17 C
United Kingdom
Sunday, June 21, 2026

More

    ਅਸਲਾ ਲਾਇਸੰਸ ਧਾਰਕ ਨਹੀਂ ਰੱਖ ਸਕਣਗੇ 2 ਤੋਂ ਵੱਧ ਹਥਿਆਰ- ਡੀਸੀ ਮੋਗਾ

    ਨਿਯਮਾਂ ਦੀ ਉਲੰਘਣਾ ‘ਤੇ ਹੋਵੇਗੀ ਸਖਤ ਕਾਰਵਾਈ

    ਮੋਗਾ/ਨਿਹਾਲ ਸਿੰਘ ਵਾਲਾ, 30 ਜੁਲਾਈ (ਖੁਰਮੀ, ਕੁਲਦੀਪ, ਜਗਵੀਰ)

    ਪੰਜਾਬ ਸਰਕਾਰ ਨੇ ਆਰਮਜ਼ ਐਕਟ 1959 ਦੀ ਧਾਰਾ 3(3) ਵਿਚ ਸੋਧ ਕਰ ਕੇ ਫੈਸਲਾ ਲਿਆ ਹੈ ਕਿ ਹੁਣ ਕੋਈ ਅਸਲਾ ਲਾਇਸੰਸ ਧਾਰਕ 2 ਤੋਂ ਵੱਧ ਅਸਲੇ ਆਪਣੇ ਪਾਸ ਨਹੀਂ ਰੱਖ ਸਕਦਾ। ਜੇਕਰ ਕਿਸੇ ਅਸਲਾ ਲਾਇਸੰਸ ਧਾਰਕ ਪਾਸ 2/ 3 ਅਸਲੇ ਹਨ ਤਾਂ ਉਸਨੂੰ ਬਾਕੀ ਅਸਲੇ ਆਪਣੇ ਨਜ਼ਦੀਕੀ ਪੁਲਸ ਸਟੇਸ਼ਨ ਜਾਂ ਅਸਲਾ ਡੀਲਰ ਕੋਲ ਜਮਾ ਕਰਵਾਉਣੇ ਲਾਜ਼ਮੀ ਹਨ। ਇਸੇ ਤਰ੍ਹਾਂ ਆਰਮਡ ਫੋਰਸ ਦੇ ਮੈਂਬਰ , ਜਿਨ੍ਹਾਂ ਕੋਲ 2 ਤੋਂ ਵੱਧ ਅਸਲੇ ਹਨ, ਉਨ੍ਹਾਂ ਨੂੰ ਯੂਨਿਟ ਆਰਮੋਰੀ ਵਿਚ 12 ਦਸੰਬਰ 2020 ਤੱਕ ਜਮਾ ਕਰਵਾਉਣੇ ਪੈਣਗੇ।

    ਜ਼ਿਲਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਮੋਗਾ ਹੰਸ ਨੇ ਸਮੁਹ ਅਸਲਾ ਧਾਰਕਾਂ ਨੂੰ ਸੂਚਿਤ ਕਰਦਿਆਂ ਕਿਹਾ ਕਿ ਜਿਨ੍ਹਾਂ ਪਾਸ 2 ਤੋਂ ਵੱਧ ਹਥਿਆਰ ਹਨ, ਉਹਵਾਧੂ ਆਪਣੇ ਨਜ਼ਦੀਕੀ ਪੁਲਸ ਸਟੇਸ਼ਨ ਜਾਂ ਅਸਲਾ ਡੀਲਰ ਪਾਸ ਤੁਰੰਤ ਜਮਾਂ ਕਰਵਾਉਣ। ਵਾਧੂ ਅਸਲਾ ਜਮਾ ਨਾ ਕਰਵਾਉਣ ਦੀ ਸੂਰਤ ਵਿਚ ਆਰਮਜ਼ ਐਕਟ 1959 ਅਤੇ ਆਰਮਜ਼ ਰੂਲਜ਼ 2016 ਤਹਿਤ ਸਖਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਇਸ ਤੋਂ ਇਲਾਵਾ 2 ਤੋਂ ਵੱਧ ਹਥਿਆਰਾਂ ਨੂੰ ਜਮਾਂ ਕਰਵਾਉਣ ਉਪਰੰਤ ਅਸਲੇ ਨੂੰ ਡਿਸਪੋਜ਼ ਆਫ (ਸੇਲ/ਸਫਰ) ਕਰਨ ਦੀ ਕਾਰਵਾਈ ਵੀ ਤੁਰੰਤ ਅਮਲ ਵਿੱਚ ਲਿਆਂਦੀ ਜਾਵੇ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!