22.5 C
United Kingdom
Sunday, June 21, 2026

More

    ਕੁਰਬਾਨੀ

    ਆਣ ਕਸ਼ਮੀਰੀ ਪੰਡਤਾਂ ਗੁਰੂ ਜੀ ਨੂੰ,ਆਪਣਾ ਦਰਦ ਸੁਣਾਇਆ|
    ਔਰੰਗਜੇਬ ਨੇ ਧਰਮ ਬਦਲਣ ਲਈ ਡਾਹਢਾ ਕਹਿਰ ਮਚਾਇਆ|

    ਦੁੱਖੜਾ ਸੁਣ ਗੁਰੂ ਜੀ ਦਾ ਚਿਹਰਾ ਭਖ਼ ਕੇ ਹੋਇਆ ਲਾਲ|
    ਸੀਸ ਦੀ ਕੁਰਬਾਨੀ ਸੁਣ,ਰਤਾ ਨਾ ਕੀਤਾ ਗੋਬਿੰਦ ਮਲਾਲ|

    ਸਿੱਖ ਇਤਿਹਾਸ ਲੱਖਾਂ ਕੁਰਬਾਨੀਆਂ ਦੇ ਨਾਲ਼ ਹੈ ਜੜਿਆ|
    ਚਾਂਦਨੀ ਚੌਂਕ ਦਿੱਲੀ ‘ਚ ਸੀ ਸੀਸ,ਭੇਂਟ ਗੁਰੂ ਦਾ ਚੜਿਆ|

    ਧੰਨ-ਧੰਨ ਗੁਰੂ ਤੇਗ ਬਹਾਦੁਰ,ਧੰਨ ਸੀ ਤੇਰੀ ਕੁਰਬਾਨੀ|
    ਅਦੁੱਤੀ ਸ਼ਹਾਦਤ ਦੇ ਗਈ ਸੰਸਾਰ ਨੂੰ,ਸੇਧ ਇੱਕ ਲਾਸਾਨੀ|

    ‘ਜਲੰਧਰੀ’ ਸੱਚੀਆਂ ਸ਼ਹਾਦਤਾਂ ਦਾ,ਮੁੱਲ ਸਦਾ ਹੀ ਪੈਂਦਾ |
    ਕੁੱਲ ਜਹਾਨ ਹੀ ਨੌਵੇਂ ਗੁਰੂ ਨੂੰ,ਹਿੰਦ ਦੀ ਚਾਦਰ ਕਹਿੰਦਾ |

    ਅਮਨਦੀਪ ਕੌਰ ਜਲੰਧਰੀ
    88720-40085

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!