪਿਆ ਹੈ ਓਹਨਾ ਵਾਸਤੇ ਸਰਕਾਰ ਤੋਂ ਵਿਸੇਸ਼ ਪੈਕੇਜ ਦੀ ਮੰਗ ਕਰਨਗੇ। ਤਾਂ ਜੋ ਮੱਧ ਵਰਗ ਦੇ ਕਲਾਕਾਰਾਂ ਦੇ ਪਰਵਾਰਾਂ ਨੂੰ ਰਾਹਤ ਮਿਲ ਸਕੇ। ਜਿਕਰਯੋਗ ਹੈ ਕਿ ਸ਼੍ਰੀ ਅਜੈ ਪੱਤੋ ਸਮਾਜਿਕ ਕੰਮਾਂ ਤੋ ਇਲਾਵਾ ਸੰਗੀਤ ਜਗਤ ਵਿੱਚ ਆਪਣੀਆਂ ਸੇਵਾਵਾਂ ਦੇ ਰਹੇ ਹਨ।