
ਪਰਥ (ਸਤਿੰਦਰ ਸਿੰਘ ਸਿੱਧੂ)
ਮਾਰਚ ਦੇ ਅਖੀਰ ਤੋਂ ਲਾਪਤਾ ਵਿਅਕਤੀ ਗੋਰਡਨ ਵਿਲਸਨ ਦੀ ਲਾਸ਼ 9 ਅਪ੍ਰੈਲ, 2020 ਵੀਰਵਾਰ ਨੂੰ ਸਵੇਰੇ 10.45 ਵਜੇ ਮਿਲਰੋ, ਡਨਬਲੇਨ ਨੇੜੇ ਐਲਨ ਵਾਟਰ ਵਿੱਚੋ ਪੁਲਿਸ ਨੂੰ ਮਿਲੀ। ਵਿਲਸਨ ਦੇ ਪਰਿਵਾਰ ਨੂੰ ਇਸ ਬਾਰੇ ਦੱਸ ਦਿਤਾ ਗਿਆ ਹੈ।
ਪੁਲਿਸ ਨੇ ਦਸਿਆ ਹੈ ਕੀ ਅਜੇ ਰਸਮੀ ਪਹਿਚਾਣ ਬਾਕੀ ਹੈ ਅਤੇ ਮੌਤ ਦੇ ਸਹੀ ਕਾਰਨ ਦੀ ਪੁਸ਼ਟੀ ਪੋਸਟ ਮਾਰਟਮ ਤੋਂ ਬਾਅਦ ਹੀ ਕੀਤੀ ਜਾਵੇਗੀ। ਮੌਤ ਨੂੰ ਸ਼ੱਕੀ ਨਹੀਂ ਮੰਨਿਆ ਜਾ ਰਿਹਾ।