ਰਜਨੀ ਵਾਲੀਆ, ਕਪੂਰਥਲਾ
ਏਨਾਂ ਕਾਹਤੋਂ ਕਰਦੈਂ ਮੋਹ,
ਮੈ ਪੈਨੀ ਆਂ ਝੱਟ ਹੀ ਰੋ |
ਤੂੰ ਤੇ ਮੈਂ ਬਸ ਇੱਕੋ-ਇੱਕੋ,
ਹੁਣ ਕਿਹੜੇ ਆਂ ਆਪਾਂ ਦੋ |
ਆਪਣੇ ਸਾਹਾਂ ਦੇ ਧਾਗੇ ਵਿੱਚ,
ਹੁਣ ਮੈਂ ਤੈਨੂੰ ਲਿਐ ਪਰੋ |
ਹੋਵਾਂ ਮੈਂ ਤੈਨੂੰ ਤੱਕ ਦੂਣ ਸਵਾਈ,
ਜਦ ਮੇਰੇ ਲਈ ਪਵੇਂ ਖਲੋ |
ਆਸਿ਼ਕ ਅਤੇ ਫਕੀਰ ਲੋਕ ਹੀ,
ਹੋਵਣ ਰੱਬ ਦੇ ਡਾਕੀਏ ਦੋ |
ਮੈਂ ਗੇੜਾਂ ਨੈਣਾਂ ਦੀਆਂ ਟਿੰਡਾਂ,
ਆਓ ਸੱਜਣ ਜੀ ਡੋਲ ਭਰੋ |
ਤੂੰ ਜਿੱਦਾਂ ਮੇਰੇ ਵਿੱਚ ਸਮਾਇਓਂ,
ਮੈਂ ਵੀ ਜਾਣੈਂ ਤੇਰੇ ਵਿੱਚ ਸਮੋ |
ਕਰਦੇ ਓਹੀ ਜੋ ਕਹਿੰਦੇ ਨਾ,
ਓ ਕਰਦੇ ਨਈਂ ਕਹਿੰਦੇ ਜੋ |
ਰਜਨੀ ਕਰੇ ਪਰ ਸੰਗੇ ਕਹਿਣੋਂ,
ਅਹਿਸਾਸ ਕਰੋ ਤੇ ਫਿਰ ਸਮਝੋ |