ਮੋਹ ਮਮਤਾ ਦੇ ਰਿਸ਼ਤੇ ਟੁੱਟੇ
ਖੂਨ ਦੇ ਰਿਸ਼ਤੇ ਪੈ ਗੲੇ ਫ਼ਿੱਕੇ
ਭੁੱਲ ਗੲੀ, ਛਾਤੀ ਨਾਲ ਲਾਕੇ ਜਿਹੜੇ ਲਾਡ ਲਡਾਏ ਸੀ
ਇੱਕ ਰਿਸ਼ਤੇ ਦੀ ਖਾਤਰ, ਤੂੰ ਕਿੳੁਂ ਦਗੇ ਕਮਾਏ ਸੀ।
ਗਿੱਲੀ ਥਾਂ ਤੋਂ ਚੁੱਕ ਕੇ,ਸੁੱਕੀ਼ ਥਾਂ ਤੇ ਪਾਇਆ ਸੀ
ਛਾਤੀ ਨਾਲ ਲਾਕੇ ਮਾਂ ਨੇ ਦੁੱਧ ਚੁੰਘਾਇਆ ਸੀ
ਪਿਓ ਨੇ ਕੰਧਾੜੇ ਚੁੱਕ ਕੇ ਤੈਨੂੰ ਸੁਪਨੇ ਵਿਖਾਏ ਸੀ
ਮੁੰਹ ਦੀਆਂ ਬੁਰਕੀਆਂ ਦੇਕੇ, ਤੇਰੇ ਸ਼ਾਹ ਵਧਾਏ ਸੀ
ਇੱਕ ਰਿਸ਼ਤੇ ਦੀ ਖਾਤਰ ਤੂੰ ਕਿੳੁਂ ਦਗੇ ਕਮਾਏ ਸੀ ।।
ਸਾਡੇ ਘਰ ਨੂੰ ਨਜ਼ਰਾਂ ਲੱਗੀਆ , ਜ਼ਮਾਨੇ ਨੂੰ ਭੈੜਾਂ ਵੱਗੀਆਂ
ਚੰਗੇ ਵਰ ਲੱਭਦੇ ਮਾਪੇ, ਧੀਆਂ ਨੂੰ ਕੌਣ ਸਮਝਾਵੇ ਜੀ
ਜਵਾਨ ਹੁੰਦੀ ਧੀ ਵੱਲ ਵੇਖ ਮਾਂ,ਪਿਓ ਘਬਰਾਏ ਜੀ
ਤੁਹਾਡੇ ਲਈ ਅੱਖਾਂ ਦੇ ਵਿੱਚ ਮਾਂਪਿਆਂ ਨੇ ਸੁਪਨੇ ਸਜਾਏ ਸੀ
ਇੱਕ ਰਿਸ਼ਤੇ ਦੀ ਖਾਤਰ ਤੂੰ ਕਿੳੁਂ ਦਗੇ ਕਮਾਏ ਸੀ।।
ਅੱਖਾ ਨੀਵੀਆਂ, ਨਜ਼ਰਾਂ ੳੱੱਚੀਆਂ
ਬਣ ਜਾਓ, ਸੋਹਣੀਆਂ ਬੀਬੀਆਂ ਬੱਚੀਆਂ
ਚੌੜੀਆਂ ਛਾਤੀਆਂ ਵਾਲੇ ਵੀਰਾਂ,ਦੀ ਜ਼ਿੰਦਗੀ ਨਾਂ ਨਰਕ ਬਣਾਓ ਜੀ
ਪਾ ਲਾਓ ਸ਼ਰਮ ਹਯਾ ਦਾ ਗਹਿਣਾ, ਫਿਰ ਨਾਂ ਘਬਰਾਓ ਜੀ
ਇੱਕ ਰਿਸ਼ਤੇ ਦੀ ਖਾਤਰ ਨਾਂ ਦਗੇ ਕਮਾਓ ਜੀ ।।
ਮਾਸਟਰ ਕੁੱਲ ਭੂਸ਼ਨ ਸਲੋਤਰਾ
ਕਾਦੀਆਂ (ਗੁਰਦਾਸਪੁਰ)
9780418357