17 C
United Kingdom
Sunday, June 21, 2026

More

    ਵਿਸ਼ਵ ਕੁਦਰਤ ਸੰਭਾਲ ਦਿਵਸ ਨੂੰ ਸਮਰਪਿਤ ਗੋ ਗ੍ਰੀਨ ਐਸੋਸੀਏਸ਼ਨ ਵੱਲੋਂ ਬੂਟੇ ਲਗਾਏ ਗਏ

    ਮਹਿਲ ਕਲਾਂ 30 ਜੁਲਾਈ (ਜਗਸੀਰ ਸਿੰਘ ਧਾਲੀਵਾਲ ਸਹਿਜੜਾ)

    ਵਿਸ਼ਵ ਕੁਦਰਤ ਸੰਭਾਲ ਦਿਵਸ ਨੂੰ ਸਮਰਪਿਤ ਗੋ ਗ੍ਰੀਨ ਐਸੋਸੀਏਸ਼ਨ (ਰਜਿ) ਪੰਜਾਬ ਵਲੋਂ ਅੱਜ ਪੰਜਾਬ ਦੇ ਵੱਖ ਵੱਖ ਖੇਤਰਾਂ ਵਿਚ ਬੂਟੇ ਲਗਾਏ ਗਏ। ਜਾਣਕਾਰੀ ਦੇਂਦਿਆਂ ਗੋ ਗ੍ਰੀਨ ਐਸੋਸੀਏਸ਼ਨ (ਰਜਿ) ਪੰਜਾਬ ਦੇ ਸੰਸਥਾਪਕ ਤੇ ਪ੍ਰਧਾਨ ਦਲਵੀਰ ਸਿੰਘ ਸੋਮਲ ਨੇ ਕਿਹਾ ਕਿ ਇਸ ਸਮੇਂ ਦੌਰਾਨ ਜਿਥੇ ਸਾਰਾ ਸੰਸਾਰ ਕੋਰੋਨਾ ਬਿਮਾਰੀ ਨਾਲ ਲੜ ਰਿਹਾ ਹੈ ਅਤੇ ਇਸ ਤੋਂ ਨਿਜਾਤ ਪਾਉਣ ਲਈ ਇਸਦੀ ਦਵਾਈ ਬਣੋਂਨ ਵਿਚ ਕਾਰਜਸ਼ੀਲ ਯਤਨ ਕੀਤੇ ਜਾ ਰਹੇ ਹਨ । ਓਥੇ ਓਨਾ ਹੀ ਜਰੂਰੀ ਵਾਤਾਵਰਨ ਨੂੰ ਹਰਾ ਭਰਾ ਬਣਾਈ ਰੱਖਣਾ ਹੈ। ਓਨਾ ਦੱਸਿਆ ਕਿ ਅੱਜ ਗੋ ਗ੍ਰੀਨ ਐਸੋਸੀਏਸ਼ਨ (ਰਜਿ) ਪੰਜਾਬ ਦੀਆਂ ਬਾਕੀ ਕਈ ਇਕਾਈਆਂ ਵਲੋਂ ਪੂਰੇ ਪੰਜਾਬ ਵਿਚ ਬੂਟੇ ਲਗਾਏ ਗਏ ਤੇ ਓਨਾ ਦੀ ਸਾਂਭ ਸੰਭਾਲ ਕਰਨ ਦਾ ਵੀ ਫੈਸਲਾ ਲਿਆ। ਜਿਨ੍ਹਾਂ ਵਿਚੋਂ ਵਿਸੇਸ ਤੋਰ ਤੇ ਬਰਨਾਲਾ ਯੂਨਿਟ ਵਿਚ ਮਾਸਟਰ ਹਰਵਿੰਦਰ ਸਿੰਘ, ਫਾਜਿਲਕਾ ਯੂਨਿਟ ਵਿਚ ਮਾਸਟਰ ਸਰਵਣ ਸਿੰਘ, ਡਾ, ਮੁਖਤਿਆਰ ਸਿੰਘ, ਡਾ. ਛਿੰਦਰ ਸਿੰਘ, ਡਾ ਦਰਵਾਰ ਸਿੰਘ, ਬਠਿੰਡਾ ਯੂਨਿਟ ਵਿਚ ਪੂਜਾ ਸ਼ਰਮਾ, ਪਟਿਆਲਾ ਯੂਨਿਟ ਵਿਚ ਪਰਮਿੰਦਰ ਸਿੰਘ, ਲੁਧਿਆਣਾ ਯੂਨਿਟ ਵਿਚ ਬਲੋਸਮ ਵਰਮਾ, ਖੰਨਾ ਯੂਨਿਟ ਵਿਚ ਮਨਪ੍ਰੀਤ ਸਿੰਘ, ਰੋਪੜ ਯੂਨਿਟ ਵਿਚ ਨਵਪ੍ਰੀਤ ਕੌਰ, ਜਲੰਧਰ ਯੂਨੀਟ ਵਿਚ ਨਿਤਿਨ ਘਈ, ਡੱਬਵਾਲੀ ਯੂਨਿਟ ਵਿਚ ਸਰੋਜ ਰਾਣੀ, ਸੁਨਾਮ ਯੂਨੀਟ ਵਿਚ ਬਲਜੀਤ ਸਿੰਘ, ਫ਼ਿਰੋਜ਼ਪੁਰ ਯੂਨਿਟ ਵਿਚ ਲਵਿੰਦਰ ਕੌਰ, ਮੁਕਤਸਰ ਯੂਨਿਟ ਵਿਚ ਡਾ, ਹਰਪੀਤ ਸਿੰਘ, ਡਾ. ਮਨਪ੍ਰੀਤ ਸਿੰਘ, ਮਲੇਰਕੋਟਲਾ ਯੂਨਿਟ ਮਨਪ੍ਰੀਤ ਸਿੰਘ ਮਤੋਈ, ਹੁਸ਼ਿਆਰਪੁਰ ਯੂਨਿਟ ਵਿਚ ਸਮੋਨੀ ਰਲਮਿਲੇ, ਪ੍ਰਿਅਗਯਾ ਸ਼ਰਮਾ ਹਿਮਾਚਲ ਪ੍ਰਦੇਸ਼ ਯੂਨਿਟ ਅਤੇ ਸੰਗਰੂਰ ਯੂਨਿਟ ਵਿਚ ਐਸੋਸੀਏਸ਼ਨ ਦੇ ਪ੍ਰਧਾਨ ਦਲਵੀਰ ਸਿੰਘ ਸੋਮਲ ਵਲੋਂ ਬੂਟੇ ਲਗਾਏ ਗਏ । ਇਸ ਮੌਕੇ ਦਲਵੀਰ ਸਿੰਘ ਸੋਮਲ ਨਾਲ ਭਤੀਜੀ ਗੁਰਲੀਨ ਕੌਰ (ਕੋ ਫਾਊਂਡਰ) ਕੁਲਵੀਰ ਸਿੰਘ ਖੇੜੀ ਸ ਦਿਲਪ੍ਰੀਤ ਸਿੰਘ ਸਬ ਇੰਸਪੈਕਟਰ ਪੰਜਾਬ ਪੁਲਿਸ,  ਕੰਨਗੋ ਬੂਟਾ ਸਿੰਘ ਰਾਏ, ਹਰਦੇਵ ਪਟਵਾਰੀ, ਪ੍ਰਵੀਨ ਸਿੰਘ (ਮਾਲਿਕ ਬ੍ਰਾਂਡ ਵੀਨਸ ਪੰਜਾਬ) ਲਖਵਿੰਦਰ ਸਿੰਘ (ਪ੍ਰਧਾਨ ਯੂਥ ਭਗਤ ਸਿੰਘ ਕਲੱਬ), ਰਣਬੀਰ ਸਿੰਘ, ਕਰਨਪ੍ਰੀਤ ਸਿੰਘ, ਗੌਰਵ ਬਾਵਾ, ਗੁਰਵਿੰਦਰ ਸਿੰਘ, ਸੁਖਦੇਵ ਸਿੰਘ (pspcl) , ਤਨਵੀਰ ਸਿੰਘ ਲਾਂਬਾ ਅਤੇ ਗੋ ਗ੍ਰੀਨ ਐਸੋਸਿਏਸ਼ਨ (ਰਜਿ) ਪੰਜਾਬ ਦੇ ਹੋਰ ਮੈਬਰ ਸ਼ਾਮਿਲ ਹੋਏ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!