6.9 C
United Kingdom
Saturday, March 7, 2026

More

    ਯੂਏਪੀਏ ਵਾਪਸ ਲੈਣ ਤੇ ਇਸ ਤਹਿਤ ਫੜੇ ਸਿਆਸੀ ਕੈਦੀ ਰਿਹਾ ਕਰਨ ਦੀ ਮੰਗ

    ਅਸ਼ੋਕ ਵਰਮਾ
    ਬਠਿੰਡਾ

    ਲੋਕ ਸੰਗਰਾਮ ਮੋਰਚਾ ਪੰਜਾਬ (ਆਰ.ਡੀ.ਐੱਫ.) ਸੂਬਾ ਕਮੇਟੀ ਦੇ ਸੱਦੇ ’ਤੇ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਜਨਤਕ ਸਮਾਗਮ ਦੌਰਾਨ ਮੋਦੀ ਸਰਕਾਰ ਦੀ ਅਰਥੀ ਸਾੜੀ ਅਤੇ ਸ਼ਹੀਦਾਂ ਵੱਲੋਂ ਦਿਖਾਏ ਰਸਤੇ ਤੇ ਚੱਲਣ ਦਾ ਸੱਦਾ ਦਿੱਤਾ। ਸਮਾਗਮ ਦੀ ਸ਼ੁਰੂਆਤ ਸ਼ਹੀਦ ਊਧਮ ਸਿੰਘ ਤੇ ਹੁਣ ਤੱਕ ਦੇ ਇਨਕਲਾਬੀ ਜਮਹੂਰੀ ਅਤੇ ਕੌਮੀ ਮੁਕਤੀ ਲਹਿਰਾਂ ਦੇ ਸ਼ਹੀਦਾਂ ਨੂੰ ਜਗਸੀਰ ਮਹਿਰਾਜ ਦੇ ਸ਼ਰਧਾਜਲੀ ਗੀਤ ’ਤੇ ਦੋ ਮਿੰਟ ਦਾ ਮੋਨ ਧਾਰ ਕੇ ਸ਼ਰਧਾਂਜਲੀ ਦੇਣ ਨਾਲ ਸ਼ੁਰੂ ਹੋਇਆ।
              ਮੀਟਿੰਗ ਨੂੰ ਸੰਬੋਧਨ ਕਰਦਿਆਂ ਲੋਕ ਸੰਗਰਾਮ ਮੋਰਚਾ ਪੰਜਾਬ ਦੇ ਪ੍ਰਚਾਰ ਸਕੱਤਰ ਲੋਕ ਰਾਜ ਮਹਿਰਾਜ ਨੇ ਕਿਹਾ ਕਿ ਅੱਜ ਹਾਲਾਤ ਬਿਲਕੁਲ 1919 ਵਾਲੇ ਬਣੇ ਹੋਏ ਹਨ। ਉਸ ਸਮੇਂ ਵੀ ਅੰਗਰੇਜ ਹਕੂਮਤ ਨੇ  ਭਾਰਤੀ ਲੋਕਾਂ ਦੀ ਜੁਬਾਨ ਬੰਦੀ ਲਈ, ਕਾਲੇ ਕਾਨੂੰਨਾਂ (ਰੋਲਟ ਐਕਟ ਵਰਗੇ) ਨੂੰ ਲਾਗੂ ਕਰਨ ਖਿਲਾਫ ਜਲਿਆਂ ਵਾਲੇ ਬਾਗ ਵਿੱਚ ਲੋਕਾਂ ਦਾ ਕਤਲੇਆਮ ਕੀਤਾ ਸੀ। ਉਨਾਂ ਆਖਿਆ ਕਿ ਅੱਜ ਜਿੱਥੇ ਮੋਦੀ ਹਕੂਮਤ ਨਿੱਜੀਕਰਨ, ਉਦਾਰੀਕਰਨ ਅਤੇ ਸੰਸਾਰੀਕਰਨ ਰਾਹੀਂ ਦੇਸ਼ ਦੀ ਹਰ ਚੀਜ ਕਾਰਪੋਰੇਟ ਘਰਾਣਿਆਂ ਹਵਾਲੇ ਕਰ ਰਹੀ ਹੈ ;ਉੱਥੇ ਇਸ ਦਾ ਵਿਰੋਧ ਕਰਨ ਵਾਲਿਆਂ ਨੂੰ ਯੂ.ਏ.ਪੀ.ਏ. ਵਰਗੇ ਕਾਲੇ ਕਾਨੂੰਨਾਂ ਤਹਿਤ ਦੇਸ਼ ਧ੍ਰੋਹੀ ਬਣਾ ਕੇ ਜੇਲਾਂ ਵਿੱਚ ਸੜਨ ਮਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ। ਇਸੇ ਨੀਤੀ ਤਹਿਤ ਕਾਮਰੇਡ ਵਰਵਰਾ ਰਾਓ ਸਮੇਤ ਲਗਭਗ ਡੇਢ ਦਰਜਨ ਬੁੱਧੀਜੀਵੀਆਂ,ਵਕੀਲਾਂ,ਪ੍ਰੋਫੈਸਰਾਂ,ਮਨੁੱਖੀਅਧਿਕਾਰ ਕਾਰਕੁੰਨਾ, ਸਮਾਜਿਕ ਕਰਮੀਆਂ ਸਮੇਤ ਧਾਰਮਿਕ ਘੱਟ ਗਿਣਤੀ ਨੌਜੁਆਨ ਜੇਲਾਂ ਵਿੱਚ ਬੰਦ ਕੀਤੇ ਹੋਏ ਹਨ। ਉਨਾਂ ਦੱਸਿਆ ਕਿ ਦਿੱਲੀ ਯੂਨੀਵਰਸਿਟੀ ਦੇ ਪ੍ਰੋ. ਹਨੀ ਬਾਬੂ ਦੀ ਤਾਜਾ ਗਿ੍ਰਫਤਾਰੀ ਦੱਸਦੀ ਹੈ ਕਿ ਇਹ ਸਿਲਸਲਾ ਨਿਰੰਤਰ ਜਾਰੀ ਹੈ।
                        ਲੋਕ ਸੰਗਰਾਮ ਮੋਰਚਾ ਆਗੂ ਨੇ ਇਸ ਕਾਲੇ ਕਾਨੂੰਨ ਨੂੰ ਵਾਪਸ ਲੈਣ ਅਤੇ ਇਸ ਤਹਿਤ ਹੁਣ ਤੱਕ ਗਿ੍ਰਫਤਾਰ ਕੀਤੇ ਸਾਰੇ ਸਿਆਸੀ ਕੈਦੀਆਂ ਸਮੇਤ ਕਰੋਨਾਂ ਦੀ ਬਿਮਾਰੀ ਕਾਰਨ ਮੌਤ ਨਾਲ ਜੂਝ ਰਹੇ ਲੋਕ ਆਗੂ ਵਰਵਰਾ ਰਾਓ ਨੂੰ ਰਿਹਾਅ ਕਰਨ ਦੀ ਮੰਗ ਕੀਤੀ ਹੈ। ਇਸ ਮੌਕੇ  ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਦੇ ਸੂਬਾ ਪ੍ਰਧਾਨ ਸੁਰਜੀਤ ਸਿੰਘ ਫੂਲ ਨੇ ਕਿਹਾ ਕਿ ਸ਼ਹੀਦ ਉਧਮ ਸਿੰਘ ਨੂੰ ਸ਼ਰਧਾਂਜਲੀ ਇਹੀ ਹੋਵੇਗੀ ਕਿ ਮੋਦੀ ਹਕੂਮਤ ਦੇ ਫਾਸ਼ੀ ਹੱਲੇ ਖਿਲਾਫ ਵਿਸ਼ਾਲ ਲੋਕ ਲਹਿਰ ਉਸਾਰੀ ਜਾਵੇ। ਮੀਟਿੰਗ ਨੂੰ ਕ੍ਰਾਂਤੀਕਾਰੀ ਪੇਂਡੂ ਮਜਦੂਰ ਯੂਨੀਅਨ ਦੇ ਇਲਾਕਾ ਰਾਮਪੁਰਾ ਫੂਲ ਦੇ ਪ੍ਰਧਾਨ ਜਗਸੀਰ ਮਹਿਰਾਜ ਨੇ ਸੰਬੋਧਨ ਕੀਤਾ। ਭਾਰਤੀ ਕਿਸਾਨ ਯੂਨੀਅਨ(ਕ੍ਰਾਂਤੀਕਾਰੀ ) ਦੇ ਜਿਲਾ ਪ੍ਰਧਾਨ ਪ੍ਰਸ਼ੋਤਮ ਮਹਿਰਾਜ ਨੇ ਕੇਂਦਰ ਦੀ ਮੋਦੀ ਸਰਕਾਰ ਨੂੰ ਜਿਨਸਾਂ ਦੇ ਮੰਡੀਕਰਨ ਸਮੇਤ ਤਿੰਨ ਹੋਰ  ਬਿੱਲ ਲਾਗੂ ਕਰਨ ਖਿਲਾਫ ਸੰਘਰਸ਼ ਜਾਰੀ ਰੱਖਣ ਦਾ ਸੱਦਾ ਦਿੱਤਾ।  ਮੀਟਿੰਗ ਦੀ ਕਾਰਵਾਈ ਲੋਕ ਸੰਗਰਾਮ ਮੋਰਚਾ ਪੰਜਾਬ ਦੇ ਮੀਤ ਪ੍ਰਧਾਨ ਬਲਵੰਤ ਮਹਿਰਾਜ ਨੇ ਚਲਾਈ।     

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!