9.6 C
United Kingdom
Monday, May 20, 2024

More

    ਕਾਵਿ ਰੇਖਾ ਚਿੱਤਰ- ਡਾ. ਸੀਮਾ ਭਾਟੀਆ

    ਐਸ ਡੀ ਕਾਲਜ ਮੋਗਾ ਦੇ ਵਿੱਚ ਡਾ,
    ਸੀਮਾ ਭਾਟੀਆ ਹਿੰਦੀ ਦਾ ਦੇਣ ਗਿਆਨ |
    ਜੀ ਬਹੁਪੱਖੀ ਸਖਸੀ਼ਅਤ ਪੀ ਐਚ ਡੀ ,
    ਹਿੰਦੀ ਦੀ ਕੀਤੀ ਤੇ ਉਹ ਨੇ ਬੜੇ ਮਹਾਨ |

    ਜੋ ਹੁੰਦੇ ਚੰਗੇ ਗੁਣ ਇਨਸਾਨਾਂ ਅੰਦਰ,
    ਉਹ ਸਭ ਨੇਂ ਇਹਨਾਂ ਵਿੱਚ ਮੌਜੂਦ |
    ਸਿਰੜੀ,ਸਿਦਕੀ,ਹਿੰਮਤੀ,ਜਿੰਦਾਦਿਲ,
    ਰਹਿਣਾ ਵੱਡੀ ਗੱਲ ਫੌਲਾਦ ਜਿਹਾ ਵਜੂਦ |
    ਸਾਹਮਣੇ ਹੋਵਣ ਜਦੋਂ ਇੰਝ ਲਗਦੈ ਦਿਲ,
    ਨੂੰ ਜਿਉਂ ਖੁਦ ਅ ਗਏ ਨੇਂ ਭਗਵਾਨ |
    ਐਸ ਡੀ ਕਾਲਜ ਮੋਗਾ ਦੇ ਵਿੱਚ ਡਾ,
    ਸੀਮਾ ਭਾਟੀਆ ਹਿੰਦੀ ਦਾ ਦੇਣ ਗਿਆਨ |

    ਬਿਨ ਧੀਆਂ ਦੇ ਕਾਹਦਾ ਜੀਣਾ ਸਾਰੇ ਰੰਗ ਬੇਰੰਗੇ
    ਜਾ ਵਿੱਚ ਕਨੇਡਾ ਧੀ ਅਨਮੋਲ ਨੇ ਪੈਰ ਜਮਾਏ |
    ਧੀ ਤਨੂੰ ਤੇ ਰੋਹਨ ਪੜਦੇ ਵੱਡੀਆਂ ਵਿੱਚ ਜਮਾਤਾਂ,
    ਅੰਮੀ ਉਸਦੀ ਸੌ-ਸੌ ਵਾਰੀ ਰੱਬੀ ਸੁ਼ਕਰ ਮਨਾਏ |
    ਆਇਓ ਕਦੀ ਮੇਰੇ ਵੀ ਵਿਹੜੇ ਤੁਸੀਂ ਸਭ,
    ਰੱਬੀ ਰੂਹੋ ਮੇਰੇ ਘਰ ਬਣਕੇ ਖਾਸ ਮਹਿਮਾਨ |
    ਐਸ ਡੀ ਕਾਲਜ ਮੋਗਾ ਦੇ ਵਿੱਚ ਡਾ,
    ਸੀਮਾ ਭਾਟੀਆ ਹਿੰਦੀ ਦਾ ਦੇਣ ਗਿਆਨ |

    ਇਹਨਾਂ ਦੇ ਸ਼ਬਦ ਕਹੇ ਸਭ ਬੇਸ਼ਕੀਮਤੀ,
    ਤੇ ਬਣ-ਬਣ ਡਾਰਾਂ ਮੌਲਣ ਵਿੱਚ ਹਵਾਵਾਂ |
    ਹੁੰਦੀਆਂ ਕਰਮਾਂ ਵਾਲਿਆਂ ਦੇ ਹੀ ਹਿੱਸੇ ,
    ਐਸੇ ਫੱਕਰ ਲੋਕਾਂ ਦੀਆਂ ਅਨਮੋਲ ਦੁਆਵਾਂ |
    ਸਿੱਖੀਏ ਇਹਨਾਂ ਤੋਂ ਰਿਸ਼ਤੇ ਬਣਾ ਕੇ
    ਪਾਲਣੇਂ ਤੇ ਫਿਰ ਹੋਣਾ ਉਹਨਾਂ ਤੋਂ ਕੁਰਬਾਨ |
    ਐਸ ਡੀ ਕਾਲਜ ਮੋਗਾ ਦੇ ਵਿੱਚ ਡਾ,
    ਸੀਮਾ ਭਾਟੀਆ ਹਿੰਦੀ ਦਾ ਦੇਣ ਗਿਆਨ |

    ਹਰ ਦਿਨ ਨਵਾਂ ਸਵੇਰਾ ਚੜ੍ਹਦਾ ਹਰ ਮੁਸ਼ਕਿਲ,
    ਨਾਲ ਲੜਨਾ ਪੈਂਦਾ ਰਚਣ ਲਈ ਇਤਿਹਾਸ |
    ਖੁਸ਼ ਰਹਿਣਾ ਸਦਾ ਤੇ ਖੁਸ਼ ਰੱਖਣਾ ਸਿਖਿਆ,
    ਕਦੇ ਕਿਸੇ ਨੂੰ ਵੀ ਹੋਣ ਨਈਂ ਦਿੱਤਾ ਉਦਾਸ |
    ਲੋੜ ਪੈਣ ਤੇ ਗਰੀਬਾਂ ਤੇ ਮਜ਼ਲੂਮਾਂ ਤਾਈਂ,
    ਤੁਸੀਂ ਕੁਝ ਨਾ ਕੁਝ ਕਰਦੇ ਰਹਿੰਦੇ ਓ ਦਾਨ |
    ਐਸ ਡੀ ਕਾਲਜ ਮੋਗਾ ਦੇ ਵਿੱਚ ਡਾ,
    ਸੀਮਾ ਭਾਟੀਆ ਹਿੰਦੀ ਦਾ ਦੇਣ ਗਿਆਨ |

    ਬਿਹਤਰ ਕਈ ਭਾਸ਼ਾਵਾਂ ਜਾਨਣ ਵਾਲੇ,
    ਅਧਿਐਨ ਹੀ ਕਰਦੇ ਰਹਿਣ ਹਮੇਸ਼ਾ|
    ਓਸ ਖੁਦਾ ਦੀ ਰਜ਼ਾ ਚ ਰਹਿੰਦੇ ਤੇ,
    ਉਸ ਤੋਂ ਹੀ ਡਰਦੇ ਰਹਿਣ ਹਮੇਸ਼ਾਂ |
    ਹਰ ਵਿਦਾ ਦੇ ਵਿੱਚ ਸੰਪੂਰਨ ਲਗਦੇ ਨੇ,
    ਤੇ ਸਾਹਿਤ ਸਭਾਵਾਂ ਵੱਲੋਂ ਮਿਲੇ ਕਈ ਸਨਮਾਨ|
    ਐਸ ਡੀ ਕਾਲਜ ਮੋਗਾ ਦੇ ਵਿੱਚ ਡਾ,
    ਸੀਮਾ ਭਾਟੀਆ ਹਿੰਦੀ ਦਾ ਦੇਣ ਗਿਆਨ |

    ਦਰ ਭੁੱਖੇ ਕਿਸੇ ਗਰੀਬ ਆਏ ਨੂੰ,
    ਤੁਸੀਂ ਆਪਣੇਂ ਹੱਥੀਂ ਹੋ ਭੋਜ ਕਰਾਉਂਦੇ |
    ਉਹਨਾਂ ਨੂੰ ਸਰਦੀ ਦੇ ਵਿੱਚ ਲੋਈਆਂ ਦੇਂਦੇ,
    ਦੁੱਖਭੰਜਨਾਂ ਤੇ ਜੋ-ਜੋ ਵੀ ਉਹ ਚਾਹੁੰਦੇ |
    ਮੈਨੂੰ ਜਦੋਂ ਮਿਲੀ ਅਸੀਸ ਇਹਨਾਂ ਦੇ ਕੋਲੋਂ,
    ਤੇ ਮੇਰੇ ਸਭ ਪੂਰੇ ਹੋ ਗਏ ਅਰਮਾਨ |
    ਐਸ ਡੀ ਕਾਲਜ ਮੋਗਾ ਦੇ ਵਿੱਚ ਡਾ,
    ਸੀਮਾ ਭਾਟੀਆ ਹਿੰਦੀ ਦਾ ਦੇਣ ਗਿਆਨ |

    PUNJ DARYA

    Leave a Reply

    Latest Posts

    error: Content is protected !!